ਸ਼ਵੇਤਾ ਤਿਵਾਰੀ ਨੇ ਆਪਣੇ ਵਿਵਾਦਿਤ ਬਿਆਨ ‘ਤੇ ਮੰਗੀ ਮੁਆਫੀ

ਨਵੀਂ ਦਿੱਲੀ : ਸ਼ਵੇਤਾ ਤਿਵਾਰੀ (Shweta Tiwari) ਨੇ ਭੋਪਾਲ ਵਿਚ ਆਪਣੇ ਖਿਲਾਫ ਐੱਫ.ਆਈ.ਆਰ. (FIR) ਦਰਜ ਹੋ ਜਾਣ ਤੋਂ ਬਾਅਦ ਵਿਵਾਦਿਤ ਬਿਆਨ (Controversial statement) ‘ਤੇ ਮੁਆਫੀ…

ਨਵੀਂ ਦਿੱਲੀ : ਸ਼ਵੇਤਾ ਤਿਵਾਰੀ (Shweta Tiwari) ਨੇ ਭੋਪਾਲ ਵਿਚ ਆਪਣੇ ਖਿਲਾਫ ਐੱਫ.ਆਈ.ਆਰ. (FIR) ਦਰਜ ਹੋ ਜਾਣ ਤੋਂ ਬਾਅਦ ਵਿਵਾਦਿਤ ਬਿਆਨ (Controversial statement) ‘ਤੇ ਮੁਆਫੀ ਮੰਗ ਲਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਖੁਦ ਭਗਵਾਨ ਨੂੰ ਮੰਨਣ ਵਾਲੀ ਹੈ ਉਹ ਭੁੱਲ ਕੇ ਵੀ ਅਜਿਹਾ ਨਹੀਂ ਬੋਲ ਸਕਦੀ। ਸ਼ਵੇਤਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਦੱਸ ਦਈਏ ਕਿ ਸ਼ਵੇਤਾ ਤਿਵਾਰੀ (Shweta Tiwari) ਨੇ ਬੁੱਧਵਾਰ ਨੂੰ ਭੋਪਾਲ ਵਿਚ ਇਕ ਇਵੈਂਟ ਵਿਚ ਵਿਵਾਦਤ ਬਿਆਨ ਦਿੱਤਾ ਸੀ। ਪ੍ਰੋਗਰਾਮ ਦਾ ਵੀਡੀਓ ਵਾਇਰਲ (The video went viral) ਹੋਣ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਦੇ ਖਿਲਾਫ ਨਾਰਾਜ਼ਗੀ ਜਤਾਈ। ਮਾਮਲਾ ਇੰਨਾ ਵਧਿਆ ਕਿ ਉਨ੍ਹਾਂ ਖਿਲਾਫ ਐੱਫ.ਆਈ.ਆਰ. ਤੱਕ ਕਰ ਦਿੱਤੀ ਗਈ। Also Read : ਸਿੱਧੂ ‘ਤੇ ਭੜਕੀ ਸਵਾਤੀ ਮਾਲੀਵਾਲ, ਕਿਹਾ-ਸੜਕ ਛਾਪ ਭਾਸ਼ਾ ਬੋਲ ਰਹੇ ਨਵਜੋਤ ਸਿੱਧੂ

