LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਹਿਲਵਾਨ ਸੁਸ਼ੀਲ ਕੁਮਾਰ ਦੇ ਸਾਥੀ ਰੋਹਿਤ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

arest police

ਨਵੀਂ ਦਿੱਲੀ (ਇੰਟ.)- ਛੱਤਰਸਾਲ ਸਟੇਡੀਅਮ ਵਿਚ ਚਾਰ ਮਈ ਦੀ ਰਾਤ ਨੂੰ ਹੋਏ ਸਾਗਰ ਧਨਕੜ ਕਤਲਕਾਂਡ ਵਿਚ ਦਿੱਲੀ ਪੁਲਸ ਨੂੰ ਇਕ ਹੋਰ ਵੱਡੀ ਸਫਲਤਾ ਮਿਲੀ ਹੈ। ਪੁਲਸ ਨੇ ਕਤਲਕਾਂਡ ਤੋਂ ਬਾਅਦ ਤੋਂ ਫਰਾਰ ਇਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਾਗਰ ਕਤਲਕਾਂਡ ਨਾਲ ਜੁੜੇ 8 ਮੁਲਜ਼ਮ ਪੁਲਸ ਨੇ ਹੁਣ ਤੱਕ ਗ੍ਰਿਫਤਾਰ ਕਰ ਲਏ ਹਨ। ਇਨ੍ਹਾਂ ਵਿਚ ਪਹਿਲਵਾਨ ਸੁਸ਼ੀਲ ਕੁਮਾਰ ਵੀ ਸ਼ਾਮਲ ਹਨ।

ਇਹ ਵੀ ਪੜ੍ਹੋ- ਅਮਰੀਕੀ ਸੰਸਥਾ ਪੰਜਾਬ ਨੂੰ ਦੇਣਾ ਚਾਹੁੰਦੀ ਹੈ ਵੈਕਸੀਨ, ਕੇਂਦਰ ਨੇ ਨਹੀਂ ਦਿੱਤੀ ਮਨਜ਼ੂਰੀ : ਬੀਬੀ ਜਗੀਰ ਕੌਰ
ਦਿੱਲੀ ਪੁਲਸ ਨੇ ਸ਼ੁੱਕਰਵਾਰ ਨੂੰ ਰੋਹਿਤ ਕਰੋਰ ਨਾਂ ਦੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਫਿਲਹਾਲ ਪੁਲਸ ਮੁਲਜ਼ਮ ਕੋਲੋਂ ਪੁੱਛਗਿਛ ਕਰ ਰਹੀ ਹੈ। ਇਸ ਤੋਂ ਪਹਿਲਾਂ ਓਲੰਪੀਅਨ ਸੁਸ਼ੀਲ ਕੁਮਾਰ ਦੇ ਕਰੀਬੀ ਅਤੇ ਕਾਲਾ ਅਸੌਦਾ-ਨੀਰਜ ਬਵਾਨੀਆ ਗੈਂਗ ਦੇ ਚਾਰ ਬਦਮਾਸ਼ਾਂ ਨੂੰ ਰੋਹਿਣੀ ਜ਼ਿਲਾ ਦੇ ਸਪੈਸ਼ਲ ਸਟਾਫ ਨੇ ਗ੍ਰਿਫਤਾਰ ਕੀਤਾ ਸੀ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਪਿੰਡ ਖੇੜੀ ਜਸੌਰ, ਝੱਜਰ, ਹਰਿਆਣਾ ਵਾਸੀ ਭੁਪਿੰਦਰ ਉਰਫ ਭੂਪੀ (38), ਪਿੰਡ ਅਸੌਦਾ, ਝੱਜਰ ਵਾਸੀ ਮੋਹਿਤ ਉਰਫ ਭੋਲੀ (22), ਗੁਲਾਬ ਉਰਫ ਪਹਿਲਵਾਨ (24) ਅਤੇ ਪਿੰਡ ਖਰਾਵਰ, ਰੋਹਤਕ ਵਾਸੀ ਮਨਜੀਤ ਉਰਫ ਚੁੰਨੀਲਾਲ (29) ਵਜੋਂ ਹੋਈ ਸੀ।

ਇਹ ਵੀ ਪੜ੍ਹੋ- ਪੰਜਾਬ ਵਿਚ ਬੀਤੇ 24 ਘੰਟਿਆਂ ਵਿਚ ਕੋਰੋਨਾ ਕਾਰਣ 148 ਲੋਕਾਂ ਦੀ ਹੋਈ ਮੌਤ
ਸਾਗਰ ਦੇ ਕਤਲ ਤੋਂ ਬਾਅਦ ਸਾਰੇ ਚਾਰੋ ਮੁਲਜ਼ਮ ਫਰਾਰ ਸਨ। ਅਦਾਲਤ ਨੇ ਇਨ੍ਹਾਂ ਸਾਰਿਆਂ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੋਇਆ ਸੀ।ਵਾਰਦਾਤ ਵਾਲੇ ਦਿਨ ਘਟਨਾ ਵਾਲੀ ਥਾਂ ਤੋਂ ਫੜਿਆ ਗਿਆ ਪ੍ਰਿੰਸ ਦਲਾਲ ਇਨ੍ਹਾਂ ਦਾ ਹੀ ਸਾਥੀ ਸੀ। ਗ੍ਰਿਫਤਾਰੀ ਤੋਂ ਬਾਅਦ ਮੁਲਜ਼ਮਾਂ ਨੇ ਖੁਲਾਸਾ ਕੀਤਾ ਹੈ ਕਿ ਸਾਰੇ ਸੁਸ਼ੀਲ ਦੇ ਕਹਿਣ 'ਤੇ ਉਸ ਦਿਨ ਛੱਤਰਸਾਲ ਸਟੇਡੀਅਮ ਪਹੁੰਚ ਸਨ। ਪੁਲਸ ਮੁਤਾਬਕ ਭੁਪਿੰਦਰ ਦੇ ਖਿਲਾਫ 9. ਮੋਹਿਤ ਦੇ ਖਿਲਾਫ 5, ਗੁਲਾਬ ਦੇ ਖਿਲਾਫ ਦੋ ਅਤੇ ਮਨਜੀਤ ਦੇ ਖਿਲਾਫ ਚਾਰ ਅਪਰਾਧਕ ਮਾਮਲੇ ਦਰਜ ਹਨ। ਪੁਲਸ ਫੜੇ ਗਏ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰ ਕੇ ਮਾਮਲੇ ਦੀ ਛਾਨਬੀਨ ਕਰ ਰਹੀਹੈ।

In The Market