ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਾਲੀਵੁੱਡ ਦੇ ਦੰਬਗ ਸਲਮਾਨ ਖਾਨ ਕਿਸੇ ਨਾ ਕਿਸੇ ਗੱਲ ਨੂੰ ਲੈਕੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਹਾਲ ਹੀ ਦੇ ਦਿਨਾਂ ਚ ਸੋਸ਼ਲ ਮੀਡੀਆ ਤੇ ਸਲਮਾਨ ਖਾਨ ਦੀ ਗਣਪਤੀ ਵਿਸਰਜਣ ਦੌਰਾਨ ਡਾਂਸ ਦੀਆਂ ਵੀਡੀਓ ਸਾਹਮਣੇ ਆਈਆਂ ਸੀ।
ਇਸ ਚ ਸਲਮਾਨ ਖਾਨ ਕਾਫੀ ਵੱਖ ਨਜਰ ਆ ਰਹੇ ਸੀ। ਸਲਮਾਨ ਖਾਨ ਦਾ ਇਹ ਵਖਰਾ ਅੰਦਾਜ ਉਹਨਾਂ ਦੇ ਫੈਂਸ ਨੂੰ ਬਹੁਤ ਪਸੰਦ ਆਇਆ ਸੀ। ਦਸ ਦਈਏ ਕਿ ਸਲਮਾਨ ਖਾਨ ਨੇ ਗਣਪਤੀ ਵਿਸਰਜਣ ਦੌਰਾਨ ਬਹੁਤ ਹੀ ਦੇਸੀ ਸਟਾਈਲ ਚ ਡਾਂਸ ਕੀਤਾ ਸੀ।
ਕਾਬਿਲੇਗੌਰ ਹੈ ਕਿ ਸੋਸ਼ਲ ਮੀਡੀਆ ਤੇ ਸਲਮਾਨ ਖਾਨ ਦੀ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵੀਡੀਓ ਵੀ ਵਿਸਰਜਣ ਵਾਲੇ ਦਿਨ ਦੀ ਹੀ ਹੈ। ਪਰ ਇਸ ਵੀਡੀਓ ਚ ਸਲਮਾਨ ਖਾਨ ਬੁਰੀ ਤਰ੍ਹਾਂ ਟਰੋਲ ਹੋ ਰਹੇ ਹਨ। ਦਸ ਦਈਏ ਕਿ ਸਲਮਾਨ ਖਾਨ ਇਸ ਵੀਡੀਓ ਚ ਗਣਪਤੀ ਵਿਸਰਜਣ ਦੌਰਾਨ ਸਿਗਰਟ ਪੀਂਦੇ ਹੋਏ ਦਿਖ ਰਹੇ ਹਨ। ਜਿਸ ਕਾਰਨ ਸੋਸ਼ਲ ਮੀਡੀਆ ਤੇ ਉਹ ਕਾਫੀ ਟਰੋਲ ਹੋ ਰਹੇ ਹਨ।

