ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਾਲੀਵੁੱਡ ਦੀ ਇਸ ਤੇਜੀ ਭਰਪੂਰ ਦੁਨੀਆ ਵਿੱਚ ਮਾਨਸਿਕ ਪ੍ਰੇਸ਼ਾਨੀਆ ਦਾ ਸਾਹਮਣਾ ਹਰ ਕਿਸੇ ਨੂੰ ਕਰਨਾ ਪੈਂਦਾ ਹੈ। ਕਈ ਲੋਕ ਮਾਨਸਿਕ ਪਰੇਸ਼ਾਨੀ ਦਾ ਬੋਝ ਨਹੀ ਝੱਲਦੇ ਅਤੇ ਜਿੰਦਗੀ ਨੂੰ ਬੇਦਾਵਾ ਦੇ ਜਾਂਦੇ ਹਨ ਅਤੇ ਖੁਦਕੁਸ਼ੀ ਕਰ ਬੈਠਦੇ ਹਨ। ਕੋਸ਼ਲ ਪੰਜਾਬੀ ਤੋਂ ਬਾਅਦ ਸ਼ੁਕਰਵਾਰ ਨੂੰ ਸੇਜਲ ਸ਼ਰਮਾ ਨਾਮੀ ਬਾਲੀਵੁੱਡ ਕਲਾਕਾਰ ਨੇ ਆਤਮਹੱਤਿਆ ਕਰ ਲਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ, ਪੁਲਿਸ ਨੇ ਇਸ ਕੇਸ ਨੂੰ ਆਤਮ-ਹੱਤਿਆ ਦਾ ਕੇਸ ਨਾ ਮੰਨਦੇ ਹੋਏ ਇਸ ਮਾਮਲੇ ਨੂੰ ਇੱਕ ਅਚਾਨਕ ਘਟਨਾ ਦੇ ਰੂਪ ‘ਚ ਦਰਸਾਇਆ ਹੈ। ਬਾਲੀਵੁੱਡ ਦੀ ਦੁਨੀਆ ਵਿੱਚ ਖੁਦਕੁਸ਼ੀ ਦਾ ਇਹ ਮਾਮਲਾ ਪਹਿਲਾ ਨਹੀ ਹੈ, ਇਸ ਤੋਂ ਪਹਿਲਾਂ ਕੋਸ਼ਲ ਪੰਜਾਬੀ ਅਤੇ ਜੀਆ ਖਾਨ ਨੇ ਵੀ ਮਾਨਸਿਕ ਪ੍ਰੇਸ਼ਾਨੀਆਂ ਦੇ ਚੱਲਦਿਆਂ ਖੁਦਕੁਸ਼ੀ ਕਰ ਲਈ ਸੀ।
ਕਿਵੇ ਤੇ ਕਦੋਂ
‘ਦਿਲ ਤੋਂ ਹੈਪੀ ਹੈ ਜੀ’ ਨਾਮਕ ਟੀਵੀ ਸ਼ੋਅ ‘ਚ ਕੰਮ ਕਰ ਚੁੱਕੀ ਸੇਜਲ ਸ਼ਰਮਾ ਮੀਰਾ ਰੋਡ ਦੇ ਸ਼ਿਵਰ ਗਾਰਡਨ ਵਿੱਚ ਰਾਇਲ ਨੇਸਟ ਹਾਉਸਿੰਗ ਸੁਸਾਇਟੀ ਦੇ ਦੂਜੇ ਫਲੋਰ ‘ਤੇ ਕਿਰਾਏ ‘ਤੇ ਰਹਿ ਰਹੀ ਸੀ। ਸੇਜਲ ਨਾਲ ਉਸਦੀਆਂ ਦੋ ਸਹੇਲੀਆਂ ਵੀ ਰਹਿ ਰਹੀਆਂ ਸਨ। ਇਸੇ ਦੌਰਾਨ ਸੇਜਲ ਦੀ ਉਨ੍ਹਾਂ ਸਹੇਲੀਆਂ ਨਾਲ ਕਿਸੇ ਗਲੋਂ ਝਗੜਾ ਹੋ ਗਿਆ, ਜਿਸ ਤੋਂ ਬਾਅਦ ਸੇਜਲ ਨੇ ਆਪਣੇ ਆਪ ਨੂੰ ਇੱਕ ਕਮਰੇ ਵਿੱਚ ਬੰਦ ਕਰ ਲਿਆ। ਜਦੋਂ ਕਾਫੀ ਦੇਰ ਤੱਕ ਸੇਜਲ ਨੇ ਕਮਰਾ ਨਾ ਖੋਲ੍ਹਿਆ ਤਾਂ ਕਮਰੇ ਨੂੰ ਤੋੜਿਆ ਗਿਆ ਜਿਸ ਤੋਂ ਬਾਅਦ ਸੇਜਲ ਨੂੰ ਮ੍ਰਿਤਕ ਹਾਲਤ ਵਿੱਚ ਪਾਇਆ ਗਿਆ।
ਇਸ ਤੋਂ ਇਲ਼ਾਵਾ ਮੰਨਿਆ ਜਾ ਰਿਹਾ ਹੈ ਕਿ, ਸੇਜਲ ਦੇ ਪਿਤਾ ਇਨ੍ਹਾਂ ਦਿਨੀਂ ਕਾਫੀ ਬਿਮਾਰ ਰਹਿ ਰਹੇ ਹਨ, ਜਿਸ ਦੇ ਚਲਦਿਆਂ ਸੇਜਲ ਕਾਫੀ ਪ੍ਰੇਸ਼ਾਨ ਰਹਿ ਰਹੀ ਸੀ। ਸੇਜਲ ਨੇ ਬੇਸ਼ਕ ਬਾਲੀਵੁੱਡ ਵਿੱਚ ਬਹੁਤਾ ਕੰਮ ਨਹੀ ਕੀਤਾ ਸੀ ਪਰ ਕੇਵਲ 25 ਸਾਲ ਦੀ ਉਮਰ ਵਿੱਚ ਚੰਗਾ ਨਾਮ ਖੱਟਣ ਵਾਲੀ ਸੇਜਲ ਦੀ ਮਾਨਸਿਕ ਪ੍ਰੇਸ਼ਾਨੀ ਸ਼ਪਸ਼ਟ ਨਹੀ ਹੋ ਸਕੀ।
ਸੁਸਾਇਡ ਨੋਟ ਵੀ ਮਿਲਿਆ
ਖੁਦਕੁਸ਼ੀ ਨੋਟ ਵਿੱਚ ਵੀ ਸੇਜਲ ਨੇ ਕਿਸੇ ਨੂੰ ਵੀ ਜਿੰਮੇਵਾਰ ਨਹੀ ਠਹਿਰਾਇਆ ਹੈ। ਇਸ ਦੌਰਾਨ ਪੁਲਿਸ ਨੇ ਵੀ ਇਹ ਸ਼ਪਸ਼ਟ ਨਹੀ ਕੀਤਾ ਕਿ, ਸੇਜਲ ਨੇ ਕਿਸ ਕਾਰਨ ਆਪਣੇ ਆਪ ਨੂੰ ਮੌਤ ਦੇ ਗਲੇ ਲਗਾ ਲਿਆ।
ਅਜਾਦ ਪਰਿੰਦੇ ‘ਚ ਕੀਤਾ ਸੀ ਕੰਮ
ਸੇਜਲ ਸ਼ਰਮਾ ਦੇ ਜੇਕਰ ਕੰਮ ਦੀ ਗੱਲ ਕਰੀਏ ਤਾਂ ਸੇਜਲ ਨੇ ਅਜਾਦ ਪਰਿੰਦੇ ਨਾਮ ਦੀ ਇੱਕ ਵੈਬ ਸੀਰੀਜ ਵਿੱਚ ਕੰਮ ਕੀਤਾ ਸੀ। ਇਸ ਤੋਂ ਇਲਾਵਾ ਸੇਜਲ ਨੇ ਆਮਿਰ ਖਾਨ ਨਾਲ ਐਡ ਫਿਲਮ ਵੀ ਕੀਤੀ ਸੀ। ਸੇਜਲ ਦਾ ਪਹਿਲਾ ਟੀਵੀ ਸੀਰੀਅਲ ‘ਦਿਲ ਤੋ ਹੈਪੀ ਹੈ ਜੀ’ ਸੀ।



