ਨਵੀਂ ਦਿੱਲੀ (ਇੰਟ): ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਇਨ੍ਹੀਂ ਦਿਨੀਂ ਬੁਰੇ ਦਿਨਾਂ ਤੋਂ ਲੰਘ ਰਹੀ ਹੈ। ਸ਼ਿਲਪਾ ਦੇ ਪਤੀ ਰਾਜ ਕੁੰਦਰਾ ਪੋਰਨਾਗ੍ਰਾਫੀ ਕੇਸ ਵਿਚ ਜੇਲ ਵਿਚ ਹੈ। ਅਜਿਹੇ ਵਿਚ ਸ਼ਿਲਪਾ ਸ਼ੈੱਟੀ ਉੱਤੇ ਕਈ ਦੋਸ਼ ਲਗਾਏ ਜਾ ਰਹੇ ਹਨ ਤੇ ਉਨ੍ਹਾਂ ਨੂੰ ਲੈ ਕੇ ਕਈ ਅਫਵਾਹਾਂ ਵੀ ਉੜ ਰਹੀਆਂ ਹਨ। ਹੁਣ ਸ਼ਿਲਪਾ ਨੇ ਇਨ੍ਹਾਂ ਸਾਰੀਆਂ ਗੱਲਾਂ ਦੇ ਨਾਲ-ਨਾਲ ਆਪਣੀ ਟ੍ਰੋਲਿੰਗ ਨੂੰ ਲੈ ਕੇ ਬਿਆਨ ਜਾਰੀ ਕੀਤਾ ਹੈ। ਇਸ ਵਿਚ ਉਨ੍ਹਾਂ ਨੇ ਸਾਰਿਆਂ ਨੂੰ ਸੁਨੇਹਾ ਦਿੱਤਾ ਹੈ ਕਿ ਉਹ ਅਜੇ ਚੁੱਪ ਹਨ ਤੇ ਅੱਗੇ ਵੀ ਚੁੱਪ ਰਹੇਗੀ ਤੇ ਸਮੇਂ ਦੇ ਨਾਲ ਸਾਰਿਆਂ ਸਾਹਮਣੇ ਸੱਚ ਖੁਦ ਹੀ ਆ ਜਾਵੇਗਾ।
My statement. pic.twitter.com/AAHb2STNNh
— SHILPA SHETTY KUNDRA (@TheShilpaShetty) August 2, 2021
Read more: ਭਾਰਤੀ ਸ਼ੇਰਨੀਆਂ ਨੇ ਰਚਿਆ ਇਤਿਹਾਸ, ਪਹਿਲੀ ਵਾਰ ਸੈਮੀਫਾਇਨਲ ‘ਚ ਪਹੁੰਚੀ ਮਹਿਲਾ ਹਾਕੀ ਟੀਮ
ਸ਼ਿਲਪਾ ਨੇ ਜਾਰੀ ਕੀਤਾ ਬਿਆਨ
ਸ਼ਿਲਪਾ ਨੇ ਲੰਬੇ ਨੋਟ ਵਿਚ ਲਿਖਿਆ ਕਿ ਹਾਂ ਪਿਛਲੇ ਕੁਝ ਦਿਨ ਹਰ ਤਰ੍ਹਾਂ ਨਾਲ ਮੁਸ਼ਕਿਲਾਂ ਭਰੇ ਰਹੇ ਹਨ। ਕਈ ਅਫਵਾਹਾਂ ਤੇ ਦੋਸ਼ ਸਾਡੇ ਉੱਤੇ ਲੱਗ ਰਹੇ ਹਨ। ਮੀਡੀਆ ਤੇ ਮੇਰੇ ਸ਼ੁੱਭਚਿੰਤਕਾਂ ਨੇ ਮੇਰੇ ਬਾਰੇ ਕਈ ਗੱਲਾਂ ਕਹੀਆਂ ਹਨ। ਮੈਨੂੰ ਹੀ ਨਹੀਂ ਬਲਕਿ ਮੇਰੇ ਪਰਿਵਾਰ ਨੂੰ ਵੀ ਟਰੋਲ ਕੀਤਾ ਜਾ ਰਿਹਾ ਹੈ ਤੇ ਸਾਡੇ ਉੱਤੇ ਸਵਾਲ ਚੁੱਕੇ ਜਾ ਰਹੇ ਹਨ। ਮੇਰੇ ਸਟੈਂਡ ਇਹ ਹੈ ਕਿ ਮੈਂ ਅਜੇ ਤੱਕ ਕੁਝ ਨਹੀਂ ਕਿਹਾ ਹੈ ਤੇ ਮੈਂ ਇਸ ਮਾਮਲੇ ਵਿਚ ਅੱਗੇ ਵੀ ਚੁੱਪ ਰਹਿਣ ਵਾਲੀ ਹਾਂ। ਤਾਂ ਮੇਰੇ ਨਾਂ ਉੱਤੇ ਝੂਠੀਆਂ ਗੱਲਾਂ ਨਾ ਬਣਾਓ।
ਉਨ੍ਹਾਂ ਅੱਗੇ ਕਿਹਾ ਕਿ ਇਕ ਸੈਲੀਬ੍ਰਿਟੀ ਵਜੋਂ ਮੇਰੀ ਫਿਲਾਸਫੀ ਹੈ ‘ਕਦੇ ਸ਼ਿਕਾਇਤ ਨਾ ਕਰੋ ਤੇ ਕਦੇ ਸਫਾਈ ਨਾ ਦਿਓ’। ਮੈਂ ਬੱਸ ਇਹੀ ਕਹਾਂਗੀ ਕਿ ਅਜੇ ਜਾਂਚ ਚੱਲ ਰਹੀ ਹੈ। ਮੈਨੂੰ ਮੁੰਬਈ ਪੁਲਿਸ ਤੇ ਭਾਰਤ ਦੇ ਨਿਆ ਤੰਤਰ ਉੱਤੇ ਭਰੋਸਾ ਹੈ। ਇਕ ਪਰਿਵਾਰ ਦੇ ਤੌਰ ਉੱਤੇ ਅਸੀਂ ਕਾਨੂੰਨੀ ਮਦਦ ਲੈ ਰਹੇ ਹਾਂ। ਪਰ ਉਦੋਂ ਤੱਕ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ, ਖਾਸ ਕਰਕੇ ਇਸ ਮਾਂ ਵਜੋਂ, ਕਿ ਸਾਡੇ ਬੱਚਿਆਂ ਦੀ ਖਾਤਿਰ ਸਾਡੇ ਪਰਿਵਾਰ ਦੀ ਪ੍ਰਾਈਵੇਸੀ ਦਾ ਸਨਮਾਨ ਕਰੋ। ਨਾਲ ਹੀ ਮੈਂ ਬੇਨਤੀ ਕਰਦੀ ਹਾਂ ਕਿ ਅੱਧੀ-ਅਧੂਰੀ ਜਾਣਕਾਰੀ ਉੱਤੇ ਬਿਨਾਂ ਸੱਚ ਜਾਣੇ ਕੁਮੈਂਟ ਕਰਨਾ ਬੰਦ ਕਰੋ।
Read more: 2 ਹਫਤਿਆਂ ‘ਚ ਸਿਰਫ 18 ਘੰਟੇ ਹੀ ਚੱਲਿਆ ਸਦਨ, ਹੋਇਆ 133 ਕਰੋੜ ਦਾ ਨੁਕਸਾਨ
ਆਪਣੇ ਬਿਆਨ ਦੇ ਅਖੀਰ ਵਿਚ ਉਨ੍ਹਾਂ ਲਿਖਿਆ ਕਿ ਮੈਂ ਇਕ ਕਾਨੂੰਨ ਦਾ ਪਾਲਣ ਕਰਨ ਵਾਲੇ ਭਾਰਤੀ ਤੇ ਪਿਛਲੇ 29 ਸਾਲਾਂ ਤੋਂ ਕੰਮ ਕਰਨ ਵਾਲੀ ਪ੍ਰੋਫੈਸ਼ਨਲ ਮਹਿਲਾ ਹਾਂ। ਲੋਕਾਂ ਨੇ ਮੇਰੇ ਉੱਤੇ ਵਿਸ਼ਵਾਸ ਕੀਤਾ ਹੈ ਤੇ ਮੈਂ ਕਦੇ ਵੀ ਕਿਸੇ ਦਾ ਭਰੋਸਾ ਨਹੀਂ ਤੋੜਿਆ ਹੈ। ਤਾਂ ਮੈਂ ਖਾਸ ਕਰਕੇ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਮੇਰੇ ਤੇ ਮੇਰੇ ਪਰਿਵਾਰ ਦੀ ਪ੍ਰਾਈਵੇਸੀ ਦੇ ਅਧਿਕਾਰ ਦਾ ਸਨਮਾਨ ਕਰੋ ਤੇ ਇਸ ਸਮੇਂ ਸਾਨੂੰ ਇਕੱਲਾ ਛੱਡ ਦਿਓ। ਸਾਡੇ ਲਈ ਮੀਡੀਆ ਟ੍ਰਾਇਲ ਜ਼ਰੂਰੀ ਨਹੀਂ ਹੈ। ਕਿਰਪਾ ਕਰਕੇ ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ। ‘ਸਤਿਆਮੇਵ ਜਯਤੇ।’
ਸ਼ਿਲਪਾ ਨੇ ਪੁਲਿਸ ਨੂੰ ਦਿੱਤਾ ਬਿਆਨ
ਦੱਸ ਦਈਏ ਕਿ 19 ਜੁਲਾਈ ਨੂੰ ਰਾਜ ਕੁੰਦਰਾ ਨੂੰ ਪੋਰਨ ਫਿਲਮਾਂ ਬਣਾਉਣ ਦੇ ਜੁਰਮ ਵਿਚ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਨਿਆਇਕ ਹਿਰਾਸਤ ਵਿਚ ਭੇਜਿਆ ਗਿਆ ਤੇ ਫਿਰ ਜੇਲ ਦੀ ਸਜ਼ਾ ਸੁਣਾਈ ਗਈ। ਰਾਜ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਤੋਂ ਸ਼ਿਲਪਾ ਤੇ ਉਨ੍ਹਾਂ ਦਾ ਪਰਿਵਾਰ ਟ੍ਰੋਲ ਹੋ ਰਿਹਾ ਹੈ। ਮਾਮਲੇ ਵਿਚ ਪੁਲਿਸ ਵਿਚ ਸ਼ਿਲਪਾ ਸ਼ੈੱਟੀ ਤੋਂ ਵੀ ਪੁੱਛਗਿੱਛ ਕੀਤੀ ਸੀ, ਜਿਸ ਵਿਚ ਸ਼ਿਲਪਾ ਨੇ ਪਤੀ ਦਾ ਸਾਥ ਦਿੱਤਾ ਸੀ। ਸ਼ਿਲਪਾ ਨੇ ਮੁੰਬਈ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿਚ ਕਿਹਾ ਸੀ ਕਿ ਉਨ੍ਹਾਂ ਦੇ ਪਤੀ ਪੋਰਨ ਨਹੀਂ ਬਲਕਿ ਏਰੋਟਿਕ ਫਿਲਮਾਂ ਬਣਾਉਂਦੇ ਹਨ ਤੇ ਪੁਲਿਸ ਨੂੰ ਗਲਤਫਹਿਮੀ ਹੋਈ ਹੈ।




