ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਲੁਧਿਆਣਾ ਸਮੂਹਿਕ ਬਲਾਤਕਾਰ ਮਾਮਲੇ ਵਿੱਚ ਪੁਲਿਸ ਨੇ 6 ਆਰੋਪਿਆ ਦੇ ਸਕੈੱਚ ਜਾਰੀ ਕੀਤੇ ਉਸ ਤੋਂ ਬਾਅਦ ਇਹਨਾਂ ਆਰੋਪਿਆ ਵਿੱਚ ਖਲਬਲੀ ਮਚ ਗਈ ਤੇ ਇਕ ਤੋਂ ਬਾਅਦ ਇਕ ਗ੍ਰਿਫਤਾਰ ਹੋ ਰਹੇ ਹਨ।
ਦਸ ਦਈਏ ਕਿ ਇਸ ਮਾਮਲੇ ਵਿੱਚ ਬੀਤੇ ਦਿਨ ਪੁਲਿਸ ਨੇ ਇਕ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ ਸੀ ਜਿਸ ਤੋਂ ਬਾਅਦ ਇਸ ਮਾਮਲੇ ਦੇ ਦੂਜੇ ਆਰੋਪੀ ਨੇ ਸਰੰਡਰ ਕਰ ਦਿੱਤਾ।
ਮਿਲੀ ਜਾਣਕਾਰੀ ਦੇ ਅਨੁਸਾਰ ਦੂਜੇ ਆਰੋਪੀ ਨੇ ਪਿੰਡ ਵਾਸਿਆ ਦੀ ਮਦਦ ਨਾਲ ਆਪਣਾ ਸਰੰਡਰ ਕਰ ਦਿੱਤਾ। ਦੂਜੇ ਮੁਲ਼ਮ ਦਾ ਨਾਂ ਜਗਰੂਪ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਪਿੰਡ ਜਸਪਾਲ ਬਾਗੜ ਦਾ ਰਹਿਣ ਵਾਲਾ ਹੈ। ਫਿਲਹਾਲ ਪੁਲਿਸ ਵੱਲੋਂ ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।







