ਮੁੜ ਵਿਵਾਦਾਂ ‘ਚ ਸਿੱਧੂ ਮੂਸੇ ਵਾਲਾ: ਮੁੜ ਤੋਂ ਗਾਇਆ ਵਿਵਾਦਿਤ ਗੀਤ, ਜਥੇਦਾਰ ਨੇ ਦਿੱਤੇ ਇਹ ਸਖਤ ਹੁਕਮ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਇਕ ਵਾਰ ਫਿਰ ਤੋਂ ਵਿਵਾਦਾਂ ਚ ਘਿਰ ਗਏ ਹਨ। ਦਸ ਦਈਏ ਕਿ ਸਿੱਧੂ ਮੂਸੇ ਵਾਲੇ ਤੇ  ਮੁੜ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਇਕ ਵਾਰ ਫਿਰ ਤੋਂ ਵਿਵਾਦਾਂ ਚ ਘਿਰ ਗਏ ਹਨ। ਦਸ ਦਈਏ ਕਿ ਸਿੱਧੂ ਮੂਸੇ ਵਾਲੇ ਤੇ  ਮੁੜ ਤੋਂ ਮਾਈ ਭਾਗੋ ਵਾਲੇ ਵਿਵਾਦਿਤ ਗਾਣੇ ਨੂੰ ਗਾਉਣ ਦੇ ਇਲਜ਼ਾਮ ਲੱਗੇ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਵਿਦੇਸ਼ ਚ ਹੋਏ ਇਕ ਸ਼ੋਅ ਦੌਰਾਨ ਸਿੱਧੂ ਮੂਸੇ ਵਾਲੇ ਨੇ ਇਹ ਗੀਤ ਗਾਇਆ।

sidhu moose wala

ਵਿਵਾਦਿਤ ਗੀਤ ਨੂੰ ਮੁੜ ਤੋਂ ਗਾਉਣ ਦੇ ਕਾਰਨ ਇਕ ਵਾਰ ਫਿਰ ਤੋਂ ਮਾਮਲਾ ਕਾਫੀ ਭਖ ਗਿਆ ਹੈ। ਸਿੱਧੂ ਮੁਸੇ ਵਾਲੇ ਦੇ ਖਿਲਾਫ ਸਿੱਖ ਸ਼ਰਧਾਲੂਆਂ ਚ ਰੋਸ ਪਾਇਆ ਜਾ ਰਿਹਾ ਹੈ। ਉੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਸਖਤ ਨੋਟਿਸ ਲਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਕਹਿਣਾ ਹੈ ਕਿ ਉਸ ਗੀਤ ਨੂੰ ਮੁੜ ਤੋਂ ਗਾਏ ਜਾਣ ਦੇ ਕਾਰਨ ਸਿੱਖ ਹਿਰਦੇ ਨੂੰ ਗਹਿਰੀ ਠੇਸ ਪਹੁੰਚੀ ਹੈ। ਜਿਸ ਕਾਰਨ ਉਹਨਾਂ ਨੇ ਸਿੱਧੂ ਮੂਸੇ ਵਾਲੇ ਦੇ ਖਿਲਾਫ ਸਖਤ ਕਾਰਵਾਈ ਦੇ ਹੁਕਮ ਦਿੱਤੇ ਹਨ।

 

Leave a Reply

Your email address will not be published. Required fields are marked *