ਸਿੱਧੂ ਮੂਸੇਵਾਲਾ ਦੇ ਗੀਤ ‘Mera Na’ ਨੇ ਯੂਟਿਊਬ ‘ਤੇ ਬਣਾਇਆ ਰਿਕਾਰਡ

Sidhu Moose Wala New Song: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਤੀਜਾ ਗੀਤ ਰਿਲੀਜ਼ ਹੋਇਆ। ਗੀਤ ਦੇ ਰਿਲੀਜ਼ ਹੁੰਦਿਆ ਹੀ ਕੁੱਝ ਘੰਟਿਆ ਵਿੱਚ…

Sidhu Moose Wala New Song: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਤੀਜਾ ਗੀਤ ਰਿਲੀਜ਼ ਹੋਇਆ। ਗੀਤ ਦੇ ਰਿਲੀਜ਼ ਹੁੰਦਿਆ ਹੀ ਕੁੱਝ ਘੰਟਿਆ ਵਿੱਚ ਨਵਾਂ ਰਿਕਾਰਡ ਬਣਾ ਦਿੱਤਾ ਹੈ। ਮੂਸੇਵਾਲਾ ਦੇ ਇਸ ਗੀਤ ਨੂੰ ਗ੍ਰੈਮੀ ਅਵਾਰਡ ਜੇਤੂ ਨਾਈਜੀਰੀਅਨ ਰੈਪਰ ਬਰਨਾ ਬੁਆਏ ਨੇ ਗਾਇਆ ਹੈ। ‘ਮੇਰੇ ਨਾਂ’ ਨੂੰ ਦੇਖਦੇ ਹੀ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ।

ਯੂਟਿਊਬ ਉੱਤੇ ਬਣਾਇਆ ਨਵਾਂ ਰਿਕਾਰਡ 

ਸਿੱਧੂ ਮੂਸੇਵਾਲਾ ਦੇ ਤੀਜੇ ਗੀਤ ‘ਮੇਰੇ ਨਾਂ’ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। 25 ਮਿੰਟਾਂ ਵਿੱਚ ਜਿੱਥੇ ਇਸ ਗੀਤ ਨੂੰ 1.3 ਮਿਲੀਅਨ ਦੇ ਕਰੀਬ ਵਿਊਜ਼ ਮਿਲ ਗਏ ਹਨ, ਉੱਥੇ ਹੁਣ 5 ਘੰਟਿਆਂ ਵਿੱਚ ਇਸ ਗੀਤ ਨੂੰ 5.6 ਮਿਲੀਅਨ ਦੇ ਕਰੀਬ ਵਿਊਜ਼ ਮਿਲ ਚੁੱਕੇ ਹਨ। ਸਾਰੇ ਹਿੰਦੀ ਅਤੇ ਪੰਜਾਬੀ ਗੀਤਾਂ ਨੂੰ ਪਿੱਛੇ ਛੱਡ ਕੇ ਇਹ ਗੀਤ ਸੋਸ਼ਲ ਮੀਡੀਆ ‘ਤੇ ਨੰਬਰ 1 ‘ਤੇ ਟਰੈਂਡ ਕਰ ਰਿਹਾ ਹੈ।ਇਕ ਹੋਰ ਯੂਜ਼ਰ ਨੇ ਲਿਖਿਆ, ‘ਸਿਰਫ 1 ਘੰਟੇ ‘ਚ 10 ਲੱਖ ਵਿਊਜ਼, ਮੌਤ ਵੀ ਉਸ ਦੀ ਵਿਰਾਸਤ ਨੂੰ ਨਹੀਂ ਰੋਕ ਸਕਦੀ।’ ਇਕ ਹੋਰ ਯੂਜ਼ਰ ਨੇ ਲਿਖਿਆ, ‘ਲੀਜੇਂਡਸ ਹਮੇਸ਼ਾ ਦਿਲਾਂ ‘ਚ ਰਹਿੰਦੇ ਹਨ’।

29 ਮਈ ਦੀ ਸ਼ਾਮ ਹੋਇਆ ਸੀ ਕਤਲ

ਮਾਨਸਾ ਦੇ ਪਿੰਡ ਜਵਾਹਰਕੇ ਵਿੱਚ 29 ਮਈ ਦੀ ਸ਼ਾਮ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲੇਆਮ ਦੀ ਜ਼ਿੰਮੇਵਾਰੀ ਗੈਂਗਸਟਰ ਗੋਲਡੀ ਬਰਾੜ ਅਤੇ ਗੈਂਗਸਟਰ ਲਾਰੈਂਸ ਨੇ ਲਈ ਸੀ। ਇਸ ਕਤਲੇਆਮ ਵਿੱਚ ਹੁਣ ਤੱਕ ਕਰੀਬ 34 ਮੁਲਜ਼ਮ ਨਾਮਜ਼ਦ ਹੋ ਚੁੱਕੇ ਹਨ। 4 ਦੋਸ਼ੀਆਂ ਦੀ ਮੌਤ ਹੋ ਚੁੱਕੀ ਹੈ।

Leave a Reply

Your email address will not be published. Required fields are marked *