ਸਿੱਖ ਰਿਲੀਫ਼ ਯੂਕੇ ਵੱਲੋਂ ਨਡਾਲਾ ‘ਚ ਲੋੜਵੰਦ ਲੜਕੀਆਂ ਲਈ ਖੋਲ੍ਹਿਆ ਸਿਲਾਈ ਸੈਂਟਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਧਾਰਮਿਕ ‘ਤੇ ਸਮਾਜਿਕ ਕੰਮਾਂ ਵਿੱਚ ਮੋਹਰੀ ਹੋ ਕੇ ਸੇਵਾ ਨਿਭਾ ਰਹੀ ਇੰਟਰਨੈਸ਼ਨਲ ਜਥੇਬੰਦੀ ਸਿੱਖ ਰਿਲੀਫ਼ ਯੂਕੇ ਵੱਲੋਂ ਕਿਰਤ ਕਮਾਈ ਮੁਹਿੰਮ ਤਹਿਤ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਧਾਰਮਿਕ ‘ਤੇ ਸਮਾਜਿਕ ਕੰਮਾਂ ਵਿੱਚ ਮੋਹਰੀ ਹੋ ਕੇ ਸੇਵਾ ਨਿਭਾ ਰਹੀ ਇੰਟਰਨੈਸ਼ਨਲ ਜਥੇਬੰਦੀ ਸਿੱਖ ਰਿਲੀਫ਼ ਯੂਕੇ ਵੱਲੋਂ ਕਿਰਤ ਕਮਾਈ ਮੁਹਿੰਮ ਤਹਿਤ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿੱਚ ਨਵਾਂ ਸਿਲਾਈ ਸੈਂਟਰ ਖੋਲ੍ਹਿਆ ਗਿਆ ਹੈ। ਇਸ ਦਾ ਉਦਘਾਟਨ ਕਰਦਿਆਂ ਉਘੇ ਸਮਾਜ ਚਿੰਤਕ ‘ਤੇ ਸਿੱਖਿਆ ਦਾਨੀ ਡਾ. ਆਸਾ ਸਿੰਘ ਘੁੰਮਣ ਨੇ ਸੰਬੋਧਨ ਕਰਦਿਆ ਕਿਹਾ ਕਿ, ਗਰੀਬ ਅਤੇ ਲੋੜਵੰਦ ਲੜਕੀਆਂ ਨੂੰ ਕਿੱਤਾ ਮੁੱਖੀ ਸਿੱਖਿਆ ਦੇਣੀ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਤਰ੍ਹਾਂ ਦੀ ਕਿੱਤਾ ਮੁੱਖੀ ਸਿੱਖਿਆ ਲੈਣ ਤੋਂ ਬਾਅਦ ਲੜਕੀਆਂ ਆਪਣੀ ਕਿਰਤ ਕਮਾਈ ਕਰਕੇ ਆਪਣਾ ਜੀਵਨ ਨਿਰਬਾਹ ਸੁਖਾਲੇ ਢੰਗ ਨਾਲ ਕਰ ਸਕਦੀਆਂ ਹਨ। ਉਨ੍ਹਾ ਕਿਹਾ ਕਿ, ਧੀਆਂ ਨੂੰ ਪੈਰਾਂ ‘ਤੇ ਖੜ੍ਹਾ ਕਰਨਾ ਸੱਚਮੁੱਚ ਸ਼ਲਾਘਯੋਗ ਕਦਮ ਹੈ। ਇਸ ਮੌਕੇ ਪ੍ਰਧਾਨ ਨਗਰ ਪੰਚਾਇਤ ਡਾ ਨਰਿੰਦਰਪਾਲ ਬਾਵਾ, ਕੌਸਲਰ ਬਲਰਾਮ ਸਿੰਘ ਮਾਨ, ਗੁਰਦੀਪ ਸਿੰਘ ਮਿਰਜਾਪੁਰ, ਮਨਪ੍ਰੀਤ ਸਿੰਘ ਵਾਲੀਆ ਨੇ ਵੀ ਅਜਿਹੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸੰਸਥਾ ਦੇ ਇਸ ਉਪਰਾਲੇ ਦੀ ਸ਼ਾਲਾਘਾ ਕੀਤੀ।

ਸੰਸਥਾ ਦੁਆਬਾ ਜੋਨ ਇੰਚਾਰਜ ਹਰਮਨ ਸਿੰਘ ਨੇ ਨਵੇਂ ਚਲਾਏ ਇਸ ਕੋਰਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ, ਇਹ ਕੋਰਸ 6 ਮਹੀਨੇ ਦਾ ਹੋਵੇਗਾ। ਪਹਿਲੇ ਬੈਂਚ ਵਿੱਚ 20 ਲੜਕੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ। ਇਸ ਸੈਂਟਰ ਵਿੱਚ ਪਿਤਾ ਤੋਂ ਰਹਿਤ ਲੜਕੀਆਂ, ਵਿਧਵਾਵਾਂ ਅਤੇ ਹੋਰ ਲੋੜਵੰਦ ਲੜਕੀਆਂ ਨੂੰ ਪਹਿਲ ਦਿੱਤੀ ਜਾਵੇਗੀ। ਇਹ ਪੰਜਾਬ ਚੋਂ ਤੀਜੇ ਅਤੇ ਕੌਮੀ ਤੌਰ ‘ਤੇ ਤੇਰਵਾਂ ਸੈਂਟਰ ਹੈ। ਇਸ ਦੌਰਾਨ  ਉਨ੍ਹਾਂ ਨਡਾਲਾ ਸਾਹਿਬ ਗੁਰਦਵਾਰਾ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ, ਇਸ ਉਚੇਚੇ ਅਤੇ ਲੋਕ-ਪੱਖੀ ਨੇਕ ਕਾਰਜ ਲਈ ਮੈਨੇਜਰ ਗੁਰਦੁਆਰਾ ਸਾਹਿਬ ਭਾਈ ਸੁਖਵਿੰਦਰ ਸਿੰਘ ਬੱਸੀ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।

Image result for Silai Center

ਇਸ ਮੌਕੇ ਮੰਚ ਦੀ ਸੇਵਾ ਸਰਬੱਤ ਸਿੰਘ ਕੰਗ ਨੇ ਨਿਭਾਈ। ਇਸ ਸ਼ੁਭ ਕਾਰਜ ਦੀ ਆਰੰਭਤਾ ਦੌਰਾਨ ਅਵਤਾਰ ਸਿੰਘ ਮੁਲਤਾਨੀ, ਪਿ੍ੰਸੀਪਲ ਗੁਰਪ੍ਰੀਤ ਸਿੰਘ ਭੱਗੂਪੁਰ ਇੰਸਟੀਚਿਊਟ, ਦਵਿੰਦਰ ਸਿੰਘ, ਜਸਵਿੰਦਰ ਸਿੰਘ ਅਨੰਦਪੁਰੀ, ਇੰਦਰਜੀਤ ਸਿੰਘ ਖੱਖ, ਹਰਜਿੰਦਰ ਸਿੰਘ ਸਾਹੀ, ਤਰਲੋਚਨ ਸਿੰਘ ਵਾਲੀਆ, ਡਾ. ਸੰਦੀਪ ਕੁਮਾਰ ਟੋਨੀ, ਗੁਰਪ੍ਰੀਤ ਸਿੰਘ ਵਾਲੀਆ,  ਸਰਬਜੀਤ ਸਿੰਘ ਭਾਗੂ, ਮਹਿੰਦਰਪਾਲ ਸਿੰਘ ਸੇਵਕ, ਖੁਸ਼ਵੰਤ ਸਿੰਘ, ਪੰਡਤ ਗੋਪੀ ਰਾਮ, ਸੁਖਵਿੰਦਰ ਸਿੰਘ, ਪਰਮਜੀਤ ਸਿੰਘ ਕੰਗ, ਸੁਖਵਿੰਦਰ ਸਿੰਘ ਭਿੰਡਰ, ਦਲਜਿੰਦਰ ਸਿੰਘ ਬੱਗਾ ਕੋਚ,  ਜੀਤ ਸਿੰਘ ਖੱਖ,  ਗੁਰਜੀਤ ਸਿੰਘ, ਭਾਈ ਹਰਭਜਨ ਸਿੰਘ, ਜਸਪਾਲ ਸਿੰਘ ਸੰਧੂ, ਬੱਬੂ ਵਾਲੀਆ ਆੜਤੀ  ਅਤੇ ਹੋਰ ਸਮਾਜ ਸੇਵਾ ਸ਼ਖਸ਼ੀਅਤਾਂ ਹਾਜ਼ਰ ਸਨ।

 

Leave a Reply

Your email address will not be published. Required fields are marked *