ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ‘ਇਕ ਦੇਸ਼, ਇਕ ਚੋਣ’ ਤਜਵੀਜ਼ ਦਾ ਕੀਤਾ ਸਮਰਥਨ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ‘ਇਕ ਦੇਸ਼, ਇਕ ਚੋਣ’ ਤਜਵੀਜ਼ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿਚ ਵਿਧਾਨ…

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ‘ਇਕ ਦੇਸ਼, ਇਕ ਚੋਣ’ ਤਜਵੀਜ਼ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਵਿਚ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਇਕੱਠੀਆਂ ਹੋਣੀਆਂ ਚਾਹੀਦੀਆਂ ਹਨ। ਅੱਜ ਉਨ੍ਹਾਂ ਆਪਣੇ ‘X’ ਹੈਂਡਲ ‘ਤੇ ਲਿਖਿਆ- ਸ਼੍ਰੋਮਣੀ ਅਕਾਲੀ ਦਲ #OneNationOnePoll ਕਦਮ ਦਾ ਸੁਆਗਤ ਤੇ ਸਮਰਥਨ ਕਰਦਾ ਹੈ। ਇਸ ਮੁੱਦੇ ‘ਤੇ ਦੇਸ਼ ਵਿਆਪੀ ਸਹਿਮਤੀ ਹੋਣੀ ਚਾਹੀਦੀ ਹੈ। ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਕਰਵਾਉਣ ਦਾ ਵਿਚਾਰ ਨਾ ਸਿਰਫ਼ ਫਜ਼ੂਲ ਖਰਚੀ ਨੂੰ ਰੋਕੇਗਾ ਸਗੋਂ ਜ਼ਰੂਰੀ ਸਥਿਰਤਾ ਵੀ ਪ੍ਰਦਾਨ ਕਰੇਗਾ। ਮੌਜੂਦਾ ਸਿਸਟਮ ‘ਚ ਸਰਕਾਰੀ ਮਸ਼ੀਨਰੀ ਚੋਣ ਮੋਡ ‘ਚ ਰੁੱਝੀ ਰਹਿੰਦੀ ਹੈ ਜਿਸ ਨਾਲ ਸੁਚਾਰੂ ਸ਼ਾਸਨ ਤੇ ਵਿਕਾਸ ਪ੍ਰਭਾਵਿਤ ਹੁੰਦਾ ਹੈ।’

Leave a Reply

Your email address will not be published. Required fields are marked *