ਸੂਬੇ ‘ਚ ਬਣੇਗੀ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਸਰਕਾਰ : ਪ੍ਰਕਾਸ਼ ਸਿੰਘ ਬਾਦਲ

ਬਠਿੰਡਾ : ਵਿਧਾਨ ਸਭਾ ਚੋਣਾਂ (Assembly elections) ਦੀ ਜਿਵੇਂ-ਜਿਵੇਂ ਤਰੀਕ ਨੇੜੇ ਆ ਰਹੀ ਹੈ ਤਿਵੇਂ-ਤਿਵੇਂ ਸਿਆਸੀ ਪਾਰਟੀਆਂ (Political parties) ਦੇ ਉਮੀਦਵਾਰਾਂ ਨੇ ਆਪਣੀਆਂ ਸਰਗਰਮੀਆਂ ਤੇਜ਼…

ਬਠਿੰਡਾ : ਵਿਧਾਨ ਸਭਾ ਚੋਣਾਂ (Assembly elections) ਦੀ ਜਿਵੇਂ-ਜਿਵੇਂ ਤਰੀਕ ਨੇੜੇ ਆ ਰਹੀ ਹੈ ਤਿਵੇਂ-ਤਿਵੇਂ ਸਿਆਸੀ ਪਾਰਟੀਆਂ (Political parties) ਦੇ ਉਮੀਦਵਾਰਾਂ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਦੇ ਚਲਦੇ ਵਿਧਾਨ ਸਭਾ ਹਲਕਾ ਲੰਬੀ (Assembly constituency lambi) ਤੋਂ  ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ (Candidate Parkash Singh Badal) ਨੇ ਅੱਜ ਹਲ਼ਕੇ ਦੇ ਪਿੰਡਾਂ ਵਿਚ ਦੌਰੇ ਦੌਰਾਨ ਦਾਅਵਾ ਕੀਤਾ ਕਿ ਉਨ੍ਹਾਂ ਦਾ ਸਿਆਸਤ ਵਿਚ ਲੰਮਾ ਤਜ਼ਰਬਾ ਹੈ ਕਿ ਇਸ ਵਾਰ ਵੀ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣੇਗੀ। Also Read : ਹੁਣ ਅਮਰੀਕਾ ‘ਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਲੱਗੇਗਾ ਟੀਕਾ, ਇਸ ਕੰਪਨੀ ਨੇ ਮੰਗੀ ਮਨਜ਼ੂਰੀ 

Parkash Singh Badal tests Covid positive, admitted to Ludhiana hospital
ਪੰਜਾਬ ਦੀ ਅਹਿਮ ਮੰਨੀ ਜਾਂਦੀ ਸੀਟ ਵਿਧਾਨ ਸਭਾ ਹਲਕਾ ਲੰਬੀ ਜਿੱਥੋਂ ਪੰਜ ਵਾਰ ਐੱਮ.ਐੱਲ.ਏ. ਰਹਿ ਚੁੱਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਵਾਰ ਵੀ ਚੋਣ ਮੈਦਾਨ ਵਿਚ ਹਨ। ਉਨ੍ਹਾਂ ਅੱਜ ਹਵਾਲਾ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਸਿਹਤ ਤੰਦਰੁਸਤ ਨਾ ਹੋਣ ਕਾਰਣ ਵੀ ਹਲ਼ਕੇ ਦੇ ਦੋ ਪਿੰਡ ਲੁਹਾਰਾ ਅਤੇ ਚੱਕ ਮਿਡੂਖੇੜਾ ਦਾ ਦੌਰਾ ਕਰਕੇ ਵੋਟਰਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਜਲਸਿਆਂ ਨੂੰ ਸਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸਿਆਸਤ ਵਿਚ ਕਾਫੀ ਲੰਮਾ ਤਜ਼ਰਬਾ ਹੈ ਉਹ ਪਹਿਲੀ ਵਾਰ ਵੀ ਲੰਬੀ ਦੇ ਪਿੰਡਾਂ ਵਿਚ ਨਹੀਂ ਆਏ। ਉਨ੍ਹਾਂ ਨੂੰ ਮਾਣ ਹੈ ਕਿ ਹਲ਼ਕੇ ਦੇ ਲੋਕ ਹਮੇਸ਼ਾ ਪਾਰਟੀ ਨਾਲ ਖੜੇ ਹਨ। ਉਨ੍ਹਾਂ ਵਿਰੋਧੀ ਪਾਰਟੀਆਂ ‘ਤੇ ਵੀ ਸ਼ਬਦੀ ਹਮਲੇ ਕੀਤੇ।Also Read : PM ਮੋਦੀ ਤੇ ਅਮਿਤ ਸ਼ਾਹ ਜਲਦ ਬਣਨਗੇ ਚੋਣ ਪ੍ਰਚਾਰ ਦਾ ਹਿੱਸਾ, ਸਾਬਕਾ CM ਦਾ ਦਾਅਵਾ

Post-sacrilege firing case: New SIT summons ex-CM Badal | Cities News,The  Indian Express
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੀਡੀਆ ਵਲੋਂ ਪੁੱਛੇ ਜਾਣ ‘ਤੇ ਕਿ ਤੁਹਾਡਾ ਵੱਡੀ ਉਮਰ ਵਿਚ ਨੌਜਵਾਨਾਂ ਨਾਲ ਮੁਕਾਬਲਾ ਹੈ ਉਨ੍ਹਾਂ ਜਵਾਬ ਵਿਚ ਕਿਹਾ ਕਿ ਇਸ ਵਿਚ ਬਜ਼ੁਰਗ ਅਤੇ ਨੌਜਵਾਨਾਂ ਦਾ ਕੋਈ ਸਵਾਲ ਨਹੀਂ ਮੇਰੀ ਪਾਰਟੀ ਨੇ ਡਿਊਟੀ ਲਗਾਈ ਹੈ ਸੋ ਮੈਂ ਉਹ ਨਿਭਾ ਰਿਹਾ ਹਾਂ। ਮੈ ਹੁਣ ਤੋਂ ਹੀ ਲੰਬੀ ਹਲ਼ਕੇ ਵਿਚ ਨਹੀਂ ਆ ਰਿਹਾ ਸਗੋਂ ਮੈ 70 ਸਾਲਾ ਤੋਂ ਆ ਰਿਹਾ ਹਾਂ ਮੈਂ ਹਲ਼ਕੇ ਦੇ ਲੋਕਾਂ ਨੂੰ ਚੰਗੀ ਤਰਾਂ ਜਾਣਦਾ ਹਾਂ। ਇਹ ਪੁੱਛੇ ਜਾਣ ‘ਤੇ ਕਿ ਅੱਜ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਇਕ ਸਾਬਕਾ ਵਿਧਾਇਕ ਅਤੇ ਪੰਜਾਬ ਦੇ ਖਜ਼ਾਨਾ ਮੰਤਰੀ ਦਾ ਇੱਕ ਨਜ਼ਦੀਕੀ ਰਿਸ਼ਤੇਦਾਰ ਕਾਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ ਤਾਂ ਉਨ੍ਹਾਂ ਜਵਾਬ ਵਿਚ ਕਿਹਾ ਕਿ ਦੂਸਰੀਆਂ ਪਾਰਟੀਆਂ ਨੂੰ ਸੂਬੇ ਨਾਲ ਕੋਈ ਲਗਾਵ ਨਹੀਂ। ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਹਿਤਾਂ ਲਈ ਲੜਾਈਆਂ ਲੜੀਆਂ ਭਾਵੇ ਕੋਈ ਵੀ ਮਸਲਾ ਹੋਵੇ। ਇਸ ਕਰਕੇ ਲੋਕ ਸ਼੍ਰੋਮਣੀ ਅਕਾਲੀ ਦਲ ਵਿਚ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜਿੰਨਾ ਮੇਰਾ ਸਿਆਸਤ ਦਾ ਤਜ਼ਰਬਾ ਹੈ ਇਸ ਵਾਰ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਸਰਕਾਰ ਬਣੇਗੀ।

Leave a Reply

Your email address will not be published. Required fields are marked *