ਬਿਕਰਮ ਸਿੰਘ ਮਜੀਠੀਆ ਵੱਲੋਂ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਸਿੱਧਾ ਚੈਲੰਜ

Bikram Singh Majithia: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਬਕਾਰੀ ਵਿਭਾਗ ਵਿਚ 200 ਕਰੋੜ ਰੁਪਏ ਦੇ ਘੁਟਾਲੇ ਦਾ ਪਰਦਾਫਾਸ਼ ਕੀਤਾ ਅਤੇ ਮੰਗ ਕੀਤੀ ਕਿ ਦਿੱਲੀ ਪੈਟਰਨ…

Bikram Singh Majithia: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਬਕਾਰੀ ਵਿਭਾਗ ਵਿਚ 200 ਕਰੋੜ ਰੁਪਏ ਦੇ ਘੁਟਾਲੇ ਦਾ ਪਰਦਾਫਾਸ਼ ਕੀਤਾ ਅਤੇ ਮੰਗ ਕੀਤੀ ਕਿ ਦਿੱਲੀ ਪੈਟਰਨ ਅਨੁਸਾਰ ਘੁਟਾਲੇ ਦੀ ਸੀਬੀਆਈ ਜਾਂਚ ਹੋਵੇ। ਪ੍ਰੈਸ ਕਾਨਫਰੰਸ ਵਿਚ ਘੁਟਾਲੇ ਨੂੰ ਬੇਨਕਾਬ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਚੀਮਾ ’ਤੇ ਆਬਕਾਰੀ ਮਾਲੀਏ ਵਿਚ 41 ਫੀਸਦੀ ਵਾਧਾ ਹੋਣ ਦੇ ਝੂਠੇ ਦਾਅਵੇ ਕਰਨ ਦੇ ਵੀ ਇਲਜ਼ਾਮ ਲਗਾਏ ਹਨ ਅਤੇ ਕਿਹਾ ਹੈ ਕਿ ਇਹ ਵਾਧਾ ਸਿਰਫ 10.26 ਫੀਸਦੀ ਬਣਦਾ ਹੈ।

ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੰਤਰੀ ਮੰਡਲ ਵੱਲੋਂ ਮੰਤਰੀਆਂ ਦੇ ਸਮੂਹ ਦੀ ਰਿਪੋਰਟ ਦੀ ਪ੍ਰਵਾਨਗੀ ਹੀ 200 ਕਰੋੜ ਰੁਪਏ ਦੇ ਘੁਟਾਲੇ ਦਾ ਪਰਦਾਫਾਸ਼ ਕਰਦੀ ਹੈ। ਉਹਨਾਂ ਨੇ ਆਬਕਾਰੀ ਕਮਿਸ਼ਨਰ, ਜਿਹਨਾਂ ਨੇ ਮੌਜੂਦਾ ਆਬਕਾਰੀ ਨੀਤੀ ਵਿਚ ਉਣਤਾਈਆਂ ਤੇ ਕਮੀਆਂ ਦੀ ਘੋਖ ਲਈ ਕਮੇਟੀ ਬਣਾਈ, ਦਾ ਦਸਤਾਵੇਜ਼ ਵੀ ਜਾਰੀ ਕੀਤਾ। ਉਨ੍ਹਾਂ ਨੇ ਦੱਸਿਆ ਹੈ ਕਿ ਐਲ 1 ਲਾਇਸੰਸ ਰਾਹੀਂ ਸ਼ਰਾਬ ਉਤਪਾਦਨ ਕਰਨ ਵਾਲੇ ਲਈ ਲਾਭ ਰਿਟੇਲਰ ਨੂੰ ਨਹੀਂ ਦਿੱਤਾ ਗਿਆ ਬਲਕਿ ਐਲ 1 ਲਾਇਸੰਸ ਧਾਰਕ ਆਪਣੀ ਮਨਮਰਜ਼ੀ ਦੇ ਰੇਟ ਲਗਾ ਕੇ ਰਿਟੇਲਰਾਂ ਨੂੰ ਸ਼ਰਾਬ ਦਿੰਦੇ ਰਹੇ ਹਨ।

 ਪਿਛਲੇ ਸਾਲ ਐਲ 1 ਲਾਇਸੰਸ ਧਾਰਕਾਂ ਤੋਂ 28 ਕਰੋੜ ਰੁਪਏ ਇਕੱਤਰ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਨੇ ਇਸ ਸਾਲ ਹੋਣ ਵਾਲੀ ਆਮਦਨ ਦੀ ਤਜਵੀਜ਼ 150 ਕਰੋੜ ਰੁਪਏ ਤੱਕ ਵਧਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਉਦੋਂ ਹੋਇਆ ਹੈ ਜਦੋਂ ਦਿੱਲੀ ਵਿਚ ਉਪ ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਜੋ ਪੰਜਾਬ ਆਬਕਾਰੀ ਨੀਤੀ ਘਾੜੇ ਵੀ ਹਨ, ਦੀ ਗ੍ਰਿਫਤਾਰੀ ਹੋਈ ਹੈ। 

ਐਲ 1 ਲਾਇਸੰਸ ਧਾਰਕਾਂ ਦੀ ਗਿਣਤੀ 74 ਤੋਂ ਘਟਾ ਕੇ 7 ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਕਾਰਨ ਨਾ ਸਿਰਫ ਕਾਰੋਬਾਰ ਵਿਚ ਏਕਾਧਿਕਾਰ ਕਾਇਮ ਹੋਇਆ ਹੈ ਬਲਕਿ ਮੁਨਾਫਾ 5 ਤੋਂ ਵੱਧ ਕੇ 10 ਫੀਸਦੀ ਹੋ ਗਿਆ ਹੈ ਜਿਸ ਨਾਲ ਐਲ 1 ਲਾਇਸੰਸ ਧਾਰਕਾਂ ਨੂੰ ਚੋਖਾ ਲਾਭ ਹੋਇਆ ਹੈ, ਜਿਹਨਾਂ ਨੇ ਬਦਲੇ ਵਿਚ ਰਾਜ ਦੇ ਖ਼ਜ਼ਾਨੇ ਵਾਸਤੇ ਕੁਝ ਨਹੀਂ ਦਿੱਤਾ। 

 

Leave a Reply

Your email address will not be published. Required fields are marked *