Shweta Tiwari and her journey in showbiz - OrissaPOST

ਸ਼ਵੇਤਾ ਤਿਵਾਰੀ ਦੇ ਇਕ ਬਿਆਨ ਵਿਚ ਬਵਾਲ ਮਚਿਆ ਹੋਇਆ ਹੈ। ਭੋਪਾਲ ਵਿਚ ਇਕ ਇਵੈਂਟ ਦੌਰਾਨ ਉਨ੍ਹਾਂ ਨੇ ਵਿਵਾਦਤ ਬਿਆਨ ਦਿੱਤਾ। ਹੁਣ ਆਪਣੀ ਸਫਾਈ ਵਿਚ ਸ਼ਵੇਤਾ ਨੇ ਸਟੇਟਮੈਂਟ ਜਾਰੀ ਕੀਤਾ ਹੈ ਕਿ ਨਾਲ ਹੀ ਮੁਆਫੀ ਵੀ ਮੰਗੀ ਹੈ। ਸ਼ਵੇਤਾ ਦਾ ਕਹਿਣਾ ਹੈ, ਮੈਨੂੰ ਪਤਾ ਲੱਗਾ ਹੈ ਕਿ ਮੇਰਾ ਇਕ ਸਟੇਟਮੈਂਟ ਜਿਸ ਵਿਚ ਮੈਂ ਇਕ ਸਾਥੀ ਦੇ ਪਿਛਲੇ ਰੋਲ ਬਾਰੇ ਗੱਲ ਕਰ ਰਹੀ ਸੀ। ਉਸ ਦਾ ਗਲਤ ਮਤਲਬ ਕੱਢ ਲਿਆ ਗਿਆ ਹੈ। ਜਦੋਂ ਪੂਰੀ ਗੱਲ ਸੁਣੀ ਜਾਵੇਗੀ ਤਾਂ ਪਤਾ ਲੱਗੇਗਾ ਕਿ ਮੈਂ ਸੌਰਭ ਰਾਜ ਜੈਨ ਦੇ ਬਾਰੇ ਵਿਚ ਗੱਲ ਕਰ ਰਹੀ ਸੀ ਜਿਨ੍ਹਾਂ ਨੇ ਭਗਵਾਨ ਦਾ ਰੋਲ ਨਿਭਾਇਆ ਸੀ। ਲੋਕ ਕਿਰਦਾਰ ਦੇ ਨਾਵਾਂ ਨੂੰ ਐਕਟਰਸ ਨਾਲ ਜੋੜ ਲੈਂਦੇ ਹਨ। ਮੈਂ ਮੀਡੀਆ ਨਾਲ ਗੱਲ ਕਰਦੇ ਸਮੇਂ ਇਸ ਨੂੰ ਬਸ ਉਦਾਹਰਣ ਦੇ ਤੌਰ ‘ਤੇ ਲਿਆ ਸੀ। Also Read : ਕੋਰੋਨਾ ਦਾ ਆਇਆ ਇਕ ਹੋਰ ਖਤਰਨਾਕ ਵੈਰੀਐਂਟ, ਵੁਹਾਨ ਵਿਗਿਆਨੀਆਂ ਨੇ ਦਿੱਤੀ ਚਿਤਾਵਨੀ 

Police Asked To Submit Report After Shweta Tiwari Says 'Mere Bra Ka Size  Bhagwan Le Rahe Hain'
ਸ਼ਵੇਤਾ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਦਾ ਗਲਤ ਮਤਲਬ ਕੱਢ ਲਿਆ ਗਿਆ ਹੈ, ਇਸੇ ਕਾਰਣ ਇੰਨਾ ਵਿਵਾਦ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਬਹੁਤ ਦੁੱਖ ਹੈ ਕਿ ਇਸ ਨੂੰ ਗਲਤ ਸਮਝਿਆ ਗਿਆ। ਮੈਂ ਖੁਦ ਭਗਵਾਨ ਵਿਚ ਇੰਨੀ ਆਸਥਾ ਰੱਖਦੀ ਹਾਂ। ਕੋਈ ਮਤਲਬ ਹੀ ਨਹੀਂ ਬਣਦਾ ਕਿ ਮੈਂ ਜਾਣਬੁੱਝ ਕੇ ਜਾਂ ਅਣਜਾਣਪੁਣੇ ਵਿਚ ਕੁਝ ਅਜਿਹਾ ਕਹਾਂ ਜਾਂ ਕਰਾਂਗੀ ਜਿਸ ਨਾਲ ਲੋਕਾਂ ਦੀ ਆਸਥਾ ਨੂੰ ਸੱਟ ਵੱਜੇ। ਪਰ ਮੈਨੂੰ ਸਮਝ ਵਿਚ ਆ ਰਿਹਾ ਹੈ ਕਿ ਗਲਤ ਸਮਝਣ ਤੋਂ ਬਾਅਦ ਹੀ ਇਸ ਤੋਂ ਅਣਜਾਣਪੁਣੇ ਵਿਚ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਵੱਜੀ ਹੈ। ਪਲੀਜ਼ ਧਿਆਨ ਰੱਖੋ ਕਿ ਮੇਰੀ ਮੰਸ਼ਾ ਕਦੇ ਕਿਸੇ ਨੂੰ ਹਰਟ ਕਰਨ ਦੀ ਨਹੀਂ ਰਹੀ ਹੈ। ਜੇਕਰ ਕਿਸੇ ਨੂੰ ਹਰਟ ਕੀਤਾ ਤਾਂ ਇਸ ਲਈ ਮੁਆਫੀ ਮੰਗਦੀ ਹਾਂ।

Leave a Reply

Your email address will not be published. Required fields are marked *