ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਦੀ ਇਕ ਵੀਡੀਓ ਨੂੰ ਲੈਕੇ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਹੋ ਰਹੀ ਹੈ। ਦਸ ਦਈਏ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡਿਓ ਚ ਸਲਮਾਨ ਖਾਨ ਆਪਣਾ ਸੁਰੱਖਿਆ ਗਾਰਡ ਨੂੰ ਥੱਪੜ ਮਾਰਦੇ ਹੋਏ ਦਿਖ ਰਹੇ ਹਨ।
ਦਸ ਦਈਏ ਕਿ ਅਭਿਨੇਤਾ ਸਲਮਾਨ ਖਾਨ ਦੇ ਸੁਰੱਖਿਆ ਗਾਰਡ ਨੇ ਇਕ ਪ੍ਰੰਸ਼ਸਕ ਦੇ ਬੱਚੇ ਨੂੰ ਕਥਿਤ ਰੂਪ ਤੋਂ ਚੰਗਾ ਵਤੀਰਾ ਨਾ ਕਰਨ ਤੇ ਸਲਮਾਨ ਖਾਨ ਨੇ ਸੁਰੱਖਿਆ ਗਾਰਡ ਨੂੰ ਥੱਪੜ ਜੜ੍ਹ ਦਿੱਤਾ।
https://youtu.be/4nOsiTlvTIQ
ਦਸ ਦਈਏ ਕਿ ਇਹ ਘਟਨਾ ਭਾਰਤ ਫਿਲਮ ਦੇ ਪ੍ਰੀਮਿਅਰ ਦੇ ਦੌਰਾਨ ਹੋਈ। ਇਸ ਦੌਰਾਨ ਉਹ ਆਪਣੀ ਭੈਣ ਦੇ ਕੋਲ ਜਾਂਦੇ ਹੋਏ ਦਿਖ ਰਹੇ ਹਨ ਜਦੋ ਉਹਨਾਂ ਦਾ ਸੁਰੱਖਿਆ ਗਾਰਡ ਉਹਨਾਂ ਦੇ ਲਈ ਰਸਤਾ ਬਣਾ ਰਿਹਾ ਸੀ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਜਿੱਥੇ ਸੋਸ਼ਲ ਮੀਡੀਆ ਤੇ ਕਈ ਲੋਕਾਂ ਵੱਲੋਂ ਆਲੋਚਨਾ ਕੀਤੀ ਜਾ ਰਹੀ ਹੈ ਉੱਥੇ ਹੀ ਉਹਨਾਂ ਦੇ ਪ੍ਰੰਸ਼ਸਕ ਉਹਨਾਂ ਦਾ ਸਮਰਥਨ ਕਰ ਰਹੇ ਹਨ।

