ਹੁਣ ਪੰਜਾਬ ਵਿੱਚ ਰੇਤ ਦੀ ਖਰੀਦ ਹੋਵੇਗੀ ਆਨਲਾਈਨ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਸਰਕਾਰ ਨੇ ਪੰਜਾਬ ਵਿੱਚ ਰੇਤ ਦੀ ਹੋ ਰਹੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਕਈ ਵੱਡੇ ਫੇਰਬਦਲ ਕੀਤੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਸਰਕਾਰ ਨੇ ਪੰਜਾਬ ਵਿੱਚ ਰੇਤ ਦੀ ਹੋ ਰਹੀ ਕਾਲਾਬਾਜ਼ਾਰੀ ਨੂੰ ਰੋਕਣ ਲਈ ਕਈ ਵੱਡੇ ਫੇਰਬਦਲ ਕੀਤੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪੰਜਾਬ ਸਰਕਾਰ ਜੱਲਦ ਹੀ ਲੋਕ ਆਨ-ਲਾਈਨ ਰੇਤ ਖਰੀਦ ਸਕਣਗੇ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਗਾਹਕ ਰੇਤ ਤੋ ਹੋ ਰਹੀ ਕਾਲਾਬਾਜ਼ਾਰੀ ਤੋਂ ਵੀ ਬਚ ਸਕਣਗੇ।

captain amarinder

ਨਾਲ ਹੀ ਸੂਤਰਾਂ ਤੋ ਇਹ ਵੀ ਪਤਾ ਚੱਲਿਆ ਹੈ ਕਿ ਇਸ ਤੋਂ ਬਾਅਦ ਗਾਹਕ ਸਰਕਾਰ ਤੋਂ ਆਨ ਲਾਈਨ ਹੀ ਰੇਤ ਨੂੰ ਥੋਕ ਰਿਜ਼ਰ ਪ੍ਰਾਈਜ਼ 9 ਰੁਪਏ ਪ੍ਰਤੀ ਕਿਯੂਬਿਕ ਫੀਟ ਅਤੇ ਬਾਕੀ ਖ਼ਰਚ ਜੋੜ ਕੇ ਪ੍ਰਚੂਨ ਰੇਟ ਤੇ ਖਰੀਦ ਸਕਣਗੇ। ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਦਾ ਇਹ ਵੀ ਕਹਿਣਾ ਹੈ ਕਿ ਗਾਹਕ ਗਲਤ ਕੀਮਤਾਂ ਤੋ ਵੀ ਬਚ ਸਕਣਗੇ। ਨਾਲ ਹੀ ਗਾਹਕ ਰੇਤ ਦੀ ਬੁਕਿੰਗ ਮੋਬਾਇਲ ਤੇ ਹੀ ਐਪ ਰਾਹੀ ਆਸਾਨੀ ਨਾਲ ਤੇ ਅਡਵਾਂਸ ਬੁਕਿੰਗ ਵੀ ਕਰ ਪਾਉਣਗੇ। ਗਾਹਕ ਦੁਆਰਾ ਕੀਤੀ ਜਾਣ ਵਾਲੀ ਬੁਕਿੰਗ ਸਿੰਚਾਈ ਵਿਭਾਗ ਤੇ ਅਧਿਕਾਰਿਆ ਕੋਲ ਜਾਵੇਗੀ ਤੇ ਅਧਿਕਾਰੀ ਗਹਾਕਾਂ ਨੂੰ ਰੇਤ ਦੀ ਡਿਲਿਵਰੀ ਕਰਣਗੇ। ਦੱਸਣਯੋਗ ਗੱਲ ਹੈ ਕਿ ਪੰਜਾਬ ਵਿੱਚੋਂ ਸਾਹਮਣੇ ਆ ਰਹੇ ਮਾਈਨਿੰਗ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਸਖਤ ਕਾਰਵਾਈ ਕਰ ਰਹੀ ਹੈ।

Leave a Reply

Your email address will not be published. Required fields are marked *