ਸੋਨੇ ਦੀਆਂ ਕੀਮਤਾਂ ‘ਚ ਆਈ ਤੇਜ਼ੀ, ਜਾਣੋ ਨਵੀਆਂ ਕੀਮਤਾਂ

Gold Price Today: ਸੋਨੇ ਦੀਆਂ ਕੀਮਤਾਂ ‘ਚ ਵਾਧਾ ਹੋਣ ਕਾਰਨ ਬਾਜ਼ਾਰ ‘ਚ ਇੱਕ ਵਾਰ ਫਿਰ ਹਲਚਲ ਤੇਜ਼ ਹੋ ਗਈ ਹੈ। MCX ‘ਤੇ ਸੋਨਾ 230 ਰੁਪਏ ਮਹਿੰਗਾ…

Gold Price Today: ਸੋਨੇ ਦੀਆਂ ਕੀਮਤਾਂ ‘ਚ ਵਾਧਾ ਹੋਣ ਕਾਰਨ ਬਾਜ਼ਾਰ ‘ਚ ਇੱਕ ਵਾਰ ਫਿਰ ਹਲਚਲ ਤੇਜ਼ ਹੋ ਗਈ ਹੈ। MCX ‘ਤੇ ਸੋਨਾ 230 ਰੁਪਏ ਮਹਿੰਗਾ ਹੋ ਗਿਆ ਹੈ। ਸੋਨੇ ਦੀ ਤਾਜ਼ਾ ਕੀਮਤ 60,860 ਰੁਪਏ ਪ੍ਰਤੀ 10 ਗ੍ਰਾਮ ਨੂੰ ਪਾਰ ਕਰ ਗਈ ਹੈ। ਇਸੇ ਤਰ੍ਹਾਂ ਚਾਂਦੀ ਦੀ ਕੀਮਤ ‘ਚ ਵੀ ਵਾਧਾ ਹੋਇਆ ਹੈ। ਘਰੇਲੂ ਵਾਇਦਾ ਬਾਜ਼ਾਰ ‘ਚ ਇੱਕ ਕਿਲੋ ਚਾਂਦੀ ਦੀ ਕੀਮਤ 210 ਰੁਪਏ ਮਹਿੰਗੀ ਹੋ ਕੇ 77260 ਰੁਪਏ ਦੇ ਪਾਰ ਪਹੁੰਚ ਗਈ ਹੈ। ਘਰੇਲੂ ਬਾਜ਼ਾਰ ‘ਚ ਤੇਜ਼ੀ ਦਾ ਕਾਰਨ ਗਲੋਬਲ ਕਮੋਡਿਟੀ ਮਾਰਕਿੰਟ ਚ ਐਕਸ਼ਨ ਹੈ। 

ਪਿਛਲੇ ਹਫਤੇ ਕਮੋਡਿਟੀ ਮਾਰਕਿਟ ‘ਚ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲਿਆ। MCX’ਤੇ ਸੋਨਾ 61845 ਰੁਪਏ ਦੇ ਨਵੇਂ ਉੱਚੇ ਪੱਧਰ ਨੂੰ ਛੂਹ ਗਿਆ। ਇਸ ਸਮੇਂ ਸੋਨਾ ਰਿਕਾਰਡ ਉਚਾਈ ਤੋਂ ਕਰੀਬ 1000 ਰੁਪਏ ਸਸਤਾ ਹੈ। ਚਾਂਦੀ ਵੀ 78,190 ਰੁਪਏ ਦੇ ਨਵੇਂ ਸਿਖਰ ‘ਤੇ ਪਹੁੰਚ ਗਈ। ਇਸ ਸਾਲ ਹੁਣ ਤੱਕ ਸੋਨਾ ਅਤੇ ਚਾਂਦੀ ਨੇ 10% ਤੋਂ ਵੱਧ ਦਾ ਸਕਾਰਾਤਮਕ ਰਿਟਰਨ ਦਿੱਤਾ ਹੈ।

Leave a Reply

Your email address will not be published. Required fields are marked *