ਜਾਣੋ ਕਿਵੇ ‘ਬੇਟੀ ਬਚਾਉ, ਬੇਟੀ ਪੜਾਉ’ ਮੁਹਿੰਮ ਨੂੰ ਅਬੋਹਰ ਵਿੱਚ ਮਿਲਿਆ ਨਵਾਂ ਹੁੰਗਾਰਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਭਰੂਣ ਹੱਤਿਆ ਨੂੰ ਠੱਲ ਪਾਉਣ ਦੇ ਉਦੇਸ਼ ਨੂੰ ਪੂਰਾ ਕਰਨ ਲਈ ਅਬੋਹਰ ਪ੍ਰਸ਼ਾਸ਼ਨ ਕਿਸੇ ਵੀ ਪਾਸਿਉ ਘੱਟ ਨਜ਼ਰ ਨਹੀ ਆ ਰਿਹਾ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਭਰੂਣ ਹੱਤਿਆ ਨੂੰ ਠੱਲ ਪਾਉਣ ਦੇ ਉਦੇਸ਼ ਨੂੰ ਪੂਰਾ ਕਰਨ ਲਈ ਅਬੋਹਰ ਪ੍ਰਸ਼ਾਸ਼ਨ ਕਿਸੇ ਵੀ ਪਾਸਿਉ ਘੱਟ ਨਜ਼ਰ ਨਹੀ ਆ ਰਿਹਾ। ਮੰਗਲਵਾਰ ਦੀ ਰਾਤ ਨੂੰ ਅਬੋਹਰ ਦੇ ਸਿਵਲ ਹਸਪਤਾਲ ਦੇ ‘ਪੰਘੂੜੇ’ ਵਿੱਚ ਕੋਈ ਅਗਿਆਤ ਇੱਕ ਨਵਜੰਮੀ ਬੱਚੀ ਨੂੰ ਛੱਡ ਗਿਆ। ਹੁਣ ਇਸ ਬੱਚੀ ਦੇ ਪਾਲਣ ਪੋਸ਼ਣ ਦੀ ਜਿੰਮੇਵਾਰੀ ਅਬੋਹਰ ਪ੍ਰਸ਼ਾਸ਼ਨ ਨੇ ਲਈ ਹੈ। ਅਬੋਹਰ ਪ੍ਰਸ਼ਾਸ਼ਨ ਦਾ ਇਹ ਸ਼ਲਾਘਾਯੋਗ ਕੰਮ ਹਰ ਥਾਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਨਾਦੀਆ ਰੱਖਿਆ ਨਾਮ

