ਚੰਡੀਗੜ੍ਹ– ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ SYL ਤੋਂ ਬਾਅਦ ਕਿਸਾਨ ਅੰਦੋਲਨ ਦੌਰਾਨ ਬਣਾਏ ਟਵਿਟਰ ਅਕਾਊਂਟ ‘ਤੇ ਐਕਸ਼ਨ ਹੋਇਆ ਹੈ। ਭਾਰਤੀ ਕਾਨੂੰਨਾਂ ਤਹਿਤ ਕਿਸਾਨ ਏਕਤਾ ਮੋਰਚਾ ਅਤੇ ਟਰੈਕਟਰ ਟੂ ਟਵਿੱਟਰ ਅਕਾਊਂਟ ‘ਤੇ ਪਾਬੰਦੀ ਲਗਾਈ ਗਈ ਹੈ। ਇਹ ਦੋਵੇਂ ਕੇਂਦਰ ਸਰਕਾਰ ਦੇ ਖੇਤੀ ਸੁਧਾਰ ਕਾਨੂੰਨਾਂ ਦੇ ਵਿਰੋਧ ਵਿੱਚ ਬਣਾਏ ਗਏ ਸਨ। ਜਿਸ ਰਾਹੀਂ ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦੀ ਗੱਲਬਾਤ ਡਿਜੀਟਲ ਪਲੇਟਫਾਰਮ ‘ਤੇ ਰੱਖੀ ਜਾਂਦੀ ਸੀ।
Also Read: ਪੰਜਾਬ ਬਜਟ 2022 : ਵਿੱਤ ਮੰਤਰੀ ਹਰਪਾਲ ਚੀਮਾ ਨੇ ਖੋਲ੍ਹਿਆ ‘ਪਿਟਾਰਾ’, ਜਾਣੋਂ ਕੀ ਹੋਏ ਵੱਡੇ ਐਲਾਨ
ਕਿਸਾਨ ਏਕਤਾ ਮੋਰਚਾ ਦੇ 5 ਲੱਖ ਫਾਲੋਅਰਸ
ਕਿਸਾਨ ਏਕਤਾ ਮੋਰਚਾ ਦੇ ਟਵਿੱਟਰ ਅਕਾਊਂਟ ਦੇ ਕਰੀਬ 5 ਲੱਖ ਫਾਲੋਅਰਜ਼ ਸਨ। ਇਸ ਦੇ ਨਾਲ ਹੀ ਟਰੈਕਟਰ ਟੂ ਟਵਿੱਟਰ ਦੇ 55 ਹਜ਼ਾਰ ਫਾਲੋਅਰਜ਼ ਸਨ। ਇਨ੍ਹਾਂ ਦੋਵਾਂ ਖਾਤਿਆਂ ਰਾਹੀਂ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਨੂੰ ਬਦਨਾਮ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਗਿਆ। ਇਸ ਤੋਂ ਇਲਾਵਾ ਕਿਸਾਨਾਂ ਨੂੰ ਵੀ ਜਾਗਰੂਕ ਕੀਤਾ ਗਿਆ। ਟਰੈਕਟਰ ਟੂ ਟਵਿੱਟਰ ਰਾਹੀਂ ਅੰਦੋਲਨ ਦੌਰਾਨ ਹਰ ਰੋਜ਼ ਹੈਸ਼ਟੈਗ ਦਿੱਤੇ ਜਾਂਦੇ ਸਨ। ਜਿਸ ਰਾਹੀਂ ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਵੀ ਡਿਜੀਟਲ ਤਰੀਕੇ ਨਾਲ ਟਰੈਂਡ ਕਰਾਇਆ ਜਾਂਦਾ ਸੀ। ਹਾਲਾਂਕਿ ਇਹ ਖਾਤੇ ਵਿਦੇਸ਼ਾਂ ਵਿਚ ਚੱਲਦਾ ਰਹਿਣਗੇ।
ਕਾਂਗਰਸ ਨੇ ਚੁੱਕੇ ਸਵਾਲ
ਇਸ ‘ਤੇ ਜਲੰਧਰ ਤੋਂ ਕਾਂਗਰਸੀ ਵਿਧਾਇਕ ਸਾਬਕਾ ਮੰਤਰੀ ਪਰਗਟ ਸਿੰਘ ਨੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਟਵਿੱਟਰ ਇੰਡੀਆ ਨੂੰ ਕੇਂਦਰ ਸਰਕਾਰ ਦੇ ਕਹਿਣ ‘ਤੇ ਟਵਿੱਟਰ ਇੰਡੀਆ ਨੇ ਬੰਦ ਕਰ ਦਿੱਤਾ ਹੈ। ਇਹ ਬਹੁਤ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਇਹ ਬੋਲਣ ਦੀ ਆਜ਼ਾਦੀ ਦੇ ਖ਼ਿਲਾਫ਼ ਹੈ।
Also Read: ਜਿੱਤ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਦੀ ਵਿਗੜੀ ਸਿਹਤ, ਹਸਪਤਾਲ ਦਾਖਲ
ਇਸੇ ਲਈ ਮੂਸੇਵਾਲਾ ਦੇ ਗੀਤ ‘ਤੇ ਲਾਈ ਸੀ ਪਾਬੰਦੀ
ਪੰਜਾਬੀ ਗਾਇਕ ਮੂਸੇਵਾਲਾ ਦੇ ਗੀਤ ਨੂੰ ਯੂਟਿਊਬ ‘ਤੇ ਭਾਰਤ ‘ਚ ਬੈਨ ਕਰ ਦਿੱਤਾ ਗਿਆ ਹੈ। ਮੂਸੇਵਾਲਾ ਨੇ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਾਲੇ ਸੰਯੁਕਤ ਪੰਜਾਬ ਦੀ ਗੱਲ ਕੀਤੀ। ਇਸ ਤੋਂ ਇਲਾਵਾ ਸਤਲੁਜ-ਯਮੁਨਾ ਲਿੰਕ ਨਹਿਰ ਨੂੰ ਪਾਣੀ ਨਾ ਦੇਣ, ਬੰਦੀ ਸਿੱਖਾਂ ਨੂੰ ਰਿਹਾਅ ਕਰਨ ਦੇ ਨਾਲ-ਨਾਲ ਐਸ.ਵਾਈ.ਐਲ ਲਈ ਕੰਮ ਕਰਨ ਵਾਲੇ ਅਫ਼ਸਰਾਂ ਨੂੰ ਮਾਰਨ ਵਾਲੇ ਬਲਵਿੰਦਰ ਜਟਾਣਾ ਦਾ ਪੱਖ ਰੱਖਿਆ ਗਿਆ।



