ਸ਼ਾਹਿਦ ਕਪੂਰ ਦੇ ਕਬੀਰ ਸਿੰਘ ‘ਤੇ ਭਾਰੀ ਪੈ ਸਕਦੀ ਤਾਪਸੀ ਪਨੂੰ ਦੀ ਫਿਲਮ ‘ਥੱਪੜ’

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਸ਼ੁੱਕਰਵਾਰ ਨੂੰ ਨਿਰਦੇਸ਼ਕ ਅਨੁਭਵ ਸਿਨਹਾ ਦੀ ਫਿਲਮ ‘ਥੱਪੜ’ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਇਸ ਵਿਚ ਤਾਪਸੀ ਪਨੂੰ ਮੁੱਖ ਕਿਰਦਾਰ ‘ਚ ਨਜ਼ਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-   ਸ਼ੁੱਕਰਵਾਰ ਨੂੰ ਨਿਰਦੇਸ਼ਕ ਅਨੁਭਵ ਸਿਨਹਾ ਦੀ ਫਿਲਮ ‘ਥੱਪੜ’ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਇਸ ਵਿਚ ਤਾਪਸੀ ਪਨੂੰ ਮੁੱਖ ਕਿਰਦਾਰ ‘ਚ ਨਜ਼ਰ ਆਈ ਹਨ। ਇਹ ਕਹਾਣੀ ਉਸ ਔਰਤ ਬਾਰੇ ਹੈ, ਜੋ ਪਤੀ ਨੂੰ ਤਲਾਕ ਦੇਣ ਦਾ ਫੈਸਲਾ ਕਰਦੀ ਹੈ, ਕਿਉਂਕਿ ਉਸਨੇ ਉਸਨੂੰ ਥੱਪੜ ਮਾਰਿਆ ਹੁੰਦਾ ਹੈ।  

Image result for Thappad

ਟ੍ਰੇਲਰ ਦੀ ਸ਼ੁਰੂਆਤ ‘ਚ ਤਾਪਸੀ ਪਨੂੰ ਅਤੇ ਵਕੀਲ ਦੀ ਮੁਲਾਕਾਤ ਹੁੰਦੀ ਹੈ, ਜਿਸ ‘ਚ ਸਾਰੇ ਵਕੀਲ ਉਸ ਦਾ ਕੇਸ ਲੈਣ ਤੋਂ ਇਨਕਾਰ ਕਰਦੇ ਹਨ, ਕਿਉਂਕਿ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਨੂੰ ‘ਥੱਪੜ’ ਹੀ ਤਾਂ ਮਾਰਿਆ ਹੁੰਦਾ ਹੈ। ਟ੍ਰੇਲਰ ‘ਚ ਵਕੀਲ ਇਹ ਕਹਿੰਦੇ ਵੀ ਨਜ਼ਰ ਆਏ ਹਨ ਕਿ, ਕਿ ਤੁਹਾਨੂੰ ਸਹੁਰੇ ਵਾਲੇ ਦੁਖੀ ਕਰਦੇ ਹਨ ਜਾਂ ਤੁਹਾਡੇ ਪਤੀ ਨੇ ਤੁਹਾਨੂੰ ਧੋਖਾ ਦਿੱਤਾ ਹੈ? ਕਿਉਂਕਿ ਪਤੀ ਦੇ ਥੱਪੜ ਮਾਰਨ ‘ਤੇ ਕੇਸ ਮਜਬੂਤ ਨਹੀਂ ਹੁੰਦਾ ਹੈ। ਹਾਲਾਂਕਿ, ਤਾਪਸੀ ਆਪਣੀ ਗੱਲ ਮਨਵਾਉਂ ਦੀ ਪੂਰੀ ਕੋਸ਼ਿਸ਼ ਕਰਦੀ ਹੈ।

Image result for Thappad

ਇਸ ਤੋਂ ਬਾਅਦ ਟ੍ਰੇਲਰ ਸਾਨੂੰ ਉਸ ਸਮੇਂ ‘ਚ ਲੈ ਜਾਂਦਾ ਹੈ, ਜਦੋਂ ਦੋਵੇਂ  ਇਕ ਦੂਜੇ ਨਾਲ ਖੁਸ਼ ਨਜ਼ਰ ਆਉਂਦੇ ਹਨ। ਤਾਪਸੀ ਪਨੂੰ ਫਿਲਮ ‘ਚ ਇੱਕ ਘਰੇਲੂ ਔਰਤ ਵਾਂਗ ਆਪਣੀ ਸੱਸ ਦਾ ਖਿਆਲ ਰੱਖਦੀ ਹੋਈ ਅਤੇ ਸਹੁਰੇ ਪਰਿਵਾਰ ਦੀ ਸੇਵਾ ‘ਚ ਰੁਝੀ ਨਜ਼ਰ ਆਉਂਦੀ ਹੈ। ਇੱਕ ਦਿਨ ਪਾਰਟੀ ‘ਚ ਜਦੋਂ ਤਾਪਸੀ ਦੇ ਪਤੀ ਉਨ੍ਹਾਂ ਨੂੰ ਜਦੋਂ ਸਾਰਿਆਂ ਸਾਹਮਣੇ ਥੱਪੜ ਮਾਰਦੇ ਹਨ ਤਾਂ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ, ਉਨ੍ਹਾਂ ਦੇ ਪਤੀ ਨੇ ਕਦੇ ਵੀ ਉਸ ਨੂੰ ਬਰਾਬਰੀ ਦਾ ਹੱਕ ਨਹੀਂ ਦਿੱਤਾ।

Image result for Thappad

ਪਤੀ ਮੁਆਫੀ ਮੰਗਦੇ ਹੈ ਅਤੇ ਕਹਿੰਦੇ ਹੈਂ ਕਿ, ਇੰਨੀ ਵੱਡੀ ਕੋਈ ਗੱਲ ਨਹੀਂ ਹੋਈ ਹੈ। ਇੰਨਾ ਹੀ ਨਹੀਂ, ਘਰ ਵਿੱਚ ਮੌਜੂਦ ਹਰ ਕੋਈ ਲੜਕੇ ਦਾ ਸਮਰਥਨ ਕਰਦਾ ਹੈ। ਤਾਪਸੀ ਦੀ ਸੱਸ ਉਨ੍ਹਾਂ ਨੂੰ ਸਮਝਾਉਂਦੀ ਹੈ ਕਿ, ਕੁੜੀਆਂ ਨੂੰ ਕੁਝ ਚੀਜ਼ਾਂ ਛੱਡਣੀਆਂ ਚਾਹੀਦੀਆਂ ਹਨ, ਇੱਥੋਂ ਤੱਕ ਕਿ ਤਾਪਸੀ ਦੀ ਮਾਂ ‘ਤਲਾਕ’ ਦੇ ਟੈਗ ਤੋਂ ਡਰਦੀ ਹੈ ਪਰ ਤਾਪਸੀ ਪਨੂੰ ਆਪਣਾ ਪੱਖ ਲੈਂਦੀ ਹੈ ਅਤੇ ਅਦਾਲਤ ‘ਚ ਕੇਸ ਦਾਇਰ ਕਰਦੀ ਹੈ।

ਇਸ ਫਿਲਮ ‘ਚ ਤਾਪਸੀ ਪਨੂੰ ਆਪਣੀ ਫਿਲਮ ‘ਮੁਲਕ’ ਦੇ ਨਿਰਦੇਸ਼ਕ ਅਨੁਭਵ ਸਿਨਹਾ ਨਾਲ ਦੁਬਾਰਾ ਕੰਮ ਕੀਤਾ ਹੈ। ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਰਤਨ ਪਾਠਕ ਸ਼ਾਹ, ਮਾਨਵ ਕੌਲ, ਦੀਆ ਮਿਰਜ਼ਾ, ਤਨਵੀ ਆਜ਼ਮੀ ਅਤੇ ਰਾਮ ਕਪੂਰ ਤੋਂ ਇਲਾਵਾ ਤਾਪਸੀ ਪਨੂੰ ਵਰਗੇ ਸਿਤਾਰੇ ਸ਼ਾਮਲ ਹਨ। ਇਸ ਫਿਲਮ ਨਿਰਦੇਸ਼ਕ ਅਨੁਭਵ ਸਿਨਹਾ ਅਤੇ ਭੂਸ਼ਣ ਕੁਮਾਰ ਨੇ ਸੰਭਾਲਿਆ ਹੈ। ਫਿਲਮ 28 ਫਰਵਰੀ ਨੂੰ ਸਾਰੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ।

 

Leave a Reply

Your email address will not be published. Required fields are marked *