‘ਸੁਖਬੀਰ ਬਾਦਲ ਨੂੰ ਫਸਾਉਣ ਦੀ ਹੋ ਰਹੀ ਹੈ ਸਾਜਿਸ਼’

ਚੰਡੀਗੜ੍ਹ: ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਵਲੋਂ ਅੱਜ ਪ੍ਰੈੱਸ ਕਾਨਫਰੰਸ ਕੀਤੀ ਗਈ। ਪ੍ਰੈੱਸ ਕਾਨਫੰਸ ਦੌਰਾਨ ਬੇਅਦਬੀ ਮਾਮਲੇ ’ਤੇ ਬੋਲਦੇ ਹੋਏ ਮਹੇਸ਼ਇੰਦਰ ਗਰੇਵਾਲ ਨੇ…

ਚੰਡੀਗੜ੍ਹ: ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਵਲੋਂ ਅੱਜ ਪ੍ਰੈੱਸ ਕਾਨਫਰੰਸ ਕੀਤੀ ਗਈ। ਪ੍ਰੈੱਸ ਕਾਨਫੰਸ ਦੌਰਾਨ ਬੇਅਦਬੀ ਮਾਮਲੇ ’ਤੇ ਬੋਲਦੇ ਹੋਏ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਇਸ ਮਾਮਲੇ ’ਚ ਸੁਖਬੀਰ ਨੂੰ ਫਸਾਉਣ ਦੀ ਸਾਜਿਸ਼ ਹੋ ਰਹੀ ਹੈ। ਮੁੱਖ ਮੰਤਰੀ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਰਾਜ ਭਵਨ ਦੇ ਗੈਸਟ ਹਾਊਸ ’ਚ ਬੈਠ ਕੇ ਮੀਟਿੰਗਾਂ ਕਰ ਹਹੇ ਹਨ।

 

Also Read: H-1B ਵੀਜ਼ਾ ਧਾਰਕਾਂ ਲਈ ਰਾਹਤ, ਜੀਵਨ ਸਾਥੀ ਨੂੰ ਵਿਦੇਸ਼ ਸੱਦਣਾ ਹੋਵੇਗਾ ਸੌਖਾਲਾ

ਇਸ ਦੌਰਾਨ ਮਹੇਸ਼ਇੰਦਰ ਗਰੇਵਾਲ ਨੇ ਚੰਨੀ ਸਰਕਾਰ ’ਤੇ ਤੰਜ ਕੱਸਦੇ ਹੋਏ ਕਿਹਾ ਕਿ ਚੰਨੀ ਸਾਬ੍ਹ ਤੁਸੀਂ ਸੁਖਬੀਰ ਬਾਦਲ ਨੂੰ ਜਿੰਨਾ ਮਰਜ਼ੀ ਫਸਾਉਣ ਦੀ ਕੋਸ਼ਿਸ਼ ਕਰ ਲਓ ਪਰ ਤੁਸੀਂ ਸੁਖਬੀਰ ਬਾਦਲ ਨੂੰ ਘੇਰ ਨਹੀਂ ਸਕਦੇ ਅਤੇ ਜੇਕਰ ਤੁਸੀਂ ਬੇਅਦਬੀ ’ਤੇ ਰਾਜਨੀਤੀ ਕਰੋਗੇ ਤਾਂ ਚੰਨੀ ਸਾਬ੍ਹ ਤੁਸੀਂ ਵੀ ਇਸ ਘੇਰੇ ’ਚ ਆਵੋਗੇ। ਉਨ੍ਹਾਂ ਨੇ ਕਿਹਾ ਕਿ ਜਿੰਨੇ ਮਰਜ਼ੀ ਦਾਅ ਪੇਚ ਕਾਂਗਰਸੀ ਲਗਾ ਲੈਣ ਪਰ ਅਸੀਂ ਗਿੱਦੜਭਬਕੀਆਂ ਤੋਂ ਡਰਨ ਵਾਲੇ ਨਹੀਂ ਹਾਂ। 

Also Read: ਇਸ ਦੇਸ਼ ‘ਚ ਕੋਰੋਨਾ ਦੀ 5ਵੀਂ ਲਹਿਰ ਨੇ ਵਧਾਈ ਟੈਨਸ਼ਨ, ਮਾਹਰਾਂ ਦਿੱਤੀ ਚਿਤਾਵਨੀ

Leave a Reply

Your email address will not be published. Required fields are marked *