ਮੋਹਾਲੀ : ਸੰਯੁਕਤ ਕਿਸਾਨ ਮੋਰਚਾ (Samyukt Kissan Morcha) (ਐੱਸ.ਕੇ.ਐੱਮ.) ਦੀ ਅਗਵਾਈ ਵਿਚ ਕਿਸਾਨ ਅੱਜ ਟ੍ਰੈਕਟਰ ਮਾਰਚ (Farmers march tractor today) ਕੱਢਣਗੇ। ਇਸ ਦੇ ਲਈ ਕਿਸਾਨ ਮੋਹਾਲੀ (Farmer Mohali) ਦੇ ਗੁਰਦੁਆਰਾ ਅੰਬ ਸਾਹਿਬ ਵਿਚ ਇਕੱਠੇ ਹੋਣਗੇ। ਉਥੇ ਰਾਕੇਸ਼ ਟਿਕੈਤ (Rakesh Tikait) ਸਮੇਤ ਕੁਝ ਹੋਰ ਨੇਤਾ ਪਹੁੰਚ ਰਹੇ ਹਨ। ਇਸ ਤੋਂ ਬਾਅਦ ਮੀਟਿੰਗ ਕੀਤੀ ਜਾਵੇਗੀ। ਫਿਲਹਾਲ ਕਿਸਾਨਾਂ ਦਾ ਮੋਹਾਲੀ ਤੋਂ ਚੰਡੀਗੜ੍ਹ (Mohali to Chandigarh) ਵਿਚ ਗਵਰਨਰ ਹਾਊਸ (Governor’s House) ਤੱਕ ਮਾਰਚ ਕੱਢਣ ਦਾ ਪ੍ਰੋਗਰਾਮ ਹੈ। ਜਿਸ ਦੇ ਲਈ ਪ੍ਰਸ਼ਾਸਨ ਸਹਿਮਤ ਨਹੀਂ ਹੈ।

ਪੀ.ਐੱਮ. ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ ਐੱਮ.ਐੱਸ.ਪੀ. ‘ਤੇ ਕਮੇਟੀ ਬਣਾਉਣਗੇ। ਜਿਸ ਵਿਚ ਕਿਸਾਨ ਸੰਗਠਨਾਂ ਦੇ ਪ੍ਰਤੀਨਿਧੀ ਸ਼ਾਮਲ ਹੋਣਗੇ। ਇਸ ਨੂੰ ਇੰਨੇ ਮਹੀਨੇ ਬੀਤ ਚੁੱਕੇ ਹਨ ਪਰ ਕੁਝ ਨਹੀਂ ਹੋਇਆ। ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੇਨੀ ਨੂੰ ਅਜੇ ਤੱਕ ਨਹੀਂ ਹਟਾਇਆ ਗਿਆ। ਉਸ ਦੇ ਪੁੱਤਰ ਨੂੰ ਵੀ ਜ਼ਮਾਨਤ ਮਿਲ ਚੁੱਕੀ ਹੈ। ਗਵਾਹ ਬਣੇ ਕਿਸਾਨਾਂ ਨੂੰ ਧਮਕਾਇਆ ਜਾ ਰਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਸਿੱਖ ਇਤਿਹਾਸ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਵਿਰੋਧ ਹੋਇਆ ਪਰ ਇਨਸਾਫ ਨਹੀਂ ਮਿਲ ਰਿਹਾ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੂੰ ਤੋੜਿਆ ਜਾ ਰਿਹਾ ਹੈ। ਪਹਿਲੇ ਚੇਅਰਮੈਨ ਪੰਜਾਬ ਅਤੇ ਮੈਂਬਰ ਹਰਿਆਣਾ ਤੋਂ ਹੁੰਦੇ ਸਨ। ਹੁਣ ਕੇਂਦਰ ਸਭ ਦੇ ਅਧਿਕਾਰ ਖੋਹ ਰਿਹਾ ਹੈ। ਉਥੇ ਡੈਮਾਂ ‘ਤੇ ਪੰਜਾਬ ਦੀ ਸਕਿਓਰਿਟੀ ਹੁੰਦੀ ਸੀ। ਪਰ ਹੁਣ ਸਭ ਕੇਂਦਰ ਹੇ ਹੱਥਾਂ ਵਿਚ ਜਾ ਰਿਹਾ ਹੈ।
ਕਿਸਾਨ ਨੇਤਾ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਸੀ। ਜਿਸ ਵਿਚ ਦੱਸਿਆ ਕਿ ਇਥੇ ਤਕਰੀਬਨ 10 ਤੋਂ 15 ਹਜ਼ਾਰ ਕਿਸਾਨ ਇਕੱਠੇ ਹੋਣਗੇ। ਅਸੀਂ ਪੰਜਾਬ ਅਤੇ ਹਰਿਆਣਾ ਦੇ ਗਵਰਨਰ ਨੂੰ ਇਥੇ ਆ ਕੇ ਮੰਗ ਪੱਤਰ ਲੈਣ ਨੂੰ ਕਿਹਾ ਸੀ। ਪ੍ਰਸ਼ਾਸਨ ਨੇ ਕਿਹਾ ਕਿ ਅਜਿਹਾ ਸੰਭਵ ਨਹੀਂ ਹੈ। ਫਿਰ ਅਸੀਂ ਹਰ ਸੰਗਠਨ ਦੇ ਇਕ ਪ੍ਰਤੀਨਿਧੀ ਨੂੰ ਮੰਗ ਪੱਤਰ ਦੇਣ ਲਈ ਜਾਣ ਦੀ ਇਜਾਜ਼ਤ ਮੰਗੀ ਸੀ। ਹਾਲਾਂਕਿ ਪ੍ਰਸ਼ਾਸਨ ਇਸ ਦੇ ਲਈ ਤਿਆਰ ਨਹੀਂ ਹੋਇਆ। ਹੁਣ ਅੱਗੇ ਕੀ ਕਰਨਾ ਹੈ, ਇਸ ਨੂੰ ਲੈ ਕੇ ਥੋੜ੍ਹੀ ਦੇਰ ਵਿਚ ਰਾਕੇਸ਼ ਟਿਕੈਤ ਦੀ ਅਗਵਾਈ ਵਿਚ ਮੀਟਿੰਗ ਹੋਵੇਗੀ। ਉਸ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਦੀ ਮੀਟਿੰਗ ਵਿਚ ਅੱਗੇ ਦੇ ਕਦਮ ਬਾਰੇ ਫੈਸਲਾ ਲਿਆ ਜਾਵੇਗਾ।

