ਹਰਿਆਣਾ ‘ਚ ਹਾਲਾਤ ਤਣਾਅਪੂਰਨ, ਜਾਮ ਦੌਰਾਨ ਗੁਰਨਾਮ ਸਿੰਘ ਚਢੂਨੀ ਦਾ ਵੱਡਾ ਬਿਆਨ

ਚੰਡੀਗੜ੍ਹ- ਹਰਿਆਣਾ ਵਿਚ ਪੁਲਿਸ ਵਲੋਂ ਕਿਸਾਨਾਂ ਉੱਤੇ ਲਾਠੀਚਾਰਜ ਤੋਂ ਬਾਅਦ ਕਈ ਕਿਸਾਨ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇਸ ਤੋਂ ਬਾਅਦ ਗੁਰਨਾਮ ਸਿੰਘ ਚਢੂਨੀ…

ਚੰਡੀਗੜ੍ਹ- ਹਰਿਆਣਾ ਵਿਚ ਪੁਲਿਸ ਵਲੋਂ ਕਿਸਾਨਾਂ ਉੱਤੇ ਲਾਠੀਚਾਰਜ ਤੋਂ ਬਾਅਦ ਕਈ ਕਿਸਾਨ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਇਸ ਤੋਂ ਬਾਅਦ ਗੁਰਨਾਮ ਸਿੰਘ ਚਢੂਨੀ ਦੀ ਅਪੀਲ ਉੱਤੇ ਕਿਸਾਨਾਂ ਵਲੋਂ ਹਰਿਆਣਾ ਵਿਚ ਕਈ ਥਾਈਂ ਜਾਨ ਲਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਫਿਰ ਗੁਰਨਾਮ ਸਿੰਘ ਚਢੂਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।

ਪੜੋ ਹੋਰ ਖਬਰਾਂ: ਲਾਠੀਚਾਰਜ ਮਗਰੋਂ ਗੁਰਨਾਮ ਸਿੰਘ ਚਢੂਨੀ ਦੀ ਅਪੀਲ, ਕਿਹਾ- ‘ਟੋਲ ਪਲਾਜ਼ਾ ਤੇ ਰੋਡ ਕਰ ਦਿਓ ਜਾਮ’

ਗੁਰਨਾਮ ਸਿੰਘ ਚਢੂਨੀ ਨੇ ਫਿਲਹਾਲ ਕਿਸਾਨਾਂ ਨੂੰ ਜਾਮ ਨਾ ਖੋਲਣ ਦੀ ਅਪੀਲ ਕੀਤੀ ਹੈ। ਚਢੂਨੀ ਦਾ ਕਹਿਣਾ ਹੈ ਕਿ ਅਜੇ ਪੁਲਿਸ ਦੀ ਹਿਰਾਸਤ ਵਿਚ ਉਨ੍ਹਾਂ ਦੇ ਕਈ ਸਾਥੀ ਹਨ। ਜਦੋਂ ਤੱਕ ਉਨ੍ਹਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਜਾਮ ਨਾ ਖੋਲਿਆ ਜਾਵੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਗੁਰਨਾਮ ਸਿੰਘ ਚਢੂਨੀ ਨੇ ਸ਼ਾਮ 5 ਵਜੇ ਤੱਕ ਹਾਈਵੇਅ ਜਾਮ ਕਰਨ ਦੀ ਅਪੀਲ ਕੀਤੀ ਹੈ।

ਪੜੋ ਹੋਰ ਖਬਰਾਂ: ਸੰਗਰੂਰ ਦੇ ਭਵਾਨੀਗੜ੍ਹ ‘ਚ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦਾ ਬੇਰੁਜ਼ਗਾਰ ਅਧਿਆਪਕਾਂ ਵਲੋਂ ਵਿਰੋਧ

ਹਰਿਆਣਾ ਹੋਇਆ ‘ਜਾਮ’
ਗੁਰਨਾਮ ਸਿੰਘ ਚਢੂਨੀ ਦੇ ਐਲਾਨ ਤੋਂ ਬਾਅਦ ਹਰਿਆਣਾ ‘ਚ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਕਿਸਾਨਾਂ ਨੇ ਕਈ ਥਾਈਂ ਜਾਮ ਲਾਇਆ ਹੋਇਆ ਹੈ। ਦੱਸ ਦਈਏ ਕਿ ਫਤਿਹਾਬਾਦ-ਬੁਢਲਾਡਾ ਹਾਈਵੇਅ, ਜੀਂਦ ਵਿਚ ਕਈ ਥਾਈਂ ਸਟੇਟ ਹਾਈਵੇਅ, ਦਿੱਲੀ-ਜੰਮੂ ਹਾਈਵੇਅ, ਚੰਡੀਗੜ੍ਹ-ਸ਼ਿਮਲਾ ਹਾਈਵੇਅ ਤੇ ਸ਼ੰਭੂ ਬਾਰਡਰ ਉੱਤੇ ਵੀ ਕਈ ਥਾਈਂ ਜਾਮ ਲਾਇਆ ਗਿਆ ਹੈ। 

ਪੜੋ ਹੋਰ ਖਬਰਾਂ: ਜੰਮੂ-ਕਸ਼ਮੀਰ ‘ਚ ਹੋ ਸਕਦਾ ਹੈ ਅੱਤਵਾਦੀ ਹਮਲਾ, ਖੂਫੀਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ

Leave a Reply

Your email address will not be published. Required fields are marked *