Ranchi Test Match: ਮਹਾਨ ਡੌਨ ਬ੍ਰੈਡਮੈਨ ਨੂੰ ਪਿੱਛੇ ਛੱਡ, ਵੱਡੇ ਬੱਲੇਬਾਜ਼ ਬਣੇ ਰੋਹਿਤ ਸ਼ਰਮਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਰੋਹਿਤ ਸ਼ਰਮਾ ਸੱਚਮੁੱਚ ਇਕ ਬੇਹਤਰੀਨ ਬੱਲੇਬਾਜ਼ ਹਨ, ਇਹ ਉਨ੍ਹਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਸਾਬਿਤ ਕਰ ਦਿਖਾਇਆ ਹੈ। ਉਨ੍ਹਾਂ ਨ ਸਿਰਫ ਇਹ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਰੋਹਿਤ ਸ਼ਰਮਾ ਸੱਚਮੁੱਚ ਇਕ ਬੇਹਤਰੀਨ ਬੱਲੇਬਾਜ਼ ਹਨ, ਇਹ ਉਨ੍ਹਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਤੋਂ ਸਾਬਿਤ ਕਰ ਦਿਖਾਇਆ ਹੈ। ਉਨ੍ਹਾਂ ਨ ਸਿਰਫ ਇਹ ਸਾਬਿਤ ਕੀਤਾ ਹੈ ਕਿ, ਉਹ ਇੱਕ ਸਲਾਮੀ ਬੱਲੇਬਾਜ਼ ਵਜੋਂ, ਜੱਦ ਕਿ ਸੀਮਤ ਓਵਰਾਂ ਦੇ ਫਾਰਮੈਟ ਹੀਰੋ ਵਜੋਂ ਵੀ ਵਧੀਆ ਖਿਡਾਰੀ ਹਨ।

ਉਨ੍ਹਾਂ ਦਾ ਇਹ ਜਜ਼ਬਾ ਮੈਚ ‘ਚ  ਵੀ ਦਿਖਾਈ ਦਿੱਤਾ। ਮੌਜੂਦਾ ਸੀਰੀਜ਼ ਵਿਚ ਦੱਖਣੀ ਅਫਰੀਕਾ ਖਿਲਾਫ, ਉਹ ਆਪਣੀ ਧਰਤੀ ‘ਤੇ ਸਭ ਤੋਂ ਵੱਡੇ ਬੱਲੇਬਾਜ਼ ਸਾਬਤ ਹੋਏ।

 

ਤਿੰਨ ਟੈਸਟ ਮੈਚ, ਤਿੰਨ ਸੈਂਕੜੇ

32 ਸਾਲਾ ਰੋਹਿਤ ਸ਼ਰਮਾ ਨੇ ਤਿੰਨ ਟੈਸਟ ਮੈਚਾਂ ਦੀ ਲੜੀ ਵਿਚ ਤਿੰਨ ਸੈਂਕੜੇ ਲਗਾਉਂਦਿਆਂ ਬੇਹਤਰੀਨ ਬੱਲੇਬਾਜ਼ਾਂ ਦੀ ਲੜੀ ਵਿੱਚ ਆਪਣਾ ਨਾਮ ਦਰਜ ਕੀਤਾ ਹੈ।ਰਾਂਚੀ ਟੈਸਟ ਮੈਚ ਦੇ ਦੂਜੇ ਦਿਨੀ ਰੋਹਿਤ ਸ਼ਰਮਾ ਨੇ ਆਪਣਾ ਦੋਹਰਾ ਸੈਂਕੜਾ ਲਗਾਉਂਦਿਆਂ 255 ਗੇਂਦਾਂ ਚ 212 ਦੌੜਾਂ, 28 ਚੌਕੇ ਅਤੇ 6 ਛੱਕੇ ਨਾਲ ਇਹ ਰਿਕਾਰਡ ਬਣਾਇਆ।ਰੋਹਿਤ ਸ਼ਰਮਾ ਨੇ ਭਾਰਤ ਦੀ ਧਰਤੀ ‘ਤੇ ਆਪਣਾ 12 ਵਾਂ ਟੈਸਟ ਮੈਚ ਖੇਡਦੇ ਹੋਏ 99.84 ਦੀ ਤੂਫਾਨੀ ਔਸਤ ਨਾਲ ਜਿੱਤ ਹਾਸਲ ਕੀਤੀ।