ਮੰਗਲਵਾਰ ਦੀ ਰਾਤ ਨੂੰ ਕੋਈ ਅਗਿਆਤ ਇੱਕ ਨਵ-ਜੰਮੀ ਬੱਚੀ ਨੂੰ ਅਬੋਹਰ ਹਸਪਤਾਲ ਦੇ ‘ਪੰਘੂੜੇ’ ਵਿੱਚ ਛੱਡ ਗਿਆ ਸੀ। ਸਵੇਰੇ ਇਸ ਦੀ ਜਾਣਕਾਰੀ ਮਿਲਦੇ ਹੀ ਜਿਲ੍ਹੇ ਦੀ ਐਸਡੀਐਮ ਅਤੇ ਨਗਰ ਨਿਗਮ ਕਮਿਸ਼ਨਰ ਪੂਨਮ ਸਿੰਘ ਸਿਵਿਲ ਹਸਪਤਾਲ ਪਹੁੰਚੇ ਉਹਨਾਂ ਨਾਲ ਸਿਵਿਲ ਹਸਪਤਾਲ ਦਾ ਡਾਕਟਰ ਸਟਾਫ ਵੀ ਮੌਜੂਦ ਸੀ। ਐਸਡੀਐਮ ਪੂਨਮ ਸਿੰਘ ਨੇ ਨਵ-ਜੰਮੀ ਬੱਚੀ ਦਾ ਨਾਂ ‘ਨਾਦੀਆ’ ਰੱਖਿਆ,ਅਤੇ ਇਸਦਾ ਚੰਗੇ ਤਰੀਕੇ ਪਾਲਣ-ਪੋਸ਼ਣ ਕਰਨ ਲਈ ਵੀ ਕਿਹਾ।
ਇਸ ਦੌਰਾਨ ਮੌਕੇ ‘ਤੇ ਡੀਐਸਪੀ ਰਾਹੁਲ ਭਾਰਦਵਾਜ, ਥਾਣਾ ਮੁੱਖੀ ਚੰਦਰਸ਼ੇਖਰ ਅਤੇ ਸਮਾਜ ਸੇਵੀ ਸੰਸਥਾ ਨਰਸੇਵਾ ਨਰਾਇਣ ਸੇਵਾ ਸਮਿਤੀ ਦੇ ਪ੍ਰੱਮੁਖ ਰਾਜੂ ਚਰਾਇਆ ਵੀ ਪਹੁੰਚੇ ਹੋਏ ਸਨ। ਇਸ ਮੌਕੇ ਐਸਡੀਐਮ ਪੂਨਮ ਸਿੰਘ ਨੇ ਕਿਹਾ ਕਿ ਬੱਚੀ ਦੀ ਸਿਹਤ ਪੂਰੀ ਤਰ੍ਹਾਂ ਠੀਕ ਹੈ ਅਤੇ ਪੂਰਾ ਡਾਕਟਰੀ ਅਮਲਾ ਉਸਦੀ ਦੇਖ-ਰੇਖ ਲਈ ਜੁਟਿਆ ਹੋਇਆ ਹੈ।

Save Daughter

ਇਸ ਤੋਂ ਪਹਿਲਾਂ ਵੀ ਇੱਕ ਬੱਚੀ ਨੂੰ ਦੇ ਰਿਹਾ ‘ਪੰਘੂੜਾ’ ਨਵੀਂ ਜਿੰਦਗੀ

ਅਬੋਹਰ ਦੇ ਸਿਵਲ ਹਸਪਤਾਲ ਵਿੱਚ ਲੱਗੇ ਇਸ ‘ਪੰਘੂੜੇ’ ਦਾ ਮਕਸਦ ਭਰੂਣ ਹੱਤਿਆ ਨੂੰ ਠੱਲ ਪਾਉਣਾ ਹੈ। ਇਸੇ ਮਕਸਦ ਨੂੰ ਪੂਰਾ ਕਰਨ ਲਈ ਸਮਾਜ ਸੇਵੀ ਸੰਸਥਾ ਨਰਸੇਵਾ ਨਰਾਇਣ ਸੇਵਾ ਸਮਿਤੀ ਦੇ ਇਸ ਕਾਰਜ ਨੂੰ ਸਰਾਹਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਇਸ ‘ਪੰਘੂੜੇ’ ਵਿੱਚ 15 ਸਤੰਬਰ 2019 ਨੂੰ 2 ਦਿਨ ਦੀ ਨਵਜੰਮੀ ਬੱਚੀ ਆਈ ਸੀ, ਉਸ ਦਾ ਨਾਂ ‘ਮਨਜੀਰਾ’ ਵੀ ਮੌਜੂਦਾ ਜਿਲ੍ਹਾ ਐਸਡੀਐਮ ਪੂਨਮ ਸਿੰਘ ਵਲੋਂ ਹੀ ਰੱਖਿਆ ਗਿਆ ਸੀ। ਦੋਵਾਂ ਬੱਚੀਆਂ ਦਾ ਪਾਲਣ-ਪੋਸ਼ਣ ‘ਨਰਸੇਵਾ ਨਰਾਇਣ ਸੇਵਾ ਸਮਿਤੀ’ ਦੇ ਮਾਧਿਅਮ ਰਾਹੀ ਹੋ ਰਿਹਾ ਹੈ |

Leave a Reply

Your email address will not be published. Required fields are marked *