ਪਾਕਿਸਤਾਨ: ਪਾਕਿਸਤਾਨ ਜਾਣ ਦੀ ਬਹੁਤ ਸਾਰੇ ਲੋਕਾਂ ਦੀ ਇੱਛਾ ਹੁੰਦੀ ਹੈ ਕਿਉਂਕਿ 1947 ਦੀ ਵੰਡ਼ ਦੌਰਾਨ ਉੱਧਰ ਆਪਣਾ ਸਭ ਕੁਝ ਛੱਡ ਕੇ ਆ ਗਏ ਸਨ। 47 ਦੀ ਵੰਡ ਦੌਰਾਨ ਕਈ ਪਰਿਵਾਰ ਦੇ ਮੈਂਬਰ ਪਾਕਿਸਤਾਨ ਰਹਿ ਗਏ ਹਨ। ਹੁਣ ਲੋਕਾਂ ਵਿੱਚ ਪਾਕਿਸਤਾਨ ਘੁੰਮਣ ਦੀ ਇੱਛਾ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਇਹ ਖਬਰ ਉਨ੍ਹਾਂ ਲੋਕਾਂ ਲਈ ਅਹਿਮ ਹੈ ਜੋ ਪਾਕਿਸਤਾਨ ਜਾਣਾ ਚਾਹੁੰਦੇ ਹਨ ਜਾਂ ਪਾਕਿਸਤਾਨ ਤੋਂ ਭਾਰਤ ਘੁੰਮਣ ਆਉਣਾ ਚਾਹੁੰਦੇ ਹੋ।
1. ਪਾਕਿਸਤਾਨ ਜਾਣ ਦੇ ਲਈ ਇਕ ਵੈਧਤਾ ਵਾਲਾ ਪਾਸਪੋਰਟ ਹੋਣਾ ਚਾਹੀਦਾ ਹੈ।
2. ਵੀਜਾ ਪਾਉਣ ਦੇ ਲਈ ਕੁਝ ਪਾਕਿਸਤਾਨੀ ਨਿਯਮਾਂ ਦੀ ਪਾਲਣਾ ਕਰਨੀ ਹੁੰਦੀ ਹੈ।
3.ਟੂਰਿਸਟ ਵੀਜਾ ਲੈਣ ਲਈ ਐਪਲੀਕੇਸ਼ਨ ਦੇਣੀ ਪੈਂਦੀ ਹੈ ਉਸ ਤੋਂ ਬਾਅਦ ਵੀਜਾ ਅਧਿਕਾਰੀ ਜਾਂਚ ਕਰਕੇ ਨਿਯਮਾਂ ਅਨੁਸਾਰ ਵੀਜ਼ਾ ਦਿੰਦਾ ਹੈ।
4.ਟੂਰਿਸਟ ਵੀਜਾ ਸਿਰਫ 14 ਦਿਨ ਦਾ ਮਿਲਦਾ ਹੈ ਇਸ ਤੋਂ ਵੱਧ ਨਹੀ ਮਿਲਦਾ।
5. ਵੀਜੇ ਦੀ ਫੀਸ
6.ਵੀਜਾ ਧਾਰਕ ਦੀਆਂ ਦੋ ਤਸਵੀਰਾਂ
7. ਯਾਤਰਾ ਦਾ ਉਦੇਸ਼ ਦਾ ਹਲਫਨਾਮਾ
8. ਵੋਟਰ ਕਾਰਡ, ਪੈਨ ਕਾਰਡ ਅਤੇ ਅਧਾਰ ਕਾਰਡ
9.ਬੈਂਕ ਦੀ ਪਿਛਲੇ 6 ਮਹੀਨੇ ਦੀ ਸਟੇਂਟਮੈਂਟ
10.ਵੀਜ਼ਾ ਅਧਿਕਾਰੀ ਨੂੰ ਰਿਹਾਇਸ਼ ਦਾ ਪੱਕਾ ਪ੍ਰਮਾਣ



