ਲਖੀਮਪੁਰ ਹਿੰਸਾ ਮਾਮਲੇ ‘ਚ SC ਦੀ ਯੂਪੀ ਸਰਕਾਰ ਨੂੰ ਫਟਕਾਰ, ਕਿਹਾ- ‘ਦੇਰ ਰਾਤ ਤਕ ਕਰਦੇ ਰਹੇ ਸਟੇਟਸ ਰਿਪੋਰਟ ਦਾ ਇੰਤਜ਼ਾਰ’

ਨਵੀਂ ਦਿੱਲੀ : ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਸੁਪਰੀਮ ਕੋਰਟ ‘ਚ ਬੁਧਵਾਰ ਯਾਨੀ ਅੱਜ ਸੁਣਵਾਈ ਹੋਈ ਹੈ। ਇਸ ਦੌਰਾਨ ਸੁਪਰੀਮ ਕੋਰਟ ਨੇ ਸਟੇਟਸ ਰਿਪੋਰਟ ਦਾਖਲ…

ਨਵੀਂ ਦਿੱਲੀ : ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਸੁਪਰੀਮ ਕੋਰਟ ‘ਚ ਬੁਧਵਾਰ ਯਾਨੀ ਅੱਜ ਸੁਣਵਾਈ ਹੋਈ ਹੈ। ਇਸ ਦੌਰਾਨ ਸੁਪਰੀਮ ਕੋਰਟ ਨੇ ਸਟੇਟਸ ਰਿਪੋਰਟ ਦਾਖਲ ਕਰਨ ‘ਚ ਹੋਈ ਦੇਰੀ ਨੂੰ ਲੈਕੇ ਸੁਪਰੀਮ ਕੋਰਟ ਨੇ ਯੂਪੀ ਸਰਕਾਰ ਨੂੰ ਫਟਕਾਰ ਲਾਈ ਹੈ।ਸੀਜੇਆਈ (CJI) ਐਨਵੀ ਰਮਨਾ ਨੇ ਕਿਹਾ, ਕਿ ਅਸੀ ਕੱਲ ਰਾਤ 1 ਵਜੇ ਤਕ ਰਿਪੋਰਟ ਦਾ ਇੰਤਜ਼ਾਰ ਕਰਦੇ ਰਹੇ,ਤੇ ਤੁਹਾਡੀ ਸਟੇਟਸ ਰਿਪੋਰਟ ਹੁਣ ਮਿਲੀ ਹੈ।ਜਦਕਿ ਪਿਛਲੀ ਸੁਣਵਾਈ ਦੇ ਦੌਰਾਨ ਅਸੀ ਸਾਫ ਕਿਹਾ ਸੀ ਕਿ ਘੱਟੋ-ਘੱਟ 1 ਇਕ ਦਿਨ ਪਹਿਲਾਂ ਸਾਨੂੰ ਸਟੇਟਸ ਰਿਪੋਰਟ ਮਿਲ ਜਾਵੇ।

Also Read : ਸੁੱਖੀ ਰੰਧਾਵਾ ਤੋਂ ਬਾਅਦ ਪਰਗਟ ਸਿੰਘ ਦਾ ਕੈਪਟਨ ‘ਤੇ ਹਮਲਾ, ਕਿਹਾ-‘ਕਾਂਗਰਸ ਦੇ ਕੁੜਤੇ ‘ਚ ਸੀ ਭਾਜਪਾਈ CM’

ਯੂਪੀ ਸਰਕਾਰ ਦੇ ਵੱਲੋਂ ਪੇਸ਼ ਹਰੀਸ਼ ਸਾਲਵੇ ਨੇ ਕਿਹਾ ਕਿ ਅਸੀ ਸਟੇਟਸ ਰਿਪੋਰਟ ਦਾਖਿਲ ਕੀਤੀ ਹੈ।ਤੁਸੀ ਸੁਣਵਾਈ ਸ਼ੁਕਰਵਾਰ ਤਕ ਮੁਲਤਵੀ ਕਰ ਦਵੋ।ਹਾਲਾਂਕਿ ਕੋਰਟ ਨੇ ਸੁਣਵਾਈ ਟਾਲਣ ਤੋਂ ਇਨਕਾਰ ਕਰ ਦਿੱਤਾ ਹੈ।ਕੋਰਟ ਨੇ ਕਿਹਾ ਕਿ ਇਹ ਠੀਕ ਨਹੀਂ ਹੋਵੇਗਾ।

Also Read : ਸ਼ਹੀਦ ਮਨਦੀਪ ਸਿੰਘ ਦੀ ਅੰਤਿਮ ਅਰਦਾਸ ‘ਚ ਸ਼ਾਮਲ ਹੋਏ CM ਚੰਨੀ, ਕੀਤਾ ਵੱਡਾ ਐਲਾਨ

ਸੁਪਰੀਮ ਕੋਰਟ ਨੇ ਇਹ ਸਵਾਲ ਵੀ ਉਠਾਇਆ ਕਿ ਯੂਪੀ ਸਰਕਾਰ ਨੇ ਅਜੇ ਤੱਕ ਇਸ ਮਾਮਲੇ ਵਿੱਚ ਹੋਰ ਲੋਕਾਂ ਤੋਂ ਪੁੱਛਗਿੱਛ ਕਿਉਂ ਨਹੀਂ ਕੀਤੀ? ਸੀਜੇਆਈ ਨੇ ਕਿਹਾ, “ਤੁਸੀਂ ਹੁਣ ਤੱਕ 164 ਵਿੱਚੋਂ 44 ਗਵਾਹਾਂ ਤੋਂ ਪੁੱਛਗਿੱਛ ਕੀਤੀ ਹੈ, ਹੋਰ ਲੋਕਾਂ ਤੋਂ ਕਿਉਂ ਨਹੀਂ।” ਹਾਲਾਂਕਿ, ਸਾਲਵੇ ਨੇ ਜਵਾਬ ਦਿੱਤਾ ਕਿ ਪ੍ਰਕਿਰਿਆ ਜਾਰੀ ਹੈ ਅਤੇ ਸਾਰੇ ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Leave a Reply

Your email address will not be published. Required fields are marked *