ਨਵੀਂ ਦਿੱਲੀ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਬਾਅਦ ਇਕ ਵਾਰ ਮੁੜ ਪੰਜਾਬ ‘ਚ ਗੈਂਗਵਾਰ ਸ਼ੁਰੂ ਹੋਣ ਦਾ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ। ਵਿੱਕੀ ਗੌਂਡਰ ਤੇ ਦਵਿੰਦਰ ਬੰਬੀਹਾ ਗੈਂਗ ਤੋਂ ਬਾਅਦ ਨੀਰਜ ਬਵਾਨਾ ਗੈਂਗ ਵੀ ਮੈਦਾਨ ‘ਚ ਆ ਗਿਆ ਹੈ, ਜਿਸ ਨੇ ਇਕ ਫੇਸਬੁੱਕ ਪੋਸਟ ‘ਚ ਸਿੱਧੂ ਮੂਸੇਵਾਲਾ ਦੇ ਕਤਲ ਦੀ ਨਿੰਦਾ ਕਰਦੇ ਹੋਏ ਧਮਕੀ ਦਿੱਤੀ ਹੈ ਕਿ ਉਹ 2 ਦਿਨਾਂ ਅੰਦਰ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣਗੇ। ਦੱਸ ਦੇਈਏ ਕਿ ਨੀਰਜ ਬਵਾਨਾ ਦਾ ਨਾਂ ਹੁਣੇ ਜਿਹੇ ਪਹਿਲਵਾਨ ਸੁਸ਼ੀਲ ਕੁਮਾਰ ਮਾਮਲੇ ’ਚ ਚਰਚਾ ‘ਚ ਰਿਹਾ ਸੀ। ਦਿੱਲੀ ਦੀ ਤਿਹਾੜ ਜੇਲ੍ਹ ‘ਚ ਬੰਦ ਨੀਰਜ ਬਵਾਨਾ ਜੇਲ੍ਹ ਦੇ ਅੰਦਰੋਂ ਹੀ ਗੈਂਗ ਚਲਾ ਰਿਹਾ ਹੈ।
Also Read: ਮੂਸੇਵਾਲਾ ਕਤਲਕਾਂਡ ‘ਚ ਪਹਿਲੀ ਗ੍ਰਿਫਤਾਰੀ, ਮਾਨਸਾ ਦੇ ਮਨਪ੍ਰੀਤ ਨੇ ਮੁਹੱਈਆ ਕਰਵਾਏ ਸਨ ਹਥਿਆਰ ਤੇ ਗੱਡੀਆਂ
ਕੌਣ ਹੈ ਨੀਰਜ ਬਵਾਨਾ
ਨੀਰਜ ਬਵਾਨਾ ਦਿੱਲੀ ਦਾ ਰਹਿਣ ਵਾਲਾ ਹੈ। ਉਸ ‘ਤੇ ਕਤਲ, ਡਕੈਤੀ, ਲੁੱਟ-ਖੋਹ, ਫਿਰੌਤੀ ਸਮੇਤ ਸੰਗੀਨ ਅਪਰਾਧ ਦੇ ਕਈ ਮਾਮਲੇ ਦਰਜ ਹਨ। ਉਹ ਇਸ ਸਮੇਂ ਤਿਹਾੜ ਜੇਲ੍ਹ ‘ਚ ਬੰਦ ਹੈ। ਨੀਰਜ ਦੀ ਗੈਂਗ ‘ਚ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਪੰਜਾਬ ਦੇ ਕਈ ਬਦਮਾਸ਼ ਸ਼ਾਮਲ ਹਨ।
Also Read: ਮਸ਼ਹੂਰ ਗਾਇਕ KK ਨੇ ਦੁਨੀਆ ਨੂੰ ਕਿਹਾ ਅਲਵਿਦਾ, ਕੋਲਕਾਤਾ ‘ਚ ਕੰਸਰਟ ਦੌਰਾਨ ਦੇਹਾਂਤ
ਗਾਇਕਾਂ ਦੀ ਵਧੀ ਚਿੰਤਾ
ਉਧਰ ਜੋਧਪੁਰ ਵਿਚ ਗਾਇਕ ਮੀਕਾ ਸਿੰਘ ਦੀ ਪੁਲਸ ਸੁਰੱਖਿਆ ਵਧਾ ਦਿੱਤੀ ਗਈ ਹੈ। ਮੀਕਾ ਇਨ੍ਹੀਂ ਦਿਨੀਂ ਜੋਧਪੁਰ ਵਿਚ ਰਿਐਲਿਟੀ ਸ਼ੋਅ ਦੀ ਸ਼ੂਟਿੰਗ ਕਰ ਰਹੇ ਹਨ। ਸੋਮਵਾਰ ਦੇਰ ਰਾਤ ਮੀਕਾ ਦੇ ਹੋਟਲ ਵਿਚ 50 ਜਵਾਨਾਂ ਨੂੰ ਤਾਇਨਾਤ ਕੀਤਾ ਗਿਆ। ਇਸ ਤੋਂ ਇਲਾਵਾ ਡਰੋਨ ਰਾਹੀਂ ਹੋਟਲ ਦੀ ਨਿਗਰਾਨੀ ਕੀਤੀ ਜਾ ਰਹੀ ਹੈ।
Also Read: ਜੂਨ ‘ਚ ਕਿੰਨੇ ਦਿਨ ਬੰਦ ਰਹਿਣਗੇ ਬੈਂਕ? ਦੇਖੋ ਲਿਸਟ
ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੇ ਗੈਂਗ ਵੱਲੋਂ ਕਤਲ ਦੀ ਜ਼ਿੰਮੇਵਾਰੀ ਲੈਣ ਅਤੇ ਉਸ ਤੋਂ ਬਾਅਦ ਇਸ ਦਾ ਬਦਲਾ ਲੈਣ ਲਈ ਬੰਬੀਹਾ ਗਰੁੱਪ ਰਾਹੀਂ ਗਾਇਕ ਮਨਕੀਰਤ ਔਲਖ ਨੂੰ ਧਮਕੀ ਦੇਣ ਤੋਂ ਬਾਅਦ ਪੰਜਾਬ ਪੁਲਸ ਦੇ ਸਾਹ ਫੁਲ ਗਏ ਹਨ। ਪਤਾ ਲੱਗਾ ਹੈ ਕਿ ਸੋਸ਼ਲ ਮੀਡੀਆ ’ਤੇ ਧਮਕੀ ਦਾ ਪਤਾ ਲੱਗਣ ਤੋਂ ਬਾਅਦ ਮਨਕੀਰਤ ਔਲਖ ਵੱਲੋਂ ਵੀ ਪੰਜਾਬ ਪੁਲਸ ਤੋਂ ਸੁਰੱਖਿਆ ਦੀ ਮੰਗ ਕੀਤੀ ਗਈ ਹੈ।



