ਚੰਡੀਗੜ੍ਹ (ਇੰਟ.)- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਅੱਜ ਸਵੇਰੇ ਵੀਡੀਓ ਸੰਦੇਸ਼ ਜਾਰੀ ਕਰਕੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਅਵਾਮ ਦੇ ਹਿੱਤ ਵਿਚ ਬਿਜਲੀ ਦੇ ਬਿੱਲਾਂ ਦੀ ਸਮੀਖਿਆ ਕਰੇ, ਜੋ ਨਿੱਜੀ ਪਾਵਰ ਪਲਾਂਟਾਂ ਨੂੰ ਭੁਗਤਾਏ ਜਾਂਦੇ ਹਨ।
Punjab Govt must immediately issue directions to PSERC in Public Interest to revise tariff being paid to Private Power Plants making the faulty PPAs null & void … Further calling a 5-7 day Vidhan Sabha Session to bring a New Legislation for termination of faulty PPAs !! pic.twitter.com/x9k5snhQ5U
— Navjot Singh Sidhu (@sherryontopp) August 30, 2021
Read more- ਟੋਕੀਓ ਪੈਰਾਉਲੰਪਿਕ ‘ਚ ਭਾਰਤ ਨੂੰ ਸ਼ੂਟਿੰਗ ਵਿਚ ਮਿਲਿਆ ਸੋਨ ਤਗਮਾ
ਉਨ੍ਹਾਂ ਨੇ ਇਸ ਸਬੰਧ ਵਿਚ ਕਿਹਾ ਕਿ ਵਿਧਾਨ ਸਭਾ ਦੇ ਸੱਦੇ ਗਏ ਇਜਲਾਸ ਵਿਚ ਨਵਾਂ ਕਾਨੂੰਨ ਲਿਆ ਕੇ ਨੁਕਸਦਾਰ ਪੀ.ਪੀ.ਏ. ਨੂੰ ਹਟਾਇਆ ਜਾਵੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਵਿੱਚ ਬਿਜਲੀ ਦੇ ਮੁੱਦੇ ‘ਤੇ ਨਵਜੋਤ ਸਿੰਘ ਸਿੱਧੂ ਆਪਣੀ ਸਰਕਾਰ ਨੂੰ ਕੁਝ ਅਹਿਮ ਕਦਮ ਚੁੱਕਣ ਦੀ ਸਲਾਹ ਦੇ ਚੁੱਕੇ ਹਨ।