ਡੌਨ ਬ੍ਰੈਡਮੈਨ ਨੂੰ ਛੱਡਿਆ ਪਿੱਛੇ

ਆਪਣੇ ਕਰੀਅਰ ਦੌਰਾਨ ਭਾਰਤ ਦੀ ਧਰਤੀ ‘ਤੇ ਘੱਟੋ ਘੱਟ 10 ਟੈਸਟ ਮੈਚ ਖੇਡਣ ਵਾਲੇ ਖਿਡਾਰੀਆਂ ਦੀ ਔਸਤ ਦੇ ਬਾਰੇ ਵਿਚ ਗੱਲ ਕਰਦਿਆਂ, ਰੋਹਿਤ ਨੇ ਆਸਟਰੇਲੀਆ ਦੇ ਮਹਾਨ ਬੱਲੇਬਾਜ਼ ਡੌਨ ਬ੍ਰੈਡਮੈਨ ਨੂੰ ਪਿਛੇ ਛੱਡਿਆ ਹੈ। ਦੱਸ ਦਈਏ ਬ੍ਰੈਡਮੈਨ ਨੇ ਭਾਰਤ ਦੀ ਧਰਤੀ ‘ਤੇ 33 ਟੈਸਟ ਮੈਚਾਂ ਦੀ 50 ਪਾਰੀਆਂ’ ਚ 98.22 ਦੀ ਔਸਤ ਨਾਲ 4322 ਦੌੜਾਂ ਬਣਾਈਆਂ ਅਤੇ ਰੋਹਿਤ ਨੇ ਭਾਰਤੀ ਧਰਤੀ ‘ਤੇ ਹੁਣ ਤੱਕ 12 ਟੈਸਟਾਂ ਵਿਚ 99.84 ਦੀ ਔਸਤ ਨਾਲ 1298 ਦੌੜਾਂ ਬਣਾਈਆਂ ਹਨ, ਜਿਸ ਵਿਚ ਉਸ ਦੇ 6 ਸੈਂਕੜੇ 5 ਅਰਧ ਸੈਂਕੜੇ ਵੀ ਸ਼ਾਮਲ ਹਨ। ਰੋਹਿਤ ਦਾ ਸਭ ਤੋਂ ਵੱਧ ਸਕੋਰ 212 ਦੌੜਾਂ ਹਨ। ਭਾਰਤ ਵਿਚ ‘ਰਨ ਮਸ਼ੀਨ’ ਮੰਨੇ ਜਾਂਦੇ  ਕਪਤਾਨ ਵਿਰਾਟ ਕੋਹਲੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹੁਣ ਤੱਕ 37 ਟੈਸਟ ਮੈਚਾਂ ਵਿੱਚ 68 ਸੈਂਕੜੇ ਅਤੇ 68.44 ਦੌੜਾਂ ਬਣਾਈਆਂ ਹਨ। 

ਚੌਥੇ ਮਹਾਨ ਬੱਲੇਬਾਜ਼ ਦਾ ਦਰਜਾ ਕੀਤਾ ਹਾਸਿਲ

ਰੋਹਿਤ ਸ਼ਰਮਾ ਟੈਸਟ ਅਤੇ ਵਨਡੇ ਦੋਵਾਂ ਅੰਤਰਰਾਸ਼ਟਰੀ ਮੈਚਾਂ ਵਿੱਚ 200 ਤੋਂ ਵੱਧ ਦੌੜਾਂ ਬਣਾਉਣ ਵਾਲੇ ਚੌਥੇ ਮਹਾਨ ਬੱਲੇਬਾਜ਼ ਬਣੇ ਹਨ। ਇਨ੍ਹਾਂ ਤੋਂ ਪਹਿਲਾ ਇਹ  ਕਾਰਨਾਮਾ ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ ਅਤੇ ਕ੍ਰਿਸ ਗੇਲ ਵੀ ਕਰ ਚੁੱਕੇ ਹਨ।
ਰੋਹਿਤ ਸ਼ਰਮਾ ਨੇ 19 ਛੱਕੇ ਲਗਾਉਂਦਿਆਂ ਮੌਜੂਦਾ ਟੈਸਟ ਸੀਰੀਜ਼ ‘ਚ ਰਿਕਾਰਡ ਬਣਾਇਆ ਹੈ।ਇਨ੍ਹਾਂ ਤੋਂ ਪਹਿਲਾਂ ਇਹ ਰਿਕਾਰਡ ਵੈਸਟਇੰਡੀਜ਼ ਦੇ ਸ਼ਿਮਰਨ ਹੇਟਮੇਅਰ ਦੇ ਨਾਮ ਸੀ, ਜਿਸਨੇ ਬੰਗਲਾਦੇਸ਼ ਵਿਰੁੱਧ 2018-19 ਵਿੱਚ 2 ਟੈਸਟ ਮੈਚਾਂ ਦੀ ਲੜੀ ਵਿਚ 15 ਛੱਕੇ ਲਗਾਏ ਸਨ।  

 

 

 

Leave a Reply

Your email address will not be published. Required fields are marked *