ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਦੀ ਕਾਲਾ ਹਿਰਨ ਸ਼ਿਕਾਰ ਮਾਮਲੇ ਚ ਜੋਧਪੁਰ ਦੇ ਕੋਰਟ ਚ ਪੇਸ਼ੀ ਹੈ। ਪਰ ਇਸ ਪੇਸ਼ੀ ਤੋਂ ਪਹਿਲਾ ਸਲਮਾਨ ਖਾਨ ਨੂੰ ਲਾਰੇਂਸ ਬਿਸ਼ਨੋਈ ਗਰੁੱਪ ਤੋਂ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਹੈ। ਜਿਸ ਕਾਰਨ ਸਲਮਾਨ ਖਾਨ ਇਸ ਪੇਸ਼ੀ ਤੋਂ ਬਚ ਸਕਦੇ ਹਨ। ਦਸ ਦਈਏ ਕਿ ਗੈਂਗ ਦੀ ਇਸ ਹਰਕਤ ਤੋਂ ਬਾਅਦ ਪੁਲਿਸ ਹਰਕਤ ਚ ਆ ਗਈ ਹੈ। ਪੁਲਿਸ ਵੱਲੋਂ ਸੁਰੱਖਿਆ ਦੇ ਇੰਤਜ਼ਾਮ ਵੀ ਵਧਾ ਦਿੱਤੇ ਗਏ ਹਨ।
ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਧਮਕੀ ਤੋਂ ਬਾਅਦ ਸਲਮਾਨ ਖਾਨ ਕੋਰਟ ‘ਚ ਪੇਸ਼ ਨਾ ਹੋਣ। ਉੱਥੇ ਹੀ ਤੁਹਾਨੂੰ ਦਸ ਦਈਏ ਕਿ 4 ਜੁਲਾਈ 2019 ਚ ਹੋਈ ਸੁਣਵਾਈ ਦੌਰਾਨ ਜਜ ਚੰਦਰ ਕੁਮਰਾ ਸੋਂਗਸ ਨੇ ਸਲਮਾਨ ਨੂੰ ਹੁਕਮ ਦਿੱਤੇ ਸੀ ਕਿ ਜੇਕਰ ਉਹ 27 ਸਤੰਬਰ ਨੂੰ ਕੋਰਟ ‘ਚ ਸ਼ਾਮਲ ਨਹੀਂ ਹੁੰਦੇ ਹਨ ਤਾਂ ਉਹਨਾਂ ਦੀ ਜਮਾਨਤ ਨੂੰ ਖਾਰਿਜ ਕਰ ਦਿੱਤਾ ਜਾਵੇਗਾ। ਦੂਜੇ ਪਾਸੇ ਸਲਮਾਨ ਖਾਨ ਆਪਣੀ ਜਮਾਨਤ ਤੋਂ ਬਾਅਦ ਕੋਰਟ ‘ਚ ਇਕ ਵਾਰ ਵੀ ਹਾਜਰ ਨਹੀਂ ਹੋਏ ਹਨ।
ਕਾਬਿਲੇਗੌਰ ਹੈ ਕਿ ਹਾਲ ਦੇ ਦਿਨਾਂ ਚ ਹੀ ਲਾਰੇਂਸ ਬਿਸ਼ਨੋਈ ਗੈਂਗ ਨੇ ਸਲਮਾਨ ਖਾਨ ਨੂੰ ਧਮਕੀ ਦਿੱਤੀ ਸੀ। ਉਹਨਾਂ ਨੇ ਸੋਸ਼ਲ ਮੀਡੀਆ ਤੇ ਧਮਕੀ ਦਿੰਦੇ ਹੋਏ ਕਿਹਾ ਕਿ ਬੇਸ਼ਕ ਉਹ ਭਾਰਤ ਦੇ ਕਾਨੂੰਨ ਤੋਂ ਬੱਚ ਚੁੱਕਿਆ ਹੈ ਪਰ ਉਸਨੂੰ ਉਹਨਾਂ ਦੀ ਅਦਾਲਤ ਨੇ ਮੌਤ ਦੀ ਸਜਾ ਸੁਣਾ ਦਿੱਤੀ ਗਈ ਹੈ। ਇਸ ਗੈਂਗ ਦੇ ਜਿਆਦਾਤਰ ਲੋਕ ਬਿਸ਼ਨੋਈ ਸਮਾਜ ਦੇ ਨਾਲ ਜੁੜੇ ਹੋਏ ਹਨ ਇਸ ਸਮਾਜ ਦੇ ਲੋਕ ਹਿਰਨ ਨੂੰ ਦੇਵਤਿਆਂ ਦੀ ਮੰਨਦੇ ਹਨ ਜਿਸ ਕਾਰਨ ਇਹ ਸਮਾਜ ਸਲਮਾਨ ਦੀ ਪੇਸ਼ੀ ਦੌਰਾਨ ਉਹਨਾਂ ਦੇ ਖਿਲਾਫ ਪ੍ਰਦਰਸ਼ਨ ਕਰਦਾ ਰਿਹਾ ਹੈ।


