ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਲੁਧਿਆਣਾ ਵਿਖੇ ਯੂਥ ਅਕਾਲੀ ਨੇਤਾਵਾਂ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ਤੇ ਕਾਲਿਖ ਪੋਤੀ ਗਈ ਸੀ ਜਿਸਨੂੰ ਕਾਂਗਰਸੀ ਨੇਤਾਵਾਂ ਨੇ ਦੁੱਧ ਨਾਲ ਸਾਫ ਕੀਤੀ। ਇਸ ਦੌਰਾਨ ਕਾਂਗਰਸੀ ਨੇਤਾ ਗੁਰਸਿਮਰਨ ਸਿੰਘ ਮੰਡ ਨੇ ਆਪਣੀ ਦਸਤਾਰ ਨਾਲ ਰਾਜੀਵ ਗਾਂਧੀ ਦੇ ਬੁੱਤ ਨੂੰ ਸਾਫ ਕੀਤਾ।
https://www.facebook.com/LivingIndiaNewschannel/videos/2241967566079700/
ਜਿਸ ਕਾਰਨ ਗੁਰਮਿਸਮਰਨ ਸਿੰਘ ਮੰਡ ਵਿਵਾਦ ਵਿੱਚ ਫੱਸ ਗਏ ਸੀ। ਸਿੱਖਾਂ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਮੰਡ ਨੇ ਇਸ ਦਸਤਾਰ ਨਾਲ ਬੁੱਤ ਨੂੰ ਸਾਫ ਕਰਕੇ ਦਸਤਾਰ ਦੀ ਬੇਅਦਬੀ ਕੀਤੀ। ਇਸ ਮਾਮਲੇ ਦੇ ਗਰਮਾਉਂਦੇ ਹੋਏ ਦੇਖਦੇ ਹੋਏ ਗੁਰਸਿਮਰਨ ਮੰਡ ਨੇ ਆਪਣੀ ਸਫਾਈ ਦਿੱਤੀ। ਦਸਤਾਰ ਨਾਲ ਬੁੱਤ ਨੂੰ ਸਾਫ ਕਰਨ ਤੇ ਸਮੂਹ ਸਿੱਖ ਭਾਈਚਾਰੇ ਤੋਂ ਮੁਆਫੀ ਵੀ ਮੰਗ ਲਈ ਹੈ। ਦੱਸ ਦਈਏ ਕਿ ਉਹਨਾਂ ਨੇ ਸਿੱਖ ਸੰਗਤ ਤੋਂ ਮੁਆਫੀ ਮੰਗਤੇ ਹੋਏ ਕਿਹਾ ਕਿ ਉਹ ਸਮੂਹ ਸਿੱਖ ਸੰਗਤ ਤੋਂ ਹੱਥ ਜੋੜ ਕੇ ਮੁਆਫੀ ਮੰਗਤੇ ਹਨ ਤੇ ਉਹਨਾਂ ਦੀ ਇਹ ਗਲਤੀ ਅਚਨਚੇਤ ਸੀ। ਜਿਸ ਕਾਰਨ ਉਹਨਾਂ ਨੂੰ ਮੁਆਫ ਕਰ ਦਿੱਤਾ ਜਾਵੇ।
