DGP ਦੇ ਬਿਆਨ ‘ਤੇ ਕਰਤਾਰਪੁਰ ਸਾਹਿਬ ਤੋਂ ਵਾਪਸ ਪਰਤੇ ਸਿੱਖ ਸ਼ਰਾਧਾਲੂਆਂ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬੀਤੇ ਦਿਨੀਂ ਪੰਜਾਬ ਦੇ ਡੀਜੀਪੀ ਵੱਲੋਂ ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆ ਸਬੰਧੀ ਦਿੱਤੇ ਬਿਆਨ ਉੱਤੇ ਵਿਵਾਦ ਪੂਰੀ ਤਰ੍ਹਾ ਭਖਿਆ ਹੋਇਆ ਹੈ। ਜਿੱਥੇ ਇਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬੀਤੇ ਦਿਨੀਂ ਪੰਜਾਬ ਦੇ ਡੀਜੀਪੀ ਵੱਲੋਂ ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆ ਸਬੰਧੀ ਦਿੱਤੇ ਬਿਆਨ ਉੱਤੇ ਵਿਵਾਦ ਪੂਰੀ ਤਰ੍ਹਾ ਭਖਿਆ ਹੋਇਆ ਹੈ। ਜਿੱਥੇ ਇਕ ਪਾਸੇ ਰਾਜਨੀਤਿਕ ਧੀਰਾਂ ਵੱਲੋਂ ਡੀਜੀਪੀ ਸਮੇਤ ਸੂਬੇ ਦੀ ਸੱਤਾਧਾਰੀ ਕਾਂਗਰਸ ਪਾਰਟੀ ਉੱਤੇ ਨਿਸ਼ਾਨੇ ਸਾਧੇ ਜਾ ਰਹੇ ਹਨ ਉੱਥੇ ਹੀ ਦੂਜੇ ਪਾਸੇ ਕੋਰੀਡੋਰ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਕੇ ਵਾਪਸ ਪਰਤੇ ਸ਼ਰਧਾਲੂਆਂ ਨੇ ਵੀ ਇਸ ਬਿਆਨ ਦੀ ਸਖਤ ਸ਼ਬਦਾਂ ਵਿਚ ਨਿੰਦਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਡੀਜੀਪੀ ਨੂੰ ਇਸ ਬਿਆਨ ਦੇ ਲਈ ਸਿੱਖਾ ਕੌਮ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ।

ਸ਼ਰਧਾਲੂਆਂ ਦਾ ਕਹਿਣਾ ਸੀ ਕਿ ਲੰਬੀਆਂ ਅਰਦਾਸਾਂ ਤੋਂ ਬਾਅਦ ਕਰਤਾਰਪੁਰ ਲਾਂਘਾ ਖੁਲ੍ਹਿਆ  ਹੈ ਅਤੇ ਡੀਜੀਪੀ ਦੁਆਰਾ ਇਸ ਸਬੰਧੀ ਦਿੱਤਾ ਬਿਆਨ ਬਹੁਤ ਹੀ ਨਿੰਦਣਯੋਗ ਹੈ ਉਨ੍ਹਾਂ ਨੂੰ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ।

ਉੱਥੇ ਹੀ ਕਰਤਾਰਪੁਰ ਸਾਹਿਬ ਨਤਮਸਤਕ ਹੋ ਕੇ ਆਏ ਇਕ ਹੋਰ ਸ਼ਰਧਾਲੂ ਨੇ ਕਿਹਾ ਕਿ ਜਿਸ ਤਰ੍ਹਾ ਦਾ ਡੀਜੀਪੀ ਨੇ ਬਿਆਨ ਦਿੱਤਾ ਹੈ ਉਸ ਤਰ੍ਹਾ ਦਾ ਉੱਥੇ ਕੁੱਝ ਵੀ ਨਹੀਂ ਹੈ ਅਤੇ ਉੱਥੋਂ ਦੇ ਲੋਕ ਭਾਰਤੀ ਸਿੱਖ ਸ਼ਰਧਾਲੂਆਂ ਦਾ ਬਹੁਤ ਸਤਿਕਾਰ ਕਰਦੇ ਹਨ। ਸ਼ਰਧਾਲੂ ਦਾ ਕਹਿਣਾ ਸੀ ਕਿ ਅਜਿਹੇ ਬਿਆਨ ਕਿਸੇ ਵੱਡੇ ਅਹੁਦੇ ਵਾਲੇ ਵਿਅਕਤੀ ਨੂੰ ਸੋਭਾ ਨਹੀਂ ਦਿੰਦੇ।

ਦੱਸ ਦਈਏ ਕਿ ਬੀਤੇ ਵੀਰਵਾਰ ਪੰਜਾਬ ਦੇ ਡੀਜੀਪੀ  ਡੀਜੀਪੀ ਦਿਨਕਰ ਗੁਪਤਾ ਨੇ ਇਕ ਪ੍ਰੋਗਰਾਮ ਦੌਰਾਨ ਬੋਲਦਿਆਂ ਕਿਹਾ ਹੈ ਕਿ ‘’ਸਵੇਰੇ ਕਰਤਾਰਪੁਰ ਜਾਣ ਵਾਲਾ ਵਿਅਕਤੀ ਸ਼ਾਮ ਤੱਕ ਅੱਤਵਾਦੀ ਬਣ ਕੇ ਵਾਪਸ ਆਉਂਦਾ ਹੈ। ਉਨ੍ਹਾਂ ਕਿਹਾ ਕਿ ਤੁਸੀ ਉੱਥੇ ਛੇ ਘੰਟੇ ਰਹਿੰਦੇ ਹੋ ਤੁਹਾਨੂੰ ਉੱਥੇ ਫਾਇਰਿੰਗ ਰੇਜ ਤੱਕ ਲਿਜਾਇਆ ਜਾ ਸਕਦਾ ਹੈ ਅਤੇ ਆਈਡੀ ਤੱਕ ਬਨਾਉਣ ਦੀ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ। ਡੀਜੀਪੀ ਗੁਪਤਾ ਦੇ ਇਸ ਬਿਆਨ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ ਅਤੇ ਰਾਜਨੀਤਿਕ ਬਿਆਨਬਾਜੀ ਵੀ ਆਪਣੀ ਚਰਮ ਸੀਮਾ ਉੱਤੇ ਹੈ। ਕਾਂਗਰਸ ਦੀ ਵਿਰੋਧੀ ਪਾਰਟੀਆਂ ਦਿਨਕਰ ਗੁਪਤਾ ਉੱਤੇ ਕਾਰਵਾਈ ਦੀ ਮੰਗ ਕਰ ਰਹੀਆਂ ਹਨ। ਖੈਰ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿਚ ਡੀਜੀਪੀ ਦਿਨਕਰ ਗੁਪਤਾ ਆਪਣੇ ਇਸ ਵਿਵਾਦਤ ਬਿਆਨ ਉੱਤੇ ਸਪਸ਼ਟੀਕਰਨ ਦਿੰਦੇ ਹਨ ਜਾਂ ਫਿਰ ਕੈਪਟਨ ਸਰਕਾਰ ਉਨ੍ਹਾਂ ਵਿਰੁੱਧ ਕਾਰਵਾਈ ਕਰਦੀ ਹੈ।

Leave a Reply

Your email address will not be published. Required fields are marked *