‘ਕਬੀਰ ਸਿੰਘ’ ਤੋਂ ਬਾਅਦ ਸਾਊਥ ਰੀਮੇਕ ‘ਜਰਸੀ’ ਨਾਲ Shahid Kapoor ਜਿੱਤਣਗੇ ਦਰਸ਼ਕਾਂ ਦਾ ਦਿਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਫਿਲਮ ‘ਕਬੀਰ ਸਿੰਘ’ ਦੀ ਸਫਲਤਾ ਤੋਂ ਬਾਅਦ ਜਿੱਥੇ ਸ਼ਾਹਿਦ ਕਪੂਰ ਦਾ ਕਰੀਅਰ ਉੱਚੇ ਪੱਧਰ ‘ਤੇ ਪਹੁੰਚਿਆ ਹੈ। ਉਥੇ ਹੀ ਇਨ੍ਹਾਂ ਦੀ ਫੈਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਫਿਲਮ ‘ਕਬੀਰ ਸਿੰਘ’ ਦੀ ਸਫਲਤਾ ਤੋਂ ਬਾਅਦ ਜਿੱਥੇ ਸ਼ਾਹਿਦ ਕਪੂਰ ਦਾ ਕਰੀਅਰ ਉੱਚੇ ਪੱਧਰ ‘ਤੇ ਪਹੁੰਚਿਆ ਹੈ। ਉਥੇ ਹੀ ਇਨ੍ਹਾਂ ਦੀ ਫੈਨ ਫੋਲੋਵਿੰਗ ‘ਚ ਵੀ ਇਜਾਫਾ ਹੋਇਆ ਹੈ। ਇਸ ਫਿਲਮ ਤੋਂ ਬਾਅਦ ਸ਼ਾਹਿਦ ਕਪੂਰ ਕਈ ਫਿਲਮਾਂ ਦੇ ਨਿਰਦੇਸ਼ਕਾਂ ਦੀਆਂ ਨਜ਼ਰਾਂ ‘ਚ ਆਉਣੇ ਸ਼ੁਰੂ ਹੋ ਗਏ ਹਨ। ਹਾਲ ਹੀ ਵਿੱਚ ਕਬੀਰ ਸਿੰਘ ਤੋਂ ਬਾਅਦ ਸ਼ਾਹਿਦ ਕਪੂਰ ਇੱਕ ਹੋਰ ਤੇਲਗੂ ਫਿਲਮ ਦੇ ਹਿੰਦੀ ਰੀਮੇਕ ‘ਜਰਸੀ’ ਵਿੱਚ ਨਜ਼ਰ ਆਉਣਗੇ । ਦੱਸ ਦੇਇਏ ਇਸ ਫਿਲਮ ਬਾਰੇ ਅਧਿਕਾਰਤ ਐਲਾਨ ਵੀ ਕੀਤਾ ਜਾ ਚੁੱਕਿਆ ਹੈ।

ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਫਿਲਮ ਦੀ ਅਧਿਕਾਰਤ ਘੋਸ਼ਣਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ, ਸ਼ਾਹਿਦ ਕਪੂਰ ਦੀ ਆਉਣ ਵਾਲੀ ਫਿਲਮ ਜਰਸੀ ਦਾ ਅਸਲ ਨਿਰਦੇਸ਼ਨ  ਗੌਤਮ ਤਿੰਨਨੂਰੀ ਕਰ ਰਹੇ ਹਨ।ਸ਼ਾਹਿਦ ਕਪੂਰ ਦੀ ਹਾਲ ਹੀ ‘ਚ ਆਈ  ਫਿਲਮ ‘ਕਬੀਰ ਸਿੰਘ’ ਨੇ ਬਾਕਸ ਆਫਿਸ ‘ਚ ਕਰੋੜਾ ਕਮਾਏ। ਇਸ ਨਾਲ ਹੀ ਇਕ ਵਾਰ ਫਿਰ ਸ਼ਾਹਿਦ ਆਪਣੀ ਆਉਣ ਵਾਲੀ  ਤੇਲਗੂ ਸੁਪਰਹਿੱਟ ਫਿਲਮ “ਜਰਸੀ ”  ‘ਚ ਵੀ ਵੱਖਰੇ ਅੰਦਾਜ਼ ‘ਚ ਨਜਰ ਆਉਣਗੇ।

ਜਰਸੀ ਦੇ  ਨਿਰਦੇਸ਼ਕ ਗੌਤਮ ਤਿਨਾਨੂਰੀ ਨੇ ਸ਼ਾਹਿਦ ਕਪੂਰ ਦੀ ਤਾਰੀਫ ‘ਚ ਕਿਹਾ ਕਿ “ਮੈਂ ਤੇਲਗੂ ਫਿਲਮ ਜਰਸੀ ਦਾ ਹਿੰਦੀ ਰੀਮੇਕ ਬਣਾਉਣ ਅਤੇ ਰਾਸ਼ਟਰੀ ਦਰਸ਼ਕਾਂ ਸਾਹਮਣੇ ਆਪਣੀ ਫਿਲਮ ਨੂੰ ਪੇਸ਼ ਕਰਨ ਲਈ ਸ਼ਾਹਿਦ ਕਪੂਰ ਤੋਂ ਵਧੀਆ ਮੈਨੂੰ ਹੋਰ ਕੋਈ ਅਦਾਕਾਰ ਨਹੀਂ ਲੱਗਿਆ ਹੈ।” ਉਨ੍ਹਾਂ ਕਿਹਾ ਕਿ,ਫਿਲਮ ਦੀ ਮੌਲਿਕਤਾ ਨੂੰ ਬਣਾਏ ਰੱਖਣ ਵਿੱਚ ਸ਼ਾਹਿਦ ਕਪੂਰ ਤੋਂ ਵਧੀਆ ਕੋਈ ਨਹੀਂ ਹੈ।” ਮਹੱਤਵਪੂਰਨ ਗੱਲ ਹੈ ਕਿ, ਸ਼ਾਹਿਦ ਕਪੂਰ ਦੇ ਚਾਹੁਣ ਵਾਲਿਆਂ ਨੂੰ ਬਹੁਤ ਇੰਤਜ਼ਾਰ ਨਹੀਂ ਕਰਨਾ ਪਏਗਾ। ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਛੇਤੀ ਹੀ ਸਾਲ 2020 ਵਿਚ ‘ਚ ਰਿਲੀਜ਼ ਹੋਣ ਵਾਲੀ ਤੇਲਗੂ ਹਿੰਦੀ ਫਿਲਮ ‘ਜਰਸੀ’ ‘ਚ ਆਪਣੇ ਨਵੇਂ ਅੰਦਾਜ਼ ‘ਚ ਦਿਖਣਗੇ।

Leave a Reply

Your email address will not be published. Required fields are marked *