ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਇਕ ਸੋਸ਼ਲ ਵਰਕਰ ਨੇ ਗਾਇਕ ਸਿੱਧੂ ਮੂਸੇਵਾਲਾ ਵਲੋਂ ਹਥਿਆਰਾਂ ‘ਤੇ ਗੀਤ ਗਾਉਣ ਤੋਂ ਬਾਅਦ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਸੀ ਅਤੇ ਸੋਸ਼ਲ ਮੀਡੀਆ ‘ਤੇ ਵੀ ਇਹ ਬੇਹੱਦ ਵਾਇਰਲ ਹੋਈ ਸੀ। ਇਸ ਮਾਮਲੇ ਵਿੱਚ ਗਾਇਕ ਸਿੱਧੂ ਮੂਸੇਵਾਲਾ ਸ਼ੁੱਕਰਵਾਰ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਆਤਮਨਗਰ ਵਿੱਚ ਏਸੀਪੀ ਜਸ਼ਨਦੀਪ ਸਿੰਘ ਗਿੱਲ ਦੇ ਦਫਤਰ ਪਹੁੰਚੇ ਅਤੇ ਆਪਣਾ ਬਿਆਨ ਦਰਜ ਕਰਾਇਆ।
ਬਿਆਨ ਦਰਜ ਕਰਾਉਂਣ ਤੋਂ ਬਾਅਦ ਵਾਪਸ ਜਾਂਦਿਆ ਹੀ ਸਿੱਧੂ ਦੀ ਆਪਣੇ ਪ੍ਰਸ਼ੰਸਕਾਂ ਅਤੇ ਮੀਡੀਆ ਸ਼ਖਸੀਅਤਾਂ ਨਾਲ ਝੜਪ ਹੋ ਗਈ ਪਰ ਪੁਲਿਸ ਨੂੰ ਇਸ ਦੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ।
ਸਮਾਜ ਸੇਵਕ ਵਲੋਂ, ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿ, 13 ਦਸੰਬਰ 2019 ਨੂੰ ਉਸਨੇ ਇੱਕ ਵੀਡੀਓ ਫੇਸਬੁੱਕ ‘ਤੇ ਅਪਲੋਡ ਕੀਤੀ ਸੀ। ਇਸ ਵਿੱਚ, ਮੂਸੇਵਾਲਾ ਅਤੇ ਮਨਕੀਰਤ ਦੇ ਇਕੱਠੇ ਹੋਣ ‘ਤੇ ਮਹਿਫਿਲ ਦਾ ਸਿਰਲੇਖ ਦਿੱਤਾ ਗਿਆ ਹੈ।


