ਸਕੂਲ ਪ੍ਰਿੰਸੀਪਲ ਗ੍ਰਿਫਤਾਰ, 45 ਔਰਤਾਂ ਨਾਲ ਜਬਰ ਜਨਾਹ ਕਰਨ ਦਾ ਇਲਜ਼ਾਮ

ਪਾਕਿਸਤਾਨ: ਗੁਆਂਢੀ ਦੇਸ਼ ਪਾਕਿਸਤਾਨ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਕਰਾਚੀ ਸ਼ਹਿਰ ਦੀ ਸਥਾਨਕ ਪੁਲਿਸ ਨੇ ਇੱਕ ਸਕੂਲ ਦੇ…

ਪਾਕਿਸਤਾਨ: ਗੁਆਂਢੀ ਦੇਸ਼ ਪਾਕਿਸਤਾਨ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਕਰਾਚੀ ਸ਼ਹਿਰ ਦੀ ਸਥਾਨਕ ਪੁਲਿਸ ਨੇ ਇੱਕ ਸਕੂਲ ਦੇ ਪ੍ਰਿੰਸੀਪਲ ਨੂੰ 45 ਔਰਤਾਂ ਨਾਲ ਜਬਰ ਜਨਾਹ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਪ੍ਰਿੰਸੀਪਲ ਦਾ ਨਾਂ ਇਰਫਾਨ ਗਫੂਰ ਮੇਮਨ ਹੈ। 

ਘਟਨਾਵਾਂ ਕੈਮਰੇ ਵਿੱਚ ਕੈਦ ਕਰਕੇ ਬਲੈਕਮੇਲ 

ਪਾਕਿਸਤਾਨ ਦੇ ਮਸ਼ਹੂਰ ਅਖਬਾਰ ਡਾਨ ਨਿਊਜ਼ ਮੁਤਾਬਕ ਕਰਾਚੀ ਦੇ ਸਕੂਲ ਪ੍ਰਿੰਸੀਪਲ ਇਰਫਾਨ ‘ਤੇ 45 ਔਰਤਾਂ ਨਾਲ ਕਈ ਵਾਰ ਜਬਰ ਜਨਾਹ ਕਰਨ ਦਾ ਇਲਜ਼ਾਮ ਹੈ। ਪੁਲਿਸ ਦੀ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੋਸ਼ੀ ਪ੍ਰਿੰਸੀਪਲ ਨੇ 45 ਔਰਤਾਂ ਨਾਲ ਕਈ ਵਾਰ ਬਲਾਤਕਾਰ ਕੀਤਾ। ਜਬਰ ਜਨਾਹ ਦੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ, ਫਿਰ ਬਲੈਕਮੇਲ ਕਰਕੇ ਔਰਤਾਂ ਨਾਲ ਜਬਰਦਸਤੀ ਕਰਦਾ ਸੀ।

ਫੋਨ ਵਿੱਚੋਂ ਅਸ਼ਲੀਲ ਵੀਡੀਓ ਬਰਾਮਦ 

ਪੁਲਿਸ ਨੇ ਮੁਲਜ਼ਮ ਇਰਫ਼ਾਨ ਦੇ ਮੋਬਾਈਲ ਫ਼ੋਨ ਤੋਂ ਕੁਝ ਔਰਤਾਂ ਦੀਆਂ ਅਸ਼ਲੀਲ ਵੀਡੀਓਜ਼ ਵੀ ਬਰਾਮਦ ਕੀਤੀਆਂ ਹਨ। ਜਾਂਚ ‘ਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਸਕੂਲ ਕਰਾਚੀ ਦੇ ਗੁਲਸ਼ਨ-ਏ-ਹਦੀਦ ਇਲਾਕੇ ‘ਚ ਮੌਜੂਦ ਹੈ, ਜਿਸ ‘ਚ ਮੁਲਜ਼ਮ ਇਰਫਾਨ ਪ੍ਰਿੰਸੀਪਲ ਸੀ। ਇਹ ਕਰਾਚੀ ਦੇ ਮਸ਼ਹੂਰ ਸਕੂਲਾਂ ਵਿੱਚੋਂ ਇੱਕ ਹੈ। ਸਕੂਲ ਦੀ ਇਮਾਰਤ ਦਸੰਬਰ, 2022 ਵਿੱਚ 1 ਲੱਖ ਰੁਪਏ ਮਹੀਨਾ ਕਿਰਾਏ ‘ਤੇ ਲਈ ਗਈ ਸੀ।

ਸਕੂਲ ਵਿੱਚ ਜਿਆਦਾਤਰ ਮਹਿਲਾ ਸਟਾਫ ਕੰਮ ਕਰਦਾ 

ਇਰਫਾਨ ਤੋਂ ਸਖਤੀ ਨਾਲ ਪੁੱਛਗਿੱਛ ਕਰਨ ‘ਤੇ ਖੁਲਾਸਾ ਹੋਇਆ ਹੈ ਕਿ ਇਹ ਇਤਰਾਜ਼ਯੋਗ ਵੀਡੀਓ ਸਕੂਲ ‘ਚ ਕੰਮ ਕਰਨ ਵਾਲੀ ਇਕ ਮਹਿਲਾ ਅਧਿਆਪਕ ਵੱਲੋਂ ਇੰਟਰਨੈੱਟ ‘ਤੇ ਅਪਲੋਡ ਕੀਤੀਆਂ ਗਈਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਕੂਲ ਵਿੱਚ ਮਹਿਲਾ ਅਧਿਆਪਕਾਂ ਦੀ ਗਿਣਤੀ ਮਰਦਾਂ ਨਾਲੋਂ ਵੱਧ ਹੈ। ਇਸ ਸੂਚਨਾ ਨੇ ਪੁਲਿਸ ਨੂੰ ਵੀ ਅਲਰਟ ਕਰ ਦਿੱਤਾ।

Leave a Reply

Your email address will not be published. Required fields are marked *