Russian ਕੁੜੀ ਆਈ ਪੰਜਾਬ ਘੁੰਮਣ, ਫਗਵਾੜਾ ‘ਚ ਹੋ ਗਈ ਵਾਰਦਾਤ…

ਫਗਵਾੜਾ : ਕਪੂਰਥਲਾ ਦੀ ਇਕ ਸਮਾਜ ਸੇਵੀ ਸੰਸਥਾ ਦੇ ਨਾਲ ਰਸ਼ੀਆ ਤੋਂ ਭਾਰਤ ਘੁੰਮਣ ਆਏ ਵਫ਼ਦ ਦੀ Russian ਕੁੜੀ ਨਾਲ ਫਗਵਾੜਾ ਦੇ ਰੇਲਵੇ ਸਟੇਸ਼ਨ ‘ਤੇ…

ਫਗਵਾੜਾ : ਕਪੂਰਥਲਾ ਦੀ ਇਕ ਸਮਾਜ ਸੇਵੀ ਸੰਸਥਾ ਦੇ ਨਾਲ ਰਸ਼ੀਆ ਤੋਂ ਭਾਰਤ ਘੁੰਮਣ ਆਏ ਵਫ਼ਦ ਦੀ Russian ਕੁੜੀ ਨਾਲ ਫਗਵਾੜਾ ਦੇ ਰੇਲਵੇ ਸਟੇਸ਼ਨ ‘ਤੇ ਵਾਰਦਾਤ ਹੋ ਗਈ। ਜਾਣਕਾਰੀ ਦਿੰਦਿਆਂ ਸਮਾਜ ਸੇਵੀ ਸੰਸਥਾ ਦੇ ਪ੍ਰਬੰਧਕ ਨੇ ਦੱਸਿਆ ਕਿ ਉਹ ਅਕਸਰ ਹੀ ਵਿਦੇਸ਼ੀ ਲੋਕਾਂ ਨੂੰ ਅਧਿਆਤਮ ਦੇ ਗਿਆਨ ਲਈ ਭਾਰਤ ਦੀ ਯਾਤਰਾ ‘ਤੇ ਲੈ ਕੇ ਆਉਂਦੇ ਹਨ ਤੇ ਉਨ੍ਹਾਂ ਨੂੰ ਪੰਜਾਬ ਸਮੇਤ ਭਾਰਤ ਦੀਆਂ ਵੱਖ-ਵੱਖ ਅਧਿਆਤਮਕ, ਧਾਰਮਿਕ ਅਤੇ ਇਤਿਹਾਸਕ ਥਾਵਾਂ ‘ਤੇ ਲੈ ਕੇ ਜਾਂਦੇ ਹਨ। 
ਬੀਤੇ ਦਿਨੀਂ ਜਦੋਂ ਉਹ ਰਿਸ਼ੀਕੇਸ਼ ਤੋਂ ਜਲੰਧਰ ਵਾਪਸ ਆ ਰਹੇ ਸਨ। ਜਦੋਂ ਉਹ ਫਗਵਾੜਾ ਰੇਲਵੇ ਸਟੇਸ਼ਨ ‘ਤੇ ਪਹੁੰਚੇ ਤਾਂ ਇਕ ਅਣਪਛਾਤੇ ਨੇ ਉਨ੍ਹਾਂ ਦੇ ਨਾਲ ਆ ਰਹੀ ਇਕ ਰਸ਼ੀਅਨ ਕੁੜੀ ਤੋਂ ਉਸ ਦਾ ਪਰਸ ਖੋਹ ਲਿਆ, ਜਿਸ ਵਿਚ ਉਸ ਦੇ ਤਕਰੀਬਨ 3 ਲੱਖ ਤੋਂ ਜ਼ਿਆਦਾ ਦੀ ਭਾਰਤੀ ਤੇ ਵਿਦੇਸ਼ੀ ਕਰੰਸੀ ਸੀ। ਇਸ ਤੋਂ ਇਲਾਵਾ ਉਸ ਦਾ ਪਾਸਪੋਰਟ, ਬੈਂਕ ਦੇ ਕਾਰਡ ਤੇ ਰਸ਼ੀਆ ਵਾਲੇ ਘਰ ਦੀਆਂ ਚਾਬੀਆਂ ਸੀ। ਉਨ੍ਹਾਂ ਦੱਸਿਆ ਕਿ ਉਹ ਇਸ ਘਟਨਾ ਤੋਂ ਕਾਫ਼ੀ ਘਬਰਾ ਗਏ ਤੇ ਡਰਦਿਆਂ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਕੀਤੀ। 
ਕਪੂਰਥਲਾ ਪਹੁੰਚ ਕੇ ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਤਾਂ ਉਨ੍ਹਾਂ ਨੇ ਫਗਵਾੜਾ ਵਿਚ ਸ਼ਿਕਾਇਤ ਕਰਨ ਲਈ ਕਿਹਾ ਹੈ। ਦੂਜੇ ਪਾਸੇ ਫਗਵਾੜਾ ਦੇ DSP ਜਸਪ੍ਰੀਤ ਸਿੰਘ ਮੁਤਾਬਕ ਉਨ੍ਹਾਂ ਨੂੰ ਅਜੇ ਤਕ ਕੋਈ ਸ਼ਿਕਾਇਤ ਨਹੀਂ ਮਿਲੀ।

Leave a Reply

Your email address will not be published. Required fields are marked *