ਕਾਂਗਰਸ ਦੇ ਵੱਡੇ ਨੇਤਾਵਾਂ ਨਾਲ ਅੱਜ ਮੁਲਾਕਾਤ ਕਰਨਗੇ ਸਿੱਧੂ, ਅਸਤੀਫੇ ‘ਤੇ ਹੋ ਸਕਦਾ ਹੈ ਵੱਡਾ ਫੈਸਲਾ

ਚੰਡੀਗੜ੍ਹ : ਨਵਜੋਤ ਸਿੱਧੂ ਨੇ ਦਿੱਲੀ ਅਦਾਲਤ ਵਿੱਚ ਪੇਸ਼ੀ ਤੋਂ ਪਹਿਲਾਂ ਖੁੱਲ੍ਹੀ ਬਗਾਵਤ ਦਾ ਐਲਾਨ ਕਰ ਦਿੱਤਾ ਹੈ। ਸਿੱਧੂ ਨੇ ਸਪੱਸ਼ਟ ਕੀਤਾ ਹੈ ਕਿ ਉਹ…

ਚੰਡੀਗੜ੍ਹ : ਨਵਜੋਤ ਸਿੱਧੂ ਨੇ ਦਿੱਲੀ ਅਦਾਲਤ ਵਿੱਚ ਪੇਸ਼ੀ ਤੋਂ ਪਹਿਲਾਂ ਖੁੱਲ੍ਹੀ ਬਗਾਵਤ ਦਾ ਐਲਾਨ ਕਰ ਦਿੱਤਾ ਹੈ। ਸਿੱਧੂ ਨੇ ਸਪੱਸ਼ਟ ਕੀਤਾ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਸਮਝੌਤਾ ਨਹੀਂ ਕਰਨਗੇ। ਬੁੱਧਵਾਰ ਨੂੰ ਇੱਕ ਗੱਲਬਾਤ ਦੌਰਾਨ, ਸਿੱਧੂ ਨੇ ਕਿਹਾ ਕਿ ਮੈਂ ਹਾਈ ਕਮਾਂਡ ਦਾ ਧੰਨਵਾਦ ਕਰਦਾ ਹਾਂ ਪਰ ਸਮਝੌਤਾ ਕਰਕੇ ਅੱਗੇ ਨਹੀਂ ਜਾ ਸਕਦਾ।  ਇਸ ਦੌਰਾਨ ਸਿੱਧੂ ਨੇ ਇਕ ਸ਼ੇਅਰ ਸੁਣਾਇਆ ਉਨ੍ਹਾਂ ਨੇ ਕਿਹਾ ਕਿ ‘ਇਸ਼ਕ ਜਿਨਕੋ ਹੈ ਵਤਨ ਸੇ ਖੁਦੀ ਕੋ ਮਿਟਾਤੇ ਰਹੇਂਗੇ,ਸ਼ਮਾਂ ਮਹਫਿਲ ਮੇਂ ਜਲਤੀ ਰਹੇਗੀ,ਸਿੱਧੂ ਜੈਸੇ ਪਰਵਾਨੇ ਅੋਰ ਭੀ ਆਤੇ ਰਹੇਂਗੇ।’

Also Read : ਅੱਜ ਕੈਪਟਨ ਨਾਲ ਮੁਲਾਕਾਤ ਕਰਨਗੇ CM ਚੰਨੀ

 ਇਹ ਸਪੱਸ਼ਟ ਹੈ ਕਿ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ‘ਤੇ ਕਾਇਮ ਹਨ। ਬੇਸ਼ੱਕ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਨਵਜੋਤ ਸਿੱਧੂ ਪ੍ਰਧਾਨ ਬਣੇ ਰਹਿਣਗੇ, ਪਰ ਸਿੱਧੂ ਦੇ ਵਿਦਰੋਹੀ ਰਵੱਈਏ ਨੇ ਉਨ੍ਹਾਂ ਦੇ ਅਸਤੀਫੇ ਨੂੰ ਲੈ ਕੇ ਦੁਵਿਧਾ ਨੂੰ ਦੂਰ ਕਰ ਦਿੱਤਾ ਹੈ।

Also Read : ਪੁਤਲਾ ਸਾੜਣ ਦੇ ਪ੍ਰੋਗਰਾਮ ‘ਚ ਵੱਡਾ ਬਦਲਾਅ, ਰਾਜੇਵਾਲ ਨੇ ਲੋਕਾਂ ਨੂੰ ਕੀਤੀ ਅਪੀਲ

ਸਿੱਧੂ ਨੇ ਕਿਹਾ, ‘ਮੈਂ ਪੰਜਾਬ ਨੂੰ ਪਿਆਰ ਕਰਦਾ ਹਾਂ ਅਤੇ ਜੋ ਇਸ ਨੂੰ ਸਮਝਦੇ ਹਨ ਉਹ ਮੇਰੇ’ ਤੇ ਕਦੇ ਵੀ ਦੋਸ਼ ਨਹੀਂ ਲਗਾਉਣਗੇ। ਹਰ ਜਗ੍ਹਾ ਮੇਰੀ ਪ੍ਰਤਿਭਾ ਨੂੰ ਨਜ਼ਰ ਅੰਦਾਜ਼ ਕੀਤਾ ਗਿਆ। ਰਾਜਨੀਤੀ ਵਿੱਚ, ਪੰਜ ਨੂੰ 50 ਅਤੇ 50 ਨੂੰ ਜ਼ੀਰੋ ਬਣਾਇਆ ਜਾ ਸਕਦਾ ਹੈ। ਸਿੱਧੂ ਅੱਜ ਸ਼ਾਮ ਨੂੰ ਪਾਰਟੀ ਦੇ ਸੰਗਠਨ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਅਤੇ ਪ੍ਰਦੇਸ਼ ਇੰਚਾਰਜ ਹਰੀਸ਼ ਰਾਵਤ ਨੂੰ ਮਿਲਣਗੇ ਅਤੇ ਪਾਰਟੀ ਦੀ ਰਾਜ ਇਕਾਈ ਨਾਲ ਜੁੜੇ ਸੰਗਠਨਾਤਮਕ ਮੁੱਦਿਆਂ ‘ਤੇ ਚਰਚਾ ਕਰਨਗੇ।

Leave a Reply

Your email address will not be published. Required fields are marked *