ਲੜਕੀ ਦੇ ਕਤਲ ਦੇ ਇਕ ਘੰਟੇ ਬਾਅਦ ਹੀ ਪੁਲਿਸ ਨੇ ਢਾਹਿਆ ਦੋਸ਼ੀ ਦਾ ਮਕਾਨ

ਭੋਪਾਲ- ਮੱਧ ਪ੍ਰਦੇਸ਼ ਦੇ ਸਾਗਰ ਸ਼ਹਿਰ ਵਿਚ ਇਕਤਰਫਾ ਪਿਆਰ ਵਿਚ ਇਕ ਸਿਰਫਿਰੇ ਨੇ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਦੇ ਇਕ…

ਭੋਪਾਲ- ਮੱਧ ਪ੍ਰਦੇਸ਼ ਦੇ ਸਾਗਰ ਸ਼ਹਿਰ ਵਿਚ ਇਕਤਰਫਾ ਪਿਆਰ ਵਿਚ ਇਕ ਸਿਰਫਿਰੇ ਨੇ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਦੇ ਇਕ ਘੰਟੇ ਬਾਅਦ ਹੀ ਪੁਲਿਸ ਐਕਸ਼ਨ ਵਿਚ ਆ ਗਈ ਤੇ ਦੋਸ਼ੀ ਦੇ ਮਕਾਨ ਨੂੰ ਢਾਹ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਇਸ ਕਾਰਵਾਈ ਨਾਲ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਪੜੋ ਹੋਰ ਖਬਰਾਂ: ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀਆ ਢਾਹੀਆਂ ਗਈਆਂ 2 ਚਿਮਨੀਆਂ

ਦਰਅਸਲ ਮੋਤੀ ਨਗਰ ਥਾਣਾ ਇਲਾਕੇ ਵਿਚ ਦਿਨ ਦਿਹਾੜੇ ਇਕ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਪ੍ਰਸ਼ਾਸਨ ਵਲੋਂ ਦੋਸ਼ੀ ਦੇ ਪੱਕੇ ਮਕਾਨ ਉੱਤੇ ਬੁਲਡੋਜ਼ਰ ਚਲਾਇਆ ਗਿਆ ਤੇ ਘੰਟੇ ਭਰ ਵਿਚ ਮਕਾਨ ਨੂੰ ਢਹਿ ਢੇਰੀ ਕਰ ਦਿੱਤਾ ਗਿਆ।

ਪੜੋ ਹੋਰ ਖਬਰਾਂ: ਜਦੋਂ ਵੀ ਕਿਸਾਨਾਂ ਨੂੰ ਕੋਈ ਸਮੱਸਿਆ ਹੋਈ ਤਾਂ ਸਭ ਤੋਂ ਅੱਗੇ ਸ਼੍ਰੋਮਣੀ ਅਕਾਲੀ ਦਲ ਨੇ ਮੋਰਚੇ ਲਾਏ: ਸੁਖਬੀਰ ਸਿੰਘ ਬਾਦਲ

ਕੀ ਹੈ ਪੂਰਾ ਮਾਮਲਾ?
ਵੀਰਵਾਰ ਦੀ ਦੁਪਹਿਰੇ ਸ਼ਾਸਤੀ ਵਾਰਡ ਸਥਿਤ ਪਗਾਰਾ ਰੋਡ ਉੱਤੇ ਦੋਸ਼ੀ ਰੋਹਿਤ ਰਾਜਪੂਤ ਨੇ ਮੁਹੱਲੇ ਦੀ ਹੀ ਪੂਨਮ ਕੇਸਰਵਾਨੀ ਨੂੰ ਰਾਸਤੇ ਵਿਚ ਰੋਕ ਕੇ ਗੋਲੀ ਮਾਰ ਦਿੱਤੀ ਸੀ, ਜਿਸ ਕਾਰਨ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਸੀ। ਉਥੇ ਹੀ ਦੋਸ਼ੀ ਪਿਸਟਲ ਛੱਡ ਕੇ ਫਰਾਰ ਹੋ ਗਿਆ ਸੀ। ਮੌਕੇ ਉੱਤੇ ਆਈਜੀ ਅਨਿਲ ਸ਼ਰਮਾ, ਐੱਸਪੀ ਅਤੁਲ ਸਿੰਘ ਸਣੇ ਭਾਰੀ ਪੁਲਿਸ ਬਲ ਮੌਕੇ ਉੱਤੇ ਪਹੁੰਚਿਆ ਸੀ।

ਪੜੋ ਹੋਰ ਖਬਰਾਂ: ਛਾਤੀ ‘ਚ ਧਸੇ 10 ਇੰਚ ਲੰਬੇ ਚਾਕੂ ਨਾਲ ਹਸਪਤਾਲ ਪਹੁੰਚਿਆ ਨੌਜਵਾਨ, ਫਿਰ…

ਚਾਰ ਮਹੀਨੇ ਪਹਿਲਾਂ ਵੀ ਦੋਸ਼ੀ ਰੋਹਿਤ ਨੇ ਘਰ ਵਿਚ ਦਾਖਲ ਹੋ ਕੇ ਲੜਕੀ ਉੱਤੇ ਹਮਲਾ ਕੀਤਾ ਸੀ। ਪੂਨਮ ਦੀ ਸ਼ਿਕਾਇਤ ਉੱਤੇ ਮੋਤੀ ਨਗਰ ਪੁਲਿਸ ਨੇ ਮਾਮਲੇ ਦਰਜ ਕਰ ਕੇ ਉਸ ਨੂੰ ਜੇਲ ਭੇਜ ਦਿੱਤਾ ਸੀ। ਦੋਸ਼ੀ ਜ਼ਮਾਨਤ ਉੱਤੇ ਕੁਝ ਦਿਨ ਪਹਿਲਾਂ ਹੀ ਰਿਹਾਅ ਹੋਇਆ ਸੀ ਤੇ ਫਿਰ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਦੋਸ਼ੀ ਦੇ ਮਕਾਨ ਨੂੰ ਤੋੜਨ ਦੀ ਕਾਰਵਾਈ ਕੀਤੀ ਹੈ।

Leave a Reply

Your email address will not be published. Required fields are marked *