ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਪੱਗੜੀ ਸੰਭਾਲ ਜੱਟਾ ਲਹਿਰ, ਕੀਰਤੀ ਕਿਸਾਨ ਯੂਨੀਅਨ, ਸਮੇਤ ਕੁੱਲ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਗੁਰਦਾਸਪੁਰ ਵਿੱਚ ਰੋਸ਼ ਮਾਰਚ ਕੱਢਦੇ ਹੋਏ ਸੜਕ ਦੇ ਵਿਚਾਲੇ ਬੈਠ ਸਰਕਾਰ ਤੇ ਸ਼ੁਗਰ ਮਿੱਲ ਪ੍ਰਸ਼ਾਸਨ ਦੇ ਖ਼ਿਲਾਫ਼ ਰੋਸ਼ ਪ੍ਰਦਰਸ਼ਨ ਕੀਤਾ ਗਿਆ |
ਇਸ ਮੌਕੇ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਸ਼ੁਗਰ ਮਿੱਲ ਪ੍ਰਸ਼ਾਸਨ ਦੇ ਖਿਲਾਫ ਗੁੱਸਾ ਜਾਹਿਰ ਕਰਦੇ ਹੋਏ ਕਿਹਾ ਕਿ ਸਰਕਾਰ ਤੇ ਸ਼ੁਗਰ ਮਿੱਲ ਪ੍ਰਸ਼ਾਸਨ ਦੋਨਾਂ ਮਿਲਕੇ ਕਿਸਾਨਾਂ ਨੂੰ ਮਾਰਨੇ ‘ਤੇ ਤੁਲੇ ਹੋਏ ਹਨ ।
Watch Video
