ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰੀਬ 72 ਸਾਲਾਂ ਬਾਅਦ ਨਾਨਕ ਨਾਮ ਲੇਵਾ ਸੰਗਤਾਂ ਦੇ ਲਈ ਕਰਤਾਰਪੁਰ ਲਾਂਘਾ ਖੁੱਲ੍ਹਿਆ ਜਿਸ ਤੋਂ ਬਾਅਦ ਦੁਰਬੀਨ ਰਾਹੀ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਲੀ ਸੰਗਤਾਂ ने ਸ੍ਰੀ ਕਰਤਾਰਪੁਰ ਸਾਹਿਬ ਚ ਜਾਕੇ ਦਰਸ਼ਨ ਕੀਤੇ। ਸੰਨ 47 ਦੀ ਵੰਡ ਤੋਂ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਸਿੱਖਾਂ ਤੋੰ ਵਿਛੜ ਚੁੱਕਿਆ ਸੀ ਨਾਲ ਹੀ ਉੱਥੇ ਵਸਦੇ ਧਾਰਮਿਕ ਅਸਥਾਨਾਂ ਤੋਂ ਵੀ ਸੰਗਤਾਂ ਵਾਂਝੇ ਹੋ ਗਏ ਸੀ।
ਪਰ ਹੁਣ ਕਰਤਾਰਪੁਰ ਲਾਂਘਾ ਖੁੱਲ੍ਹ ਗਿਆ ਹੈ ਤੇ ਨਾਨਕ ਨਾਮ ਲੇਵਾ ਸੰਗਤਾਂ ਦੀ ਅਰਦਾਸ ਪੂਰੀ ਹੋਈ ਜਿਸ ਤੋਂ ਬਾਅਦ ਉਹ ਬਾਬਾ ਨਾਨਕ ਦੀ ਨਗਰੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋ ਸਕੇ। ਲਾਂਘਾ ਖੁੱਲ੍ਹਣ ਤੋਂ ਬਾਅਦ ਵੱਖ ਦੇਸ਼ਾਂ ਦੇ ਨਹੀਂ ਸਗੋਂ ਵਿਦੇਸ਼ੀ ਲੋਕ ਵੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਏ।

ਇਸੇ ਤਰ੍ਹਾਂ ਹੀ ਕੈਲੀਫੋਰਨੀਆ ਤੋਂ ਆਏ ਗੈਰ ਵਿਦੇਸ਼ੀ ਹਰਬੰਸ ਸਿੰਘ ਨੇ ਵੀ ਦਰਸ਼ਨ ਕੀਤੇ। ਦਸ ਦਈਏ ਕਿ 90 ਸਾਲਾਂ ਹਰਬੰਸ ਸਿੰਘ ਦਾ ਪਾਕਿਸਤਾਨ ਦਾ ਸੁਪਨਾ ਲਾਂਘਾ ਦੇ ਖੁੱਲ੍ਹਣ ਤੋਂ ਬਾਅਧ ਪੂਰਾ ਹੋ ਗਿਆ। ਰਿਪੋਰਟਾਂ ਦੀ ਮੰਨੀਏ ਤਾਂ 17 ਸਾਲ ’ਚ ਹਰਬੰਸ ਸਿੰਘ ਨੂੰ ਆਪਣਾ ਜੱਦੀ ਪਿੰਡ ਵੰਡ ਤੋਂ ਬਾਅਦ ਛੱਡਣਾ ਪਿਆ ਸੀ ਪਰ ਜਦੋ ਉਹਨਾਂ ਨੇ ਲਾਂਘੇ ਦੇ ਖੁੱਲਣ ਦੀ ਖਬਰ ਸੁਣੀ ਤਾਂ ਉਹਨਾਂ ਦੇ ਅੰਦਰ ਆਪਣੇ ਦੋਸਤ ਨੂੰ ਮਿਲਣ ਦੀ ਇੱਛਾ ਹੋਈ।
550ਵੇਂ ਪ੍ਰਕਾਸ਼ ਦਿਹਾੜੇ ਮੌਕੇ ਪਾਕਿਸਤਾਨ ਗਏ ਹਰਬੰਸ ਸਿੰਘ ਨੇ ਆਪਣੇ ਪਿੰਡ ਦੀ ਫੇਰੀ ਲਗਾਈ। ਪਰ ਉਹ ਆਪਣੇ ਦੋਸਤ ਦੇ ਨਾਲ ਮਿਲ ਨਾ ਸਕੇ ਕਿਉਂਕਿ ਉਹਨਾਂ ਦੇ ਦੋਸਤ ਦੀ ਕਰੀਬ 10 ਸਾਲ ਪਹੀਲਾਂ ਹੀ ਮੌਤ ਹੋ ਚੁੱਕੀ ਹੈ। ਹਰਬੰਸ ਸਿੰਘ ਨੂੰ ਦੇਖ ਕੇ ਪਿੰਡ ਦੇ ਲੋਕ ਬਹੁਤ ਹੀ ਜਿਆਦਾ ਖੁਸ਼ ਹੋਏ। ਕਾਬਿਲੇਗੌਰ ਹੈ ਕਿ ਕਰਤਾਰਪੁਰ ਲਾਂਘਾ ਖੁੱਲਣ ਤੇ ਕਈ ਲੋਕ ਜੱਦੀ ਪਿੰਡ ਨੂੰ ਦੇਖ ਸਕੇ ਜਿਸ ਕਾਰਨ ਉਹਨਾਂ ਨੇ ਪਾਕਿਸਤਾਨ ਸਰਕਾਰ ਤੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ


