ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਨੇ ਆਪਣਾ ਸੋਸ਼ਲ ਮੀਡੀਆ ਅਕਾਉਂਟ ਤੇ ਆਪਣਾ ਨਾਂ ਬਦਲ ਲਿਆ ਹੈ। ਪਰ ਇਸ ‘ਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ। ਦਰਅਸਲ ਸਲਮਾਨ ਖਾਨ ਨੇ ਆਪਣੀ ਫਿਲਮ ਦੇ ਪ੍ਰਮੋਸ਼ਨ ਦੇ ਲਈ ਸੋਸ਼ਲ ਮੀਡੀਆ ਤੇ ਆਪਣੇ ਨਾਂ ਨੂੰ ਬਦਲ ਕੇ ਚੁਲਬੁਲ ਪਾਂਡੇ ਰੱਖ ਲਿਆ ਹੈ।
ਦਸ ਦਈਏ ਕਿ ਸਲਮਾਨ ਖਾਨ ਦੀ ਫਿਲਮ ਦਬੰਗ 3 ਦਸੰਬਰ ‘ਚ ਰਿਲੀਜ ਹੋਣ ਵਾਲੀ ਹੈ। ਇਸ ਫਿਲਮ ਨੂੰ ਲੈਕੇ ਸਲਮਾਨ ਖਾਨ ਕਾਫੀ ਬਿਜੀ ਹੋਈ ਪਏ ਹਨ।
Hello! My name is Chulbul Pandey.
Nice to meet you! #Dabangg3WithChulbulPandeyhttps://t.co/veZjWKAwyp @arbaazSkhan @sonakshisinha @saieemmanjrekar @PDdancing @KicchaSudeep @nikhil_dwivedi @SKFilmsOfficial @saffronbrdmedia— Salman Khan (@BeingSalmanKhan) October 1, 2019
ਇਸੇ ਦੌਰਾਨ ਸਲਮਾਨ ਖਾਨ ਨੇ ਆਪਣੀ ਫਿਲਮ ਦਾ ਪ੍ਰਮੋਸ਼ਨ ਦੇ ਲਈ ਸੋਸ਼ਲ ਮੀਡੀਆ ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਚ ਉਹ ਕਰਿ ਰਹੇ ਹਨ ਕਿ ਹੈਲੋ ਮੇਰਾ ਨਾਂ ਚੁਲਬੁਲ ਪਾਂਡੇ ਹੈ। ਤੁਹਾਨੂੰ ਮਿਲਕੇ ਚੰਗਾ ਲੱਗਿਆ ਹੈ। ਇਸ ਤੋਂ ਇਲਾਵਾ ਉਹਨਾਂ ਨੇ ਆਪਣਾ ਟਵੀਟਰ ਅਕਾਉਂਟ ਤੇ ਨਾਂ ਵੀ ਬਦਲ ਲਿਆ ਹੈ। ਉੱਥੇ ਹੀ ਜੇਕਰ ਸਲਮਾਨ ਖਾਨ ਦੀ ਦਬੰਗ 3 ਦੀ ਇਕ 52 ਸੈਕਿੰਡ ਦੀ ਵੀਡੀਓ ਦੀ ਗੱਲ ਕਰੀਏ ਤਾਂ ਉਸ ਚ ਸਾਫ ਕਰ ਦਿੱਤਾ ਗਿਆ ਹੈ ਕਿ ਚੁਲਬੁਲ ਪਾਂਡੇ ਖੁਦ ਹੀ ਆਪਣੀ ਫਿਲਮ ਦੀ ਪ੍ਰਮੋਸ਼ਨ ਕਰਨਗੇ।
