ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਿੱਗ ਬੌਸ 13 ਦੀ ਕੰਟੇਸਟੈਂਟ ਸ਼ਹਿਨਾਜ ਗਿੱਲ ਤੇ ਸਿਧਾਰਥ ਸ਼ੁਕਲਾ ਦਾ ਪਿਆਰ ਤੇ ਲੜਾਈ ਨਾਲ ਭਰਿਆ ਰਿਸ਼ਤਾ ਕਾਫੀ ਪਸੰਦ ਆ ਰਿਹਾ ਹੈ। ਬਿੱਗ ਬੌਸ ਦੇ ਘਰ ’ਚ ਸਿਧਾਰਥ ਤੇ ਸ਼ਹਿਨਾਜ ਇਕ ਪਲ ਲੜ ਪੈਂਦੇ ਹਨ ਤੇ ਦੂਜੇ ਹੀ ਪਲ ਇੱਕਠੇ ਹੋ ਜਾਂਦੇ ਹਨ ਫੈਨਸ ਨੂੰ ਦੋਹਾਂ ਦਾ ਇਹ ਰਿਸ਼ਤਾ ਕਾਫੀ ਪਸੰਦ ਆ ਰਿਹਾ ਹੈ।
ਪਰ ਹੁਣ ਬੀਤੇ ਕੁਝ ਦਿਨਾਂ ਤੋਂ ਦੋਹਾਂ ਵਿਚਾਲੇ ਝਗੜਾ ਹੋ ਰਿਹਾ ਹੈ ਜੋ ਕਿ ਸ਼ਾਤ ਨਹੀਂ ਰਿਹਾ ਹੈ ਜਿਸ ਕਾਰਨ ਦੋਹਾਂ ਦੀ ਦੋਸਤੀ ਵਿਚਾਲੇ ਦਰਾਰ ਪੈਂਦੀ ਹੋਈ ਦਿਖਾਈ ਦੇ ਰਹੀ ਹੈ। ਉੱਥੇ ਹੀ ਗੁੱਸੇ ਚ ਆਕੇ ਸ਼ਹਿਨਾਜ ਨੇ ਆਪਣਾ ਹੱਥ ਕੰਧ ਤੇ ਵੀ ਮਾਰਿਆ ਜਿਸ ’ਤੇ ਅਸੀਮ ਨੇ ਪੱਟੀ ਕੀਤੀ ਸੀ।
#ShehnaazGill aur @sidharth_shukla kya ek doosre se kar rahe hai namumkin expectations?#SidNaaz ki yeh ladaayi hogi aaj raat 10:30 baje.
Anytime on @justvoot @Vivo_India @BeingSalmanKhan #BiggBoss13 #BiggBoss #BB13 #SalmanKhan pic.twitter.com/dY5w1Fu3Qu
— Bigg Boss (@BiggBoss) December 24, 2019
ਦਰਅਸਲ ਸ਼ਹਿਨਾਜ਼ ਗਿੱਲ ਦੀ ਪਾਰਸ ਛਾਬੜਾ ਅਤੇ ਮਾਹਿਰਾ ਸ਼ਰਮਾ ਨਾਲ ਲੜਾਈ ਹੋ ਗਈ ਸੀ। ਜਿਸ ਕਾਰਨ ਉਹ ਆਪਣੇ ਦੋਸਤ ਸਿਧਾਰਥ ਨੂੰ ਵੀ ਇਹਨਾਂ ਦੋਹਾਂ ਦੇ ਨਾਲ ਗੱਲ ਕਰਨਾ ਬਿਲਕੁੱਲ ਵੀ ਪਸੰਦ ਨਹੀਂ ਕਰ ਰਹੀ ਹੈ। ਉੱਥੇ ਹੀ ਦੂਜੇ ਪਾਸੇ ਸਿਧਾਰਥ ਨੂੰ ਵੀ ਸ਼ਹਿਨਾਜ ਦੀ ਰਸ਼ਮੀ ਅਰਹਾਨ ਤੇ ਅਸੀਮ ਦੇ ਨਾਲ ਗੱਲ ਕਰਨਾ ਚੰਗਾ ਨਹੀਂ ਲੱਗ ਰਿਹਾ ਹੈ। ਇਹਨਾਂ ਕਾਰਨਾ ਕਰਕੇ ਹੀ ਦੋਹਾਂ ਵਿਚਾਲੇ ਲੜਾਈ ਹੋ ਗਈ।

