ਚੰਡੀਗੜ੍ਹ : ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ Shreyas Iyer ਨੇ ਲੰਬੇ ਸਮੇਂ ਬਾਅਦ ਮੈਦਾਨ ‘ਤੇ ਵਾਪਸੀ ਕਰਦਿਆਂ ਆਪਣੀ ਬੱਲੇਬਾਜ਼ੀ ਦਾ ਜੌਹਰ ਦਿਖਾਇਆ ਹੈ। ਮੁੰਬਈ ਲਈ ਖੇਡਦਿਆਂ Shreyas Iyer ਨੇ ਹਿਮਾਚਲ ਪ੍ਰਦੇਸ਼ ਵਿਰੁੱਧ ਵਿਜੇ ਹਜ਼ਾਰੇ ਟਰਾਫੀ ਵਿੱਚ ਮਹਿਜ਼ 53 ਗੇਂਦਾਂ ‘ਤੇ 82 ਸਕੌਰ ਦੀ ਤੂਫ਼ਾਨੀ ਪਾਰੀ ਖੇਡੀ। ਇਸ ਪਾਰੀ ਨਾਲ ਉਨ੍ਹਾਂ ਨੇ ਨਿਊਜ਼ੀਲੈਂਡ ਖ਼ਿਲਾਫ਼ ਹੋਣ ਵਾਲੀ ਵਨਡੇ ਸੀਰੀਜ਼ ਤੋਂ ਪਹਿਲਾਂ ਆਪਣੀ ਫਾਰਮ ਅਤੇ ਫਿਟਨੈਸ ਦਾ ਸਬੂਤ ਦੇ ਦਿੱਤਾ ਹੈ।
ਸਿਡਨੀ ਦੇ ਹਸਪਤਾਲ ਤੋਂ ਮੈਦਾਨ ਤੱਕ ਦਾ ਸੰਘਰਸ਼
ਦੱਸਣਯੋਗ ਹੈ ਕਿ ਅਕਤੂਬਰ 2025 ਵਿੱਚ ਆਸਟ੍ਰੇਲੀਆ ਦੌਰੇ ਦੌਰਾਨ ਫੀਲਡਿੰਗ ਕਰਦੇ ਸਮੇਂ Shreyas Iyer ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਦੀ ਸੱਟ ਇੰਨੀ ਗੰਭੀਰ ਸੀ ਕਿ ਉਨ੍ਹਾਂ ਨੂੰ ਸਿਡਨੀ ਦੇ ਇੱਕ ਹਸਪਤਾਲ ਦੇ ਆਈਸੀਯੂ (ICU) ਵਿੱਚ ਭਰਤੀ ਕਰਨਾ ਪਿਆ ਸੀ। ਲੰਬਾ ਸਮਾਂ ਮੈਦਾਨ ਤੋਂ ਬਾਹਰ ਰਹਿਣ ਤੋਂ ਬਾਅਦ ਉਨ੍ਹਾਂ ਨੇ ਬੈਂਗਲੁਰੂ ਦੇ ‘ਸੈਂਟਰ ਆਫ ਐਕਸੀਲੈਂਸ’ (COE) ਵਿੱਚ ਆਪਣਾ ਰਿਹੈਬ ਪੂਰਾ ਕੀਤਾ ਅਤੇ 2 ਜਨਵਰੀ 2026 ਨੂੰ ਫਿਟਨੈਸ ਟੈਸਟ ਪਾਸ ਕਰਕੇ ਮੈਦਾਨ ਵਿੱਚ ਵਾਪਸੀ ਕੀਤੀ।
ਹਿਮਾਚਲ ਵਿਰੁੱਧ ਚੱਲਿਆ ਅਈਅਰ ਦਾ ਬੱਲਾ
ਸ਼ਾਰਦੁਲ ਠਾਕੁਰ ਦੀ ਗੈਰ-ਮੌਜੂਦਗੀ ਵਿੱਚ ਮੁੰਬਈ ਦੀ ਕਮਾਨ ਸੰਭਾਲ ਰਹੇ Shreyas Iyer ਨੇ ਉਸ ਸਮੇਂ ਕ੍ਰੀਜ਼ ‘ਤੇ ਕਦਮ ਰੱਖਿਆ ਜਦੋਂ ਟੀਮ 55 ਸਕੌਰਾਂ ‘ਤੇ ਆਪਣੇ ਦੋ ਅਹਿਮ ਵਿਕਟਾਂ (ਯਸ਼ਸਵੀ ਜਾਇਸਵਾਲ ਅਤੇ ਸਰਫਰਾਜ਼ ਖ਼ਾਨ) ਗੁਆ ਚੁੱਕੇ ਸੀ। Shreyas Iyer ਨੇ ਆਪਣੀ 82 ਸਕੌਰਾਂ ਦੀ ਪਾਰੀ ਦੌਰਾਨ 10 ਚੌਕੇ ਅਤੇ 3 ਸ਼ਾਨਦਾਰ ਛੱਕੇ ਮਾਰੇ। ਉਨ੍ਹਾਂ ਨੇ ਪਹਿਲਾਂ ਮੁਸ਼ੀਰ ਖਾਨ ਨਾਲ 82 ਸਕੌਰਾਂ ਦੀ ਸਾਂਝੇਦਾਰੀ ਕੀਤੀ ਅਤੇ ਫਿਰ ਸੂਰਿਆਕੁਮਾਰ ਯਾਦਵ ਨਾਲ ਮਿਲ ਕੇ ਚੌਥੇ ਵਿਕਟ ਲਈ ਤੇਜ਼ੀ ਨਾਲ 65 ਸਕੌਰਾਂ ਇੱਕਠੇ ਕੀਤੇ।
ਨਿਊਜ਼ੀਲੈਂਡ ਸੀਰੀਜ਼ ਲਈ ਮਿਲੀ ਵੱਡੀ ਜ਼ਿੰਮੇਵਾਰੀ
ਬੀਸੀਸੀਆਈ (BCCI) ਨੇ 11 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਨਿਊਜ਼ੀਲੈਂਡ ਵਿਰੁੱਧ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਪਹਿਲਾਂ ਹੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਸ਼੍ਰੇਅਸ ਅਈਅਰ ਨੂੰ ਇਸ ਸੀਰੀਜ਼ ਲਈ ਟੀਮ ਦਾ ਉਪ-ਕਪਤਾਨ ਬਣਾਇਆ ਗਿਆ ਹੈ। ਹਾਲਾਂਕਿ ਉਨ੍ਹਾਂ ਦਾ ਖੇਡਣਾ ਫਿਟਨੈਸ ‘ਤੇ ਨਿਰਭਰ ਸੀ, ਪਰ ਹਿਮਾਚਲ ਵਿਰੁੱਧ ਉਨ੍ਹਾਂ ਦੀ ਇਸ ਸ਼ਾਨਦਾਰ ਪਾਰੀ ਨੇ ਪ੍ਰਬੰਧਕਾਂ ਅਤੇ ਪ੍ਰਸ਼ੰਸਕਾਂ ਦੀ ਚਿੰਤਾ ਦੂਰ ਕਰ ਦਿੱਤੀ ਹੈ।
ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ : https://livingindianews.co.in/thalapathy-vijays-problems-increase-cbi-summons-him-at-delhi-headquarters/
ਖ਼ਬਰਾਂ ਲਈ ਲਿਵਿੰਗ ਇੰਡੀਆ ਨਿਊਜ਼ 24/7 ਲਾਈਵ ਨਾਲ ਜੁੜੇ ਰਹੋ



