6 ਬੋਰੀਆਂ ਵਿਚ ਭਰ ਕੇ 4 ਕਰੋੜ ਰੁਪਏ ਲਿਜਾ ਰਿਹਾ ਸੀ ਭਾਜਪਾ ਵਰਕਰ, ਰੇਲਵੇ ਸਟੇਸ਼ਨ ਉਤੇ ਸਾਥੀਆਂ ਨਾਲ ਫੜਿਆ ਗਿਆ, ਚੋਣਾਂ ਵਿਚ ਕਰਨੀ ਸੀ ਵਰਤੋਂ

ਰੇਲਵੇ ਸਟੇਸ਼ਨ ‘ਤੇ ਅਧਿਕਾਰੀਆਂ ਨੇ ਵੱਡੀ ਗਿਣਤੀ ‘ਚ ਨਕਦੀ ਬਰਾਮਦ ਕੀਤੀ ਹੈ। ਇਸ ਮਾਮਲੇ ਵਿਚ ਪੁਲਿਸ ਨੇ ਇੱਕ ਭਾਜਪਾ ਵਰਕਰ ਸਮੇਤ ਤਿੰਨ ਮੁਲਜ਼ਮਾਂ ਨੂੰ ਹਿਰਾਸਤ…

ਰੇਲਵੇ ਸਟੇਸ਼ਨ ‘ਤੇ ਅਧਿਕਾਰੀਆਂ ਨੇ ਵੱਡੀ ਗਿਣਤੀ ‘ਚ ਨਕਦੀ ਬਰਾਮਦ ਕੀਤੀ ਹੈ। ਇਸ ਮਾਮਲੇ ਵਿਚ ਪੁਲਿਸ ਨੇ ਇੱਕ ਭਾਜਪਾ ਵਰਕਰ ਸਮੇਤ ਤਿੰਨ ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ ਹੈ। ਇਹ ਲੋਕ ਚਾਰ ਕਰੋੜ ਰੁਪਏ ਛੇ ਬੋਰੀਆਂ ਵਿਚ ਪਾ ਕੇ ਲਿਜਾ ਰਹੇ ਸਨ। ਇਹ ਪੈਸਾ ਲੋਕ ਸਭਾ ਚੋਣਾਂ ਵਿਚ ਵਰਤਿਆ ਜਾਣਾ ਸੀ। ਇਹ ਮਾਮਲਾ ਚੇਨਈ ਦੇ ਤੰਬਰਮ ਰੇਲਵੇ ਸਟੇਸ਼ਨ ਤੋਂ ਸਾਹਮਣੇ ਆਇਆ ਹੈ।
ਪੁਲਿਸ ਵੱਲੋਂ ਹਿਰਾਸਤ ਵਿਚ ਲਏ ਗਏ ਤਿੰਨ ਲੋਕਾਂ ਵਿਚ ਭਾਜਪਾ ਵਰਕਰ ਅਤੇ ਇੱਕ ਨਿੱਜੀ ਹੋਟਲ ਦਾ ਮੈਨੇਜਰ ਸਤੀਸ਼, ਉਸ ਦਾ ਭਰਾ ਨਵੀਨ ਅਤੇ ਡਰਾਈਵਰ ਪੇਰੂਮਲ ਸ਼ਾਮਲ ਹਨ। ਸੂਤਰਾਂ ਨੇ ਦੱਸਿਆ ਕਿ ਸਤੀਸ਼ ਨੇ ਕਥਿਤ ਤੌਰ ‘ਤੇ ਤਿਰੂਨੇਲਵੇਲੀ ਤੋਂ ਭਾਜਪਾ ਦੇ ਲੋਕ ਸਭਾ ਉਮੀਦਵਾਰ ਨਈਨਾਰ ਨਾਗੇਂਦਰਨ ਦੀ ਟੀਮ ਦੇ ਨਿਰਦੇਸ਼ਾਂ ਅਨੁਸਾਰ ਕੰਮ ਕਰਨ ਦੀ ਗੱਲ ਕਬੂਲੀ ਹੈ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। 

Leave a Reply

Your email address will not be published. Required fields are marked *