ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਐਸਜੀਪੀਸੀ ਦਾ ਵੱਡਾ ਤੋਹਫ਼ਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਮੰਗਲਵਾਰ ਨੂੰ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਮੁਫਤ ਬੱਸ ਸੇਵਾ ਸ਼ੁਰੂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਮੰਗਲਵਾਰ ਨੂੰ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਮੁਫਤ ਬੱਸ ਸੇਵਾ ਸ਼ੁਰੂ ਕੀਤੀ ਹੈ ਜੋ ਕਿ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਅੰਮ੍ਰਿਤਸਰ ਤੋਂ ਕਰਤਾਰਪੁਰ ਕੋਰੀਡੋਰ ਤੱਕ ਲਿਜਾਇਆ ਕਰੇਗੀ ਅਤੇ ਸ਼ਾਮ ਨੂੰ ਵਾਪਸ ਵਾਪਸ ਛੱਡਿਆ ਕਰੇਗੀ। ਇਸ ਬੱਸ ਨੂੰ ਖੁਦ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ ਨੇ ਕੇਸਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਹੈ।

ਇਸ ਮੌਕੇ ਗੋਬਿੰਦ ਸਿੰਘ ਲੌਗੋਵਾਲ ਨੇ ਦੱਸਿਆ ਕਿ ਕਰਤਾਰੁਪਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਨੂੰ ਵੇਖਦੇ ਹੋਏ ਇਹ ਮੁਫ਼ਤ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ। ਇਹ ਬੱਸ ਸਵੇਰੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਰਧਾਲੂਆਂ ਨੇ ਲੈ ਕੇ ਕਰਤਾਰਪੁਰ ਕੌਰੀਡੋਰ ਤੱਕ ਲਿਜਾਇਆ ਕਰੇਗੀ ਅਤੇ ਸ਼ਾਮ ਨੂੰ ਫਿਰ ਵਾਪਸ ਅੰਮ੍ਰਿਤਸਰ ਲਿਆਇਆ ਕਰੇਗੀ। ਲੌਗੌਵਾਲ ਨੇ ਕਿਹਾ ਕਿ ਜਿਵੇਂ-ਜਿਵੇਂ ਸ਼ਰਧਾਲੂਆਂ ਦੀ ਗਿਣਤੀ ਵੱਧਦੀ ਜਾਵੇਗੀ ਇਵੇਂ-ਇਵੇਂ ਬੱਸਾਂ ਵਿਚ ਵਿਚ ਵਾਧਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਬੱਸ ਨਾਲ ਰੋਜ਼ਾਨਾ ਐਸਜੀਪੀਸੀ ਦਾ ਇਕ ਰਾਗੀ ਜੱਥਾ ਵੀ ਜਾਵੇਗਾ ਜੋ ਕਰਤਾਰਪੁਰ ਸਾਹਿਬ ਕੀਰਤਨ ਕਰਕੇ ਸ਼ਾਮ ਨੂੰ ਵਾਪਸ ਪਰਤਿਆ ਕਰੇਗਾ।

ਪਿਛਲੇ ਦਿਨਾਂ ਵਿਚ ਡੀਜੀਪੀ ਦਿਨਕਰ ਗੁਪਤਾ ਦੁਆਰਾ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਉੱਤੇ ਦਿੱਤੇ ਵਿਵਾਦਤ ਬਿਆਨ ਉੱਤੇ ਬੋਲਦਿਆਂ ਐਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਡੀਜੀਪੀ ਦੇ ਇਸ ਬਿਆਨ ਨਾਲ ਪੂਰੇ ਸਿੱਖ ਜਗਤ ਦੇ ਮਨਾਂ ਉੱਤੇ ਠੇਸ ਪਹੁੰਚੀ ਹੈ ਅਤੇ ਇਸ ਦੇ ਪਿੱਛੇ ਸਿੱਖਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੋਰਡੀਰ ਰਾਹੀਂ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੀ ਜਿਸ ਤਰੀਕੇ ਨਾਲ ਸੁਰੱਖਿਆ ਕਰਮਚਾਰੀ ਜਾਂਚ ਕਰਦੇ ਹਨ ਉਹ ਨਹੀਂ ਹੋਣੀ ਚਾਹੀਦੀ ਕਿਉਂਕਿ ਸਰਕਾਰ ਪਹਿਲਾਂ ਹੀ ਪੂਰੀ ਵੈਰੀਫਿਕੇਸ਼ਨ ਕਰ ਲੈਂਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਬੜੀ ਹੀ ਸ਼ਰਧਾ ਨਾਲ ਕਰਤਾਰਪੁਰਸ ਸਾਹਿਬ ਜਾਂਦੇ ਹਨ ਇਸ ਲਈ ਉਨ੍ਹਾਂ ਦੀ ਇਸ ਤਰੀਕੇ ਨਾਲ ਜਾਂਚ ਕਰਨਾ ਬਿਲਕੁੱਲ ਹੀ ਗਲਤ ਹੈ।

Leave a Reply

Your email address will not be published. Required fields are marked *