ਮੁੰਬਈ (ਇੰਟ.)- ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਕੋਰੋਨਾ ਕਾਲ ਵਿਚ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਨ। ਸੋਨੂੰ ਕਈ ਵਾਰ ਇਸ ਗੱਲ ਨੂੰ ਦੱਸ ਚੁੱਕੇ ਹਨ ਕਿ ਇਸ ਮੁਹਿੰਮ ਵਿਚ ਉਨ੍ਹਾਂ ਦਾ ਪਰਿਵਾਰ ਅਤੇ ਦੋਸਤ ਵੀ ਲੱਗੇ ਹੋਏ ਹਨ। ਖਾਸ ਗੱਲ ਤਾਂ ਇਹ ਹੈ ਕਿ ਇਸ ਵਿਚ ਸੋਨੂੰ ਸੂਦ ਦਾ ਦੁੱਧਵਾਲਾ ਵੀ ਲੱਗਾ ਹੋਇਆ ਹੈ। ਹਾਲਾਂਕਿ ਹੁਣ ਅਭਿਨੇਤਾ ਸੋਨੂੰ ਸੂਦ ਦਾ ਦੁੱਧਵਾਲਾ ਹਾਰ ਗਿਆ ਹੈ, ਉਸ ਨੇ ਆਪਣੇ ਹੱਥ ਖੜ੍ਹੇ ਕਰ ਦਿੱਤੇ ਹਨ।
ਇਹ ਵੀ ਪੜ੍ਹੋ- ਯੂ.ਟੀ. ਪ੍ਰਸ਼ਾਸਨ ਨੂੰ ਹਾਈ ਕੋਰਟ ਵਲੋਂ ਝਟਕਾ, ਬਿਜਲੀ ਵਿਭਾਗ ਦੇ ਨਿੱਜੀਕਰਣ ‘ਤੇ ਲਗਾਈ ਰੋਕ
ਦਰਅਸਲ ਸੋਨੂੰ ਸੂਦ ਨੇ ਆਪਣੇ ਦੁੱਧਵਾਲੇ ਯਾਨੀ ਗੁੱਡੂ ਭਈਆ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ। ਸੋਨੂੰ ਆਪਣੇ ਦੁੱਧਵਾਲੇ ਗੁੱਡੂ ਭਈਆ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਜਿਸ ਵਿਚ ਉਹ ਕਹਿੰਦੇ ਸੁਣਾਈ ਦੇ ਰਹੇ ਹਨ ਕਿ ਤੁਹਾਡੇ ਜਿੰਨਾ ਪ੍ਰੈਸ਼ਰ ਮੈਂ ਨਹੀਂ ਝੱਲ ਸਕਦਾ। ਸੋਨੂੰ ਸੂਦ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ਮੇਰੇ ਦੁੱਧ ਵਾਲੇ ਗੁੱਡੂ ਨੇ ਵੀ ਹੱਥ ਖੜ੍ਹੇ ਕਰ ਦਿੱਤੇ ਹਨ। ਉਹ ਹੁਣ ਹੋਰ ਦਬਾਅ ਨਹੀਂ ਝੱਲ ਸਕਦਾ। ਹਰ ਕੋਈ ਜੋ ਇਹ ਜਾਨਣਾ ਚਾਹੁੰਦਾ ਹੈ ਕਿ ਮੈਂ ਇਹ ਕਿਵੇਂ ਕਰਦਾ ਹਾਂ ਉਹ ਆਏ ਅਤੇ ਮੇਰੇ ਨਾਲ ਇਕ ਦਿਨ ਰਹਿ ਕੇ ਦੇਖਣ।
ਇਹ ਵੀ ਪੜ੍ਹੋ- ਪਹਿਲਵਾਨ ਸੁਸ਼ੀਲ ਕੁਮਾਰ ਦੇ ਸਾਥੀ ਰੋਹਿਤ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ
View this post on Instagram
ਸੋਨੂੰ ਸੂਦ ਵੀਡੀਓ ਵਿਚ ਉਨ੍ਹਾਂ ਕੋਲੋਂ ਪੁੱਛਦੇ ਹਨ ਕਿ ਜੋ ਤੁਹਾਨੂੰ ਨੰਬਰ ਦਿੱਤਾ ਗਿਆ ਸੀ ਉਸ ‘ਤੇ ਫੋਨ ਆਉਂਦੇ ਹਨ ਤੁਸੀਂ ਸਾਰਿਆਂ ਦੀ ਗੱਲ ਸੁਣਦੇ ਹੋ ਜਾਂ ਨਹੀਂ? ਉਦੋਂ ਗੁੱਡੂ ਨੇ ਦੱਸਿਆ ਕਿ ਰਾਤ ਨੂੰ ਫੋਨ ਆਉਂਦੇ ਹਨ ਕਦੇ 1 ਵਜੇ ਕਦੇ 4 ਵਜੇ ਕਦੇ 6 ਵਜੇ ਫੋਨ ਆਉਂਦੇ ਹਨ ਕਿ ਮਦਦ ਚਾਹੀਦੀ ਹੈ। ਮੈਂ ਦੱਸ ਨਹੀਂ ਸਕਦਾ ਕਿ ਮੈਂ ਕਿੰਨਾ ਪ੍ਰੇਸ਼ਾਨ ਹਾਂ। ਇਸ ‘ਤੇ ਸੋਨੂੰ ਸੂਦ ਉਨ੍ਹਾਂ ਨੂੰ ਕਹਿੰਦੇ ਹਨ ਮੈਨੂੰ ਵੀ ਤਾਂ ਫੋਨ ਆਉਂਦੇ ਹਨ ਲੋਕਾਂ ਦੇ ਮੈਂ ਵੀ ਤਾਂ ਸੁਣਦਾ ਹਾਂ, ਤੈਨੂੰ ਕੀ ਸਮੱਸਿਆ ਹੈ? ਉਦੋਂ ਗੁੱਡੂ ਨੇ ਜਵਾਬ ਦਿੱਤਾ ਕਿ ਸਾਡੇ ਕੋਲ ਇੰਨੀ ਕੈਪੇਸਿਟੀ ਨਹੀਂ ਹੈ ਨਾ ਅਸੀਂ ਇੰਨਾ ਝੱਲ ਸਕਦੇ ਹਾਂ।





