1984 ਸਿੱਖ ਕਤਲੇਆਮ ਦਾ ਦੋਸ਼ੀ ਸੱਜਣ ਕੁਮਾਰ ਜੇਲ੍ਹ ‘ਚ ਹੈ ਬੈਚੇਨ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- 1984 ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੇ ਆਤਮ ਸਮਰਪਣ ਕਰਨ ਤੋਂ ਬਾਅਦ ਉਸਨੂੰ ਜੇਲ ਭੇਜ ਦਿੱਤਾ ਗਿਆ ਹੈ। ਦੋਸ਼ੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- 1984 ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੇ ਆਤਮ ਸਮਰਪਣ ਕਰਨ ਤੋਂ ਬਾਅਦ ਉਸਨੂੰ ਜੇਲ ਭੇਜ ਦਿੱਤਾ ਗਿਆ ਹੈ। ਦੋਸ਼ੀ ਸੱਜਣ ਕੁਮਾਰ ਨੂੰ ਤਿਹਾੜ ਜੇਲ ਦੀ ਥਾਂ ਤੇ ਮੰਡੋਲੀ ਜੇਲ ਭੇਜਿਆ ਗਿਆ ਹੈ। ਸੂਤਰਾਂ ਤੋ ਪਤਾ ਚੱਲਿਆ ਹੈ ਕਿ ਸੱਜਣ ਕੁਮਾਰ ਜੇਲ ਵਿੱਚ ਰਹਿ ਕੇ ਸਹੀ ਢੰਗ ਨਾਲ ਖਾਣਾ ਨਹੀਂ ਖਾ ਰਹੇ ਹਨ ਤੇ ਉਹ ਜੇਲ ਵਿੱਚ ਕਾਫੀ ਬੈਚੇਨ ਨਜਰ ਆ ਰਹੇ ਹਨ।

Sajjan Kumar ਸੂਤਰਾਂ ਤੋ ਇਹ ਵੀ ਪਤਾ ਚੱਲਿਆ ਹੈ ਕਿ ਸੱਜਣ ਕੁਮਾਰ ਨੂੰ ਜੇਲ ਵਿੱਚ ਵਾਰਡ ਨੰਬਰ 14 ਵਿੱਚ ਰੱਖਿਆ ਗਿਆ ਹੈ ਇਸ ਦੌਰਾਨ ਉਹ ਕਿਸੇ ਨਾਲ ਵੀ ਗੱਲ ਨਹੀਂ ਕਰ ਰਹੇ ਹਨ।

sajjan kumar

ਜਿਆਦਾਤਰ ਉਹ ਚੁੱਪ ਹੀ ਰਹਿ ਰਹੇ ਹਨ। ਸੂਤਰਾਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਸੱਜਣ ਕੁਮਾਰ  ਫਰਸ਼ ਤੇ ਸੁੱਤੇ ਸੀ ਤੇ ਇਸ ਦੌਰਾਨ ਉਹਨਾਂ ਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਈ ਸੀ।

sajjan kumar

ਸੂਤਰਾਂ ਤੋਂ ਵੀ ਪਤਾ ਚੱਲਿਆ ਹੈ ਕਿ ਸੱਜਣ ਕੁਮਾਰ ਨੂੰ ਕੋਈ ਵੀ ਮਿਲਣ ਨਹੀਂ ਆਇਆ ਹੈ। ਜਿਕਰਯੋਗ ਗੱਲ ਹੈ ਕਿ 1984 ਸਿੱਖ ਦਿੱਲੀ ਸਿੱਖ ਕਤਲੇਆਮ ਦੇ ਦਿੱਲੀ ਹਾਈਕੋਰਟ ਨੇ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਇਆ ਸੀ। ਜਿਸ ਤੋਂ ਬਾਅਦ ਸੱਜਣ ਕੁਮਾਰ ਨੇ 31 ਦਸੰਬਰ ਨੂੰ ਆਪਣਾ ਆਤਮ ਸਮਪਰਣ ਕੀਤਾ ਤੇ ਫਿਰ ਉਸਨੂੰ ਜੇਲ੍ਹ ਭੇਜ ਦਿੱਤਾ ਗਿਆ।

Leave a Reply

Your email address will not be published. Required fields are marked *