ਅੰਮ੍ਰਿਤਸਰ- ਜ਼ਿਲੇ ਦੇ ਜੀਟੀ ਰੋਡ ਉੱਤੇ ਸਥਿਤ ਸੈਂਟਰਲ ਬੈਂਕ ਵਿਚ ਅੱਜ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਅਣਪਛਾਤੇ ਨੌਜਵਾਨਾਂ ਵਲੋਂ ਪਿਸਤੌਲ ਦੀ ਨੋਕ ਉੱਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਮੌਕੇ ਉੱਤੇ ਪਹੁੰਦੀ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।
Also Read: ਤੀਜਾ ਬੱਚਾ ਪੈਦਾ ਕਰਨ ‘ਤੇ 1 ਸਾਲ ਦੀ ਛੁੱਟੀ ਤੇ 11.50 ਲੱਖ ਦਾ ਬੋਨਸ! ਕੰਪਨੀ ਨੇ ਦਿੱਤਾ ਅਨੋਖਾ ਆਫਰ
ਮਿਲੀ ਜਾਣਕਾਰੀ ਮੁਤਾਬਕ ਬੈਂਕ ਵਿਚ ਲੁੱਟ ਦੀ ਘਟਨਾ ਨੂੰ ਚਾਰ ਨੌਜਵਾਨਾਂ ਨੇ ਪਿਸਤੌਲ ਦੀ ਨੋਕ ਉੱਤੇ ਅੰਜਾਮ ਦਿੱਤਾ ਹੈ। ਲੁਟੇਰੇ ਸਫੈਦ ਰੰਗ ਦੀ ਗੱਡੀ ਵਿਚ ਆਏ ਸਨ ਤੇ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ। ਪੁਲਿਸ ਕਮਿਸ਼ਨਰ ਅਰੁਣ ਪਾਲ ਦੇ ਮੁਤਾਬਕ ਚਾਰਾਂ ਦੇ ਬਾਰੇ ਪੁਲਿਸ ਦੇ ਹੱਥ ਕੁਝ ਸੁਰਾਗ ਲੱਗੇ ਹਨ ਤੇ ਜਲਦੀ ਹੀ ਦੋਸ਼ੀ ਪੁਲਿਸ ਦੀ ਗ੍ਰਿਫਤ ਵਿਚ ਹੋਣਗੇ। ਇਸ ਦੌਰਾਨ ਬੈਂਕ ਦੇ ਮੈਨੇਜਰ ਵਿਜੇ ਮਹਿਰਾ ਦਾ ਕਹਿਣਾ ਹੈ ਕਿ ਪਿਸਤੌਲ ਦੀ ਨੋਕ ਉੱਤੇ ਦੋਸ਼ੀਆਂ ਨੇ ਘਟਨਾ ਨੂੰ ਅੰਜਾਮ ਦਿੱਤਾ ਤੇ ਉਨ੍ਹਾਂ ਦੇ ਮੂੰਹ ਉੱਤੇ ਮਾਸਕ ਲੱਗੇ ਸਨ।
Also Read: ਤਜਿੰਦਰ ਬੱਗਾ ਦੀ ਗ੍ਰਿਫਤਾਰੀ ‘ਤੇ ਹਰਿਆਣਾ ਤੇ ਪੰਜਾਬ ਪੁਲਿਸ ਆਹਮੋ-ਸਾਹਮਣੇ, ਕੁਰੂਕਸ਼ੇਤਰ ‘ਚ ਰੋਕਿਆ ਕਾਫਲਾ
ਉਥੇ ਹੀ ਚਸ਼ਮਦੀਦ ਗਵਾਹ ਦਾ ਕਹਿਣਾ ਹੈ ਕਿ ਉਹ ਘਟਨਾ ਵੇਲੇ ਬੈਂਕ ਦੇ ਬਾਹਰ ਖੜਾ ਸੀ। ਇਸ ਦੌਰਾਨ ਇਕ ਗੱਡੀ ਜਿਸ ਵਿਚੋਂ ਚਾਰ ਵਿਅਕਤੀ ਉਤਰ ਕੇ ਬੈਂਕ ਦੇ ਅੰਦਰ ਗਏ ਤੇ ਇੰਨੇ ਵਿਚ ਉਹ ਵੀ ਬੈਂਕ ਦੇ ਅੰਦਰ ਚਲਾ ਗਿਆ। ਲੁਟੇਰਿਆਂ ਨੇ ਪਿਸਤੌਲ ਕੱਢਿਆ ਤੇ ਸਾਰਿਆਂ ਨੂੰ ਇਕ ਪਾਸੇ ਕਰ ਦਿੱਤਾ ਤੇ ਪੈਸੇ ਲੁੱਟ ਕੇ ਫਰਾਰ ਹੋ ਗਏ। ਦੋਸ਼ੀਆਂ ਦੇ ਚਿਹਰਿਆਂ ਉੱਤੇ ਮਾਸਕ ਲੱਗੇ ਹੋਏ ਸਨ।



