ਮਾਨਸਾ– ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਐੱਸਆਈਟੀ ਨੇ ਇਸ ਮਾਮਲੇ ਵਿੱਚ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਸਾਰਿਆਂ ‘ਤੇ ਨਿਸ਼ਾਨੇਬਾਜ਼ਾਂ ਨੂੰ ਰੈਕੀ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕਰਨ ਦਾ ਦੋਸ਼ ਹੈ। ਇਸ ਦੇ ਨਾਲ ਹੀ ਫੜੇ ਗਏ ਲੋਕਾਂ ‘ਚੋਂ ਇਕ ਕੇਕੜਾ ਨੇ ਮੂਸੇਵਾਲਾ ਦੀ ਸਾਰੀ ਜਾਣਕਾਰੀ ਸ਼ੂਟਰਾਂ ਨੂੰ ਦੇ ਦਿੱਤੀ ਸੀ।
Also Read: ਪ੍ਰਕਾਸ਼ ਸਿੰਘ ਬਾਦਲ PGI ‘ਚ ਦਾਖ਼ਲ, ਛਾਤੀ ਤੇ ਪੇਟ ‘ਚ ਦਰਦ ਦੀ ਸੀ ਸ਼ਿਕਾਇਤ
ਕੇਕੜਾ ਉਰਫ ਸੰਦੀਪ ਉਹੀ ਵਿਅਕਤੀ ਹੈ ਜਿਸ ਨੇ ਸਿੰਗਰ ਦੇ ਘਰ ਦੇ ਬਾਹਰ ਚਾਹ ਪੀ ਕੇ ਗਾਇਕ ਨਾਲ ਸੈਲਫੀ ਲਈ ਸੀ। ਕੇਕੜੇ ‘ਤੇ ਦੋਸ਼ ਹੈ ਕਿ ਉਸ ਨੇ ਸ਼ੂਟਰਾਂ ਨੂੰ ਗਾਇਕ ਮੂਸੇਵਾਲਾ ਦੇ ਘਰ ਤੋਂ ਬਾਹਰ ਨਿਕਲਣ ਦੀ ਸੂਚਨਾ ਦਿੱਤੀ ਸੀ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਹਰਿਆਣਾ ਦੇ ਸਿਰਸਾ ਦੇ ਸੰਦੀਪ ਸਿੰਘ ਉਰਫ ਕੇਕੜਾ, ਬਠਿੰਡਾ ਦੇ ਮਨਪ੍ਰੀਤ ਸਿੰਘ ਉਰਫ ਮੰਨਾ, ਫਰੀਦਕੋਟ ਦੇ ਮਨਪ੍ਰੀਤ ਭਾਊ, ਅੰਮ੍ਰਿਤਸਰ ਦੇ ਸਾਰਜ ਮਿੰਟੂ, ਹਰਿਆਣਾ ਦੇ ਪ੍ਰਭਦੀਪ ਸਿੱਧੂ ਉਰਫ ਪੱਬੀ, ਸੋਨੀਪਤ ਦੇ ਪਿੰਡ ਰੇਵਲੀ ਪਿੰਡ ਦੇ ਮੋਨੂੰ ਡਾਗਰ, ਪਵਨ ਬਿਸ਼ਨੋਈ ਤੇ ਨਸੀਬ ਦੇ ਰੂਪ ਵਿਚ ਹੋਈ ਹੈ। ਪਵਨ ਬਿਸ਼ਨੋਈ ਅਤੇ ਨਸੀਬ ਦੋਵੇਂ ਹਰਿਆਣਾ ਦੇ ਫਤਿਹਾਬਾਦ ਦੇ ਰਹਿਣ ਵਾਲੇ ਹਨ, ਪੁਲਿਸ ਨੇ ਇਸ ਘਟਨਾ ਵਿੱਚ ਸ਼ਾਮਲ ਚਾਰ ਸ਼ੂਟਰਾਂ ਦੀ ਪਛਾਣ ਵੀ ਕਰ ਲਈ ਹੈ।
Also Read: Boyfriend ਪਿੱਠ ਪਿੱਛੇ ਕਰ ਰਿਹਾ ਸੀ ਅਜਿਹਾ ਕਾਰਾ, Smart Watch ਨੇ ਖੋਲੀ ਪੋਲ
ਇਸ ਤਰ੍ਹਾਂ ਸਾਜਿਸ਼ ਰਚੀ ਗਈ
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਭੂਮਿਕਾ ਬਾਰੇ ਦੱਸਦਿਆਂ ਏਡੀਜੀਪੀ ਐਂਟੀ ਗੈਂਗਸਟਰ ਟਾਸਕ ਫੋਰਸ ਪ੍ਰਮੋਦ ਬਾਨ ਨੇ ਮੰਗਲਵਾਰ ਨੂੰ ਦੱਸਿਆ ਕਿ ਸੰਦੀਪ ਉਰਫ ਕੇਕੜਾ ਗੋਲਡੀ ਬਰਾੜ ਅਤੇ ਸਚਿਨ ਥਾਪਨ ਦੇ ਨਿਰਦੇਸ਼ਾਂ ‘ਤੇ ਮੂਸੇਵਾਲਾ ਦਾ ਪ੍ਰਸ਼ੰਸਕ ਹੋਣ ਦਾ ਬਹਾਨਾ ਲਗਾ ਕੇ ਗਾਇਕ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖ ਰਿਹਾ ਸੀ। ਉਨ੍ਹਾਂ ਕਿਹਾ ਕਿ ਕੇਕੜਾ ਨੇ ਕਤਲ ਤੋਂ ਕੁਝ ਮਿੰਟ ਪਹਿਲਾਂ ਗਾਇਕ ਨਾਲ ਸੈਲਫੀ ਵੀ ਲਈ ਸੀ। ਏਡੀਜੀਪੀ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਕੇਕਰਾ ਨੇ ਬਾਕੀ ਸਾਰੇ ਸ਼ੂਟਰਾਂ ਨੂੰ ਮੂਸੇਵਾਲਾ ਦੇ ਵੇਰਵੇ ਸਾਂਝੇ ਕੀਤੇ ਸਨ।



