ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਰ ਦੇ ਫੇਸਬੁੱਕ ਪੇਜ਼ ਹੈਕ ਕਰ ਅਪਲੋਡ ਕਰ ਦਿੱਤੀਆਂ ਅਸ਼ਲੀਲ ਫੋਟੋਆਂ!  ਪ੍ਰਬੰਧਕਾਂ ਨੇ ਕਰਵਾਇਆ ਪਰਚਾ

ਕਰੋੜਾਂ ਸ਼ਰਧਾਲੂਆਂ ਦੀ ਆਸਥਾ ਦਾ ਪ੍ਰਤੀਕ ਸ਼੍ਰੀ ਕਾਸ਼ੀ ਵਿਸ਼ਵਨਾਥ (ਕੇਵੀ) ਮੰਦਰ ਦੇ ਟਰੱਸਟ ਦੇ ਫੇਸਬੁੱਕ ਪੇਜ਼ ਨੂੰ ਸ਼ਨੀਵਾਰ ਸਵੇਰੇ 11 ਵਜੇ ਕੁਝ ਸ਼ਰਾਰਤੀ ਅਨਸਰਾਂ ਨੇ…

ਕਰੋੜਾਂ ਸ਼ਰਧਾਲੂਆਂ ਦੀ ਆਸਥਾ ਦਾ ਪ੍ਰਤੀਕ ਸ਼੍ਰੀ ਕਾਸ਼ੀ ਵਿਸ਼ਵਨਾਥ (ਕੇਵੀ) ਮੰਦਰ ਦੇ ਟਰੱਸਟ ਦੇ ਫੇਸਬੁੱਕ ਪੇਜ਼ ਨੂੰ ਸ਼ਨੀਵਾਰ ਸਵੇਰੇ 11 ਵਜੇ ਕੁਝ ਸ਼ਰਾਰਤੀ ਅਨਸਰਾਂ ਨੇ ਹੈਕ ਕਰ ਲਿਆ। ਇਸ ਪੇਜ਼ ਉਤੇ ਮੁਲਜ਼ਮਾਂ ਨੇ ਕੁਝ ਅਸ਼ਲੀਲ ਤਸਵੀਰਾਂ ਪੋਸਟ ਕਰ ਦਿੱਤੀਆਂ। ਹਾਲਾਂਕਿ, ਮੰਦਰ ਪ੍ਰਸ਼ਾਸਨ ਨੇ ਦੁਪਹਿਰ ਤਕ ਪੇਜ਼ ‘ਤੇ ਮੁੜ ਕੰਟਰੋਲ ਹਾਸਲ ਕਰ ਲਿਆ ਹੈ।


ਸ਼੍ਰੀ ਕੇਵੀ ਮੰਦਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਸ਼ਵ ਭੂਸ਼ਣ ਮਿਸ਼ਰਾ ਨੇ ਕਿਹਾ, “ਜਿਵੇਂ ਕਿ ਪਹਿਲਾਂ ਦੱਸਿਆ ਗਿਆ ਸੀ ਕਿ ਕੁਝ ਬਦਮਾਸ਼ਾਂ ਨੇ ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਰ ਟਰੱਸਟ ਦੇ ਫੇਸਬੁੱਕ ਪੇਜ਼ ਨੂੰ ਹੈਕ ਕਰ ਲਿਆ ਸੀ। ਅਸੀਂ ਫੇਸਬੁੱਕ ਪ੍ਰਸ਼ਾਸਨ ਨਾਲ ਸਲਾਹ-ਮਸ਼ਵਰਾ ਕਰ ਕੇ ਫੇਸਬੁੱਕ ਪੇਜ਼ ਉਤੇ ਦੁਬਾਰਾ ਕੰਟਰੋਲ ਅਤੇ ਐਕਸੈਸ ਹਾਸਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਾਰਾਣਸੀ ਪੁਲਿਸ ਦੇ ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਮਿਸ਼ਰਾ ਨੇ ਕਿਹਾ, “ਸ਼੍ਰੀ ਕਾਸ਼ੀ ਵਿਸ਼ਵਨਾਥ ਮੰਦਰ ਟਰੱਸਟ ਕਾਸ਼ੀ ਵਿਸ਼ਵਨਾਥ ਮੰਦਰ ਅਤੇ ਇਸ ਦੀ ਵੈੱਬਸਾਈਟ ਦੇ ਸੋਸ਼ਲ ਮੀਡੀਆ ਪੇਜ਼ਾਂ ਦੀ ਸਾਈਬਰ ਸੁਰੱਖਿਆ ਨੂੰ ਮਜ਼ਬੂਤ ​​ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਹੋਣ।”

ਇਕ ਅਧਿਕਾਰੀ ਨੇ ਦੱਸਿਆ ਕਿ ਹੈਕਰਾਂ ਨੇ ਪੇਜ਼ ‘ਤੇ ਕੁਝ ਅਸ਼ਲੀਲ ਤਸਵੀਰਾਂ ਪੋਸਟ ਕੀਤੀਆਂ ਹਨ। 69 ਹਜ਼ਾਰ ਲੋਕ ਪੇਜ਼ ਨਾਲ ਜੁੜੇ ਹੋਏ ਹਨ। ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *