PSEB ਨੇ ਡੇਟਸ਼ੀਟ ਕੀਤੀ ਜਾਰੀ, 12ਵੀਂ ਦੇ 22 ਅਪ੍ਰੈਲ ਤੇ 10ਵੀਂ ਦੇ 29 ਅਪ੍ਰੈਲ ਨੂੰ ਹੋਣਗੇ ਪੇਪਰ

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) (PSEB) ਨੇ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੀ ਡੇਟਸ਼ੀਟ (Exam Datesheet) ਜਾਰੀ ਕਰ ਦਿੱਤੀ ਹੈ।…

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) (PSEB) ਨੇ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੀ ਡੇਟਸ਼ੀਟ (Exam Datesheet) ਜਾਰੀ ਕਰ ਦਿੱਤੀ ਹੈ। ਇਸ ਵਿਚ ਓਪਨ ਸਕੂਲ (Open school), ਕੰਪਾਰਟਮੈਂਟ (Compartment), ਰੀ-ਅਪੀਅਰ (Re-appearance), ਵਾਧੂ ਵਿਸ਼ੇ, ਕਾਰਗੁਜ਼ਾਰੀ ਵਧਾਉਣ ਅਤੇ ਓਪਨ-ਰੀ-ਅਪੀਅਰ (Open-re-appearance) ਦੇ ਨਾਲ ਸਾਲਾਨਾ ਪ੍ਰੀਖਿਆ  (Annual examination) ਵੀ ਸ਼ਾਮਲ ਹੈ। 12ਵੀਂ ਦੀ ਪ੍ਰੀਖਿਆ 22 ਅਪ੍ਰੈਲ ਤੋਂ 23 ਮਈ ਤੱਕ ਚੱਲੇਗੀ। ਉਥੇ ਹੀ 10ਵੀਂ ਦੀ ਪ੍ਰੀਖਿਆ 29 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਅਤੇ 19 ਮਈ ਤੱਕ ਚੱਲੇਗੀ। 10ਵੀਂ ਦੀ ਪ੍ਰੀਖਿਆ ਦਾ ਸਮਾਂ ਸਵੇਰੇ 10 ਵਜੇ ਹੋਵੇਗਾ। ਉਥੇ ਹੀ 12ਵੀਂ ਦੇ ਪੇਪਰ ਦਾ ਸਮਾਂ ਦੁਪਹਿਰ 2 ਵਜੇ ਰੱਖਿਆ ਗਿਆ ਹੈ। ਪ੍ਰੈਕਟੀਕਲ ਪ੍ਰੀਖਿਾ ਬਾਰੇ ਵਿਦਿਆਰਥੀਆਂ ਨੂੰ ਬਾਅਦ ਵਿਚ ਸੂਚਨਾ ਦਿੱਤੀ ਜਾਵੇਗੀ।
ਬੋਰਡ ਮੁਤਾਬਕ ਪ੍ਰੀਖਿਆ ਲਈ ਸਮਾਂ ਵਿਸ਼ੇ ਅਨੁਸਾਰ ਡੇਢ, ਦੋ, ਢਾਈ ਅਤੇ 3 ਘੰਟੇ ਦਾ ਹੋਵੇਗਾ।ਵਿਦਿਆਰਥੀਆਂ ਨੂੰ ਓ.ਐੱਮ.ਆਰ. ਸ਼ੀਟ ਭਰਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਇਸ ਦੌਰਾਨ ਕੋਰੋਨਾ ਨਾਲ ਜੁੜੀਆਂ ਸਾਰੀਆਂ ਸਾਵਧਾਨੀਆਂ ਦਾ ਵੀ ਖਿਆਲ ਰੱਖਣਾ ਹੋਵੇਗਾ। ਬੋਰਡ ਮੁਤਾਬਕ ਜੇਕਰ ਕਿਸੇ ਵਿਦਿਆਰਥੀ ਦਾ ਗ੍ਰੇਡਿੰਗ ਵਾਲੇ ਚੋਣਵੇਂ ਵਿਸ਼ਿਆਂ ਵਿਚੋਂ ਕਿਸੇ ਵਿਸ਼ੇ ਦਾ ਪੇਪਰ ਕਲੈਸ਼ ਕਰਦਾ ਹੈ ਤਾਂ ਉਸ ਦੀ ਮੰਗ ‘ਤੇ ਦੁਬਾਰਾ ਪ੍ਰੀਖਿਆ ਕਰਵਾ ਦਿੱਤੀ ਜਾਵੇਗੀ। ਪ੍ਰੀਖਿਆ ਕੇੰਦਰ ਵਿਚ ਮੋਬਾਇਲ ਦੀ ਵਰਤੋਂ ਜਾਂ ਨਾਲ ਰੱਖਣ ਦੀ ਮਨਾਹੀ ਹੋਵੇਗੀ। ਜ਼ਿਆਦਾ ਜਾਣਕਾਰੀ ਬੋਰਡ ਦੀ ਵੈੱਬਸਾਈਟ www.pseb.ac.in ‘ਤੇ ਵੀ ਲਈ ਜਾ ਸਕਦੀ ਹੈ।

 

Leave a Reply

Your email address will not be published. Required fields are marked *