ਸੋਨਭੰਦਰ ਦੀਆਂ ਪਹਾੜੀਆਂ ਹੇਠ ਦਬੇ ਸੋਨੇ ਉੱਤੇ ਜ਼ਹਿਰੀਲੇ ਸੱਪਾਂ ਦਾ ਪਹਿਰਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਉੱਤਰ ਪ੍ਰਦੇਸ਼ ਦਾ ਸੋਨਭੰਦਰ ਜਿਲ੍ਹਾ ਕਈ ਦਿਨਾਂ ਤੋਂ ਸੁਰਖੀਆਂ ਵਿਚ ਬਣਿਆ ਹੋਇਆ ਹੈ। ਇਸ ਦੇ ਚਰਚਾ ਵਿਚ ਰਹਿਣ ਦਾ ਕਾਰਨ ਕੋਈ ਉੱਥੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਉੱਤਰ ਪ੍ਰਦੇਸ਼ ਦਾ ਸੋਨਭੰਦਰ ਜਿਲ੍ਹਾ ਕਈ ਦਿਨਾਂ ਤੋਂ ਸੁਰਖੀਆਂ ਵਿਚ ਬਣਿਆ ਹੋਇਆ ਹੈ। ਇਸ ਦੇ ਚਰਚਾ ਵਿਚ ਰਹਿਣ ਦਾ ਕਾਰਨ ਕੋਈ ਉੱਥੇ ਵਾਪਰੀ ਕੋਈ ਘਟਨਾ ਨਹੀਂ ਬਲਕਿ ਉੱਥੋਂ ਦੀਆਂ ਪਹਾੜੀਆਂ ਹੇਠਾਂ ਦਬਿਆ ਹਜਾਰਾਂ ਟਨ ਸੋਨਾ ਹੈ ਜਿਸ ਦਾ ਖੁਲਾਸਾ ਭੂ-ਵਿਗਿਆਨਿਕਾਂ ਨੇ ਕੀਤਾ ਹੈ ਪਰ ਹੁਣ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਜਿਸ ਥਾਂ ਇਹ ਸੋਨਾ ਦਬਿਆ ਹੋਇਆ ਹੈ ਉੱਥੇ ਜਹਿਰੀਲੇ ਸੱਪਾਂ ਦਾ ਪਹਿਰਾ ਹੈ।

ਦਰਅਸਲ ਜਦੋਂ ਤੋਂ ਸੋਨਭੰਦਰ ਦੀਆਂ ਪਹਾੜੀਆਂ ਹੇਠਾਂ ਸੋਨੇ ਦਾ ਖਜ਼ਾਨਾ ਦਬੇ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ ਉਦੋਂ ਤੋਂ ਲੋਕਾਂ ਦੀ ਇਸ ਬਾਰੇ ਜਾਨਣ ‘ਚ ਉਤਸੁਕਤਾ ਕਾਫ਼ੀ ਵੱਧ ਗਈ ਹੈ। ਲੋਕ ਸੋਨੇ ਦੇ ਭੰਡਾਰ ਬਾਰੇ ਜਾਨਣ ਲਈ ਬਹੁਤ ਉਤਸ਼ਾਹਿਤ ਨਜ਼ਰ ਆ ਰਹੇ ਹਨ। ਪ੍ਰਸ਼ਾਸਨਿਕ ਅਮਲਾ ਵੀ ਖੁਦਾਈ ਕਰਨ ਦੀ ਤਿਆਰੀ ਕਰ ਚੁੱਕਿਆ ਹੈ ਜਿਸ ਦੇ ਲਈ ਹਵਾਈ ਪ੍ਰੀਖਣ ਵੀ ਕੀਤਾ ਜਾ ਰਿਹਾ ਹੈ ਪਰ ਇਨ੍ਹਾਂ ਸਭਨਾ ਵਿਚਾਲੇ ਹੁਣ ਇਹ ਖਬਰ ਸਾਹਮਣੇ ਆਈ ਹੈ ਕਿ ਸੋਨੇ ਦੇ ਖਜ਼ਾਨੇ ਉੱਤੇ ਜ਼ਹਿਰੀਲੇ ਸੱਪਾਂ ਦਾ ਪਹਿਰਾ ਹੈ।

ਮੀਡੀਆ ਰਿਪੋਰਟਾ ਦੀ ਮੰਨੀਏ ਤਾਂ ਇੱਥੇ ਪਹਾੜੀਆਂ ਉੱਤੇ ਵੱਖ-ਵੱਖ ਜ਼ਹਿਰੀਲੀ ਪ੍ਰਜਾਤੀ ਦੇ ਸੱਪ ਪਾਏ ਗਏ ਹਨ ਜਿਨ੍ਹਾਂ ਵਿਚ ਕੋਬਰਾ, ਕਰੈਟ ਅਤੇ ਰਸੇਲ ਆਦਿ ਸੱਪਾਂ ਦੀ ਪ੍ਰਜਾਤੀ ਹੈ। ਰਿਪੋਰਟਾਂ ਅਨੁਸਾਰ ਸੋਨਭੰਦਰ ਦੀਆਂ ਪਹਾੜੀਆਂ ਵਿਚ ਪਹਿਲਾਂ ਵੀ ਅਜਿਹੇ ਜ਼ਹਿਰੀਲੇ ਸੱਪ ਪਾਏ ਗਏ ਹਨ। ਉੱਥੇ ਹੀ ਜੇਕਰ ਇੱਥੇ ਪਾਏ ਜਾਣ ਵਾਲੇ ਰਸੇਲ ਵਾਇਪਰ ਸੱਪ ਦੀ ਗੱਲ ਕਰੀਏ ਤਾਂ ਪੂਰੀ ਦੁਨੀਆਂ ਵਿਚੋਂ ਸੱਭ ਤੋਂ ਜਹਿਰੀਲੇ ਇਹ ਸੱਪ ਸੋਨਭੰਦਰ ਜਿਲ੍ਹੇ ਵਿਚ ਹੀ ਪਾਇਆ ਜਾਂਦਾ ਹੈ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਇੱਥੇ ਤਿੰਨ ਹਜ਼ਾਰ ਟਨ ਸੋਨਾ ਦਬਿਆ ਹੋਇਆ ਹੈ ਜਿਸ ਦੀ ਕੀਮਤ ਲਗਭਗ 12 ਲੱਖ ਕਰੋੜ ਰੁਪਏ ਦੱਸੀ ਜਾ ਰਹੀ ਹੈ।

ਦੱਸ ਦਈਏ ਕਿ ਯੂਪੀ ਦਾ ਸੋਨਭੰਦਰ ਜਿਲ੍ਹਾ ਸੱਭ ਤੋਂ ਪਿਛੜੇ ਜਿਲ੍ਹਿਆਂ ਵਿਚ ਗਿਣਿਆ ਜਾਂਦਾ ਹੈ ਪਰ ਸੋਨੇ ਦਾ ਭੰਡਾਰ ਮਿਲਣ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਯੂਪੀ ਦੇ ਡਿਪਟੀ ਸੀਐਮ ਨੇ ਇਸ ਨੂੰ ਭਗਵਾਨ ਸ੍ਰੀ ਰਾਮ ਜੀ ਦੀ ਕ੍ਰਿਪਾ ਦੱਸਿਆ ਹੈ। ਖੈਰ ਹੁਣ ਵੇਖਣਾ ਹੋਵੇਗਾ ਕਿ ਇਹ ਸੋਨੇ ਦਾ ਭੰਡਾਰ ਕਿਵੇਂ ਬਾਹਰ ਕੱਢਿਆ ਜਾਂਦਾ ਹੈ।

Leave a Reply

Your email address will not be published. Required fields are marked *