ਛਾਤੀ ‘ਚ ਧਸੇ 10 ਇੰਚ ਲੰਬੇ ਚਾਕੂ ਨਾਲ ਹਸਪਤਾਲ ਪਹੁੰਚਿਆ ਨੌਜਵਾਨ, ਫਿਰ…

ਭੋਪਾਲ- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ ਏਮਸ ਦੇ ਡਾਕਟਰਾਂ ਨੇ ਇਕ ਵਿਅਕਤੀ ਦੀ ਬੇਹੱਦ ਜਟਿਲ ਅਪ੍ਰੇਸ਼ਨ ਤੋਂ ਬਾਅਦ ਜਾਨ ਬਚਾਈ ਹੈ। ਵਿਅਕਤੀ ਨੂੰ ਆਪਸੀ…

ਭੋਪਾਲ- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿਚ ਏਮਸ ਦੇ ਡਾਕਟਰਾਂ ਨੇ ਇਕ ਵਿਅਕਤੀ ਦੀ ਬੇਹੱਦ ਜਟਿਲ ਅਪ੍ਰੇਸ਼ਨ ਤੋਂ ਬਾਅਦ ਜਾਨ ਬਚਾਈ ਹੈ। ਵਿਅਕਤੀ ਨੂੰ ਆਪਸੀ ਰੰਜਿਸ਼ ਦੇ ਚੱਲਦੇ ਛਾਤੀ ਵਿਚ ਚਾਕੂ ਮਾਰ ਦਿੱਤਾ ਗਿਆ ਸੀ, ਜੋ ਕਿ ਖੱਬੇ ਪਾਸੇ ਤੋਂ ਆਰ-ਪਾਰ ਹੋ ਗਿਆ ਸੀ। ਦਰਅਸਲ ਦੇਰ ਰਾਤ ਇਸ ਵਿਅਕਤੀ ਨੂੰ ਲੈ ਕੇ ਕੁਝ ਲੋਕ ਏਮਸ ਪਹੁੰਚੇ। ਜ਼ਖਮੀ ਵਿਅਕਤੀ ਨੂੰ ਦੇਖ ਕੇ ਏਮਸ ਵਿਚ ਮੌਜੂਦ ਡਾਕਟਰਾਂ ਦੇ ਵੀ ਰੌਂਗਟੇ ਖੜੇ ਹੋ ਗਏ ਕਿਉਂਕਿ ਵਿਅਕਤੀ ਦੀ ਛਾਤੀ ਵਿਚ 10 ਇੰਚ ਦਾ ਚਾਕੂ ਆਰ-ਪਾਰ ਹੋਇਆ ਪਿਆ ਸੀ।

ਪੜੋ ਹੋਰ ਖਬਰਾਂ: ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀਆ ਢਾਹੀਆਂ ਗਈਆਂ 2 ਚਿਮਨੀਆਂ

ਮਰੀਜ਼ ਦੀ ਹਾਲਤ ਬੇਹੱਦ ਗੰਭੀਰ ਸੀ ਕਿਉਂਕਿ ਜ਼ਖਮ ਵੱਡਾ ਹੋਣ ਕਾਰਨ ਉਸ ਦਾ ਕਾਫੀ ਖੂਨ ਵਹਿ ਗਿਆ ਸੀ। ਜ਼ਖਮੀ ਵਿਅਕਤੀ ਨੂੰ ਆਪਸੀ ਰੰਜਿਸ਼ ਵਿਚ ਕੁਝ ਨੌਜਵਾਨਾਂ ਨੇ ਚਾਕੂ ਮਾਰ ਦਿੱਤਾ ਸੀ। ਮਰੀਜ਼ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਤੁਰੰਤ ਉਸ ਦੀ ਸਰਜਰੀ ਕਰ ਕੇ ਛਾਤੀ ਵਿਚੋਂ ਚਾਕੂ ਨੂੰ ਕੱਢਣ ਦਾ ਫੈਸਲਾ ਕੀਤਾ। ਟ੍ਰਾਮਾ ਐਂਡ ਐਡਵਾਂਸ ਐਮਰਜੈਂਸੀ ਵਿਭਾਗ ਦੇ ਹੈੱਡ ਡਾਕਟਰ ਮੁਹੰਮਦ ਯੂਨੁਸ ਤੇ ਉਨ੍ਹਾਂ ਦੀ ਟੀਮ ਨੇ ਸਰਜਰੀ ਸ਼ੁਰੂ ਕੀਤੀ।

ਪੜੋ ਹੋਰ ਖਬਰਾਂ: ਸਿਆਸਤ ਨਾਲ ਜੁੜੀ ਵੱਡੀ ਖਬਰ, ਵਿਸ਼ੇਸ਼ ਇਜਲਾਸ ਤੋਂ ਬਾਅਦ ਪਰਗਟ ਸਿੰਘ ਦੇ ਘਰ ਸਿੱਧੂ ਖੇਮੇ ਦੀ ਬੈਠਕ

ਛਾਤੀ ਵਿਚ ਫਸੇ ਚਾਕੂ ਨੂੰ ਤਕਰੀਬਨ ਅੱਧੇ ਘੱਟੇ ਤੱਕ ਚੱਲੀ ਸਰਜਰੀ ਦੇ ਬਾਅਦ ਛਾਤੀ ਵਿਚੋਂ ਕੱਢਿਆ ਗਿਆ। ਡਾਕਟਰ ਮੁਹੰਮਦ ਯੂਨੁਸ ਮੁਤਾਬਕ ਮਰੀਜ਼ ਦੀ ਕਿਸਮਤ ਚੰਗੀ ਸੀ ਕਿ ਚਾਕੂ ਛਾਤੀ ਵਿਚ ਜਿੱਥੇ ਧਸਿਆ ਸੀ ਉਹ ਦਿਲ ਤੋਂ ਸਿਰਫ ਦੋ ਇੰਚ ਦੂਰ ਸੀ। ਜੇਕਰ ਚਾਕੂ ਥੋੜਾ ਵੀ ਹੋਰ ਦਿਲ ਨੇੜੇ ਗਿਆ ਹੁੰਦਾ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਤੇ ਮਰੀਜ਼ ਦੀ ਮੌਤ ਵੀ ਹੋ ਸਕਦੀ ਸੀ। ਡਾਕਟਰ ਮੁਹੰਮਦ ਯੂਨੁਸ ਮੁਤਾਬਕ ਇਸ ਸਰਜਰੀ ਨੂੰ ਡਾਕਟਰ ਵਿਕਰਮ ਬੱਟੀ, ਡਾਕਟਕ ਭੁਪੇਸ਼ਵਰੀ ਪਟੇਲ, ਡਾਕਟਰ ਸ਼ੈਲੇਸ਼ ਤੇ ਡਾਕਟਰ ਰਾਹੁਲ ਦੁਬੇਪੁਰੀਆ ਦੀ ਟੀਮ ਨੇ ਅੰਜਾਮ ਦਿੱਤਾ। 

ਪੜੋ ਹੋਰ ਖਬਰਾਂ: ਜਦੋਂ ਵੀ ਕਿਸਾਨਾਂ ਨੂੰ ਕੋਈ ਸਮੱਸਿਆ ਹੋਈ ਤਾਂ ਸਭ ਤੋਂ ਅੱਗੇ ਸ਼੍ਰੋਮਣੀ ਅਕਾਲੀ ਦਲ ਨੇ ਮੋਰਚੇ ਲਾਏ: ਸੁਖਬੀਰ ਸਿੰਘ ਬਾਦਲ

Leave a Reply

Your email address will not be published. Required fields are marked